ਸ਼ੇਅਰ ਬਾਜ਼ਾਰ ''ਚ ਗਿਰਾਵਟ, ਸੈਂਸੈਕਸ 159 ਅੰਕ ਡਿੱਗਾ ਅਤੇ ਨਿਫਟੀ 10650 ਦੇ ਨੇੜੇ ਬੰਦ

07/02/2018 5:24:03 PM

ਬਿਜ਼ਨਸ ਡੈਸਕ — ਗਲੋਬਲ ਬਾਜ਼ਾਰਾਂ ਤੋਂ ਮਿਲੇ ਕਮਜ਼ੋਰ ਸੰਕੇਤਾਂ ਵਿਚਕਾਰ ਅੱਜ ਸ਼ੇਅਰ ਬਾਜ਼ਾਰ ਗਿਰਾਵਟ ਨਾਲ ਬੰਦ ਹੋਏ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 159.07 ਅੰਕ ਅਰਥਾਤ 0.45 ਫੀਸਦੀ ਡਿੱਗ ਕੇ 35,264.41 'ਤੇ ਅਤੇ ਨਿਫਟੀ 57 ਅੰਕ ਯਾਨੀ 0.53 ਫੀਸਦੀ ਡਿੱਗ ਕੇ 10,657.30 'ਤੇ ਬੰਦ ਹੋਇਆ।
ਮਿਡ-ਸਮਾਲਕੈਪ ਸ਼ੇਅਰਾਂ ਵਿਚ ਗਿਰਾਵਟ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ ਵਿਚ ਅੱਜ ਗਿਰਾਵਟ ਦੇਖਣ ਨੂੰ ਮਿਲੀ ਹੈ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 0.75 ਫੀਸਦੀ ਵਧ ਕੇ ਅਤੇ ਸਮਾਲਕੈਪ ਇੰਡੈਕਸ 0.70 ਫੀਸਦੀ ਡਿੱਗ ਕੇ ਬੰਦ ਹੋਇਆ ਹੈ। ਨਿਫਟੀ ਦਾ ਮਿਡਕੈਪ 100 ਇੰਡੈਕਸ  0.65 ਫੀਸਦੀ ਡਿੱਗ ਕੇ ਬੰਦ ਹੋਇਆ ਹੈ।
ਬੈਂਕ ਨਿਫਟੀ 'ਚ ਗਿਰਾਵਟ
ਬੈਂਕਿੰਗ, ਫਾਰਮਾ, ਆਟੋ ਸ਼ੇਅਰ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਬੈਂਕ ਨਿਫਟੀ 134 ਅੰਕ ਡਿੱਗ ਕੇ 26230 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਤੋਂ ਇਲਾਵਾ ਨਿਫਟੀ ਫਾਰਮਾ 'ਚ 0.43 ਫੀਸਦੀ, ਨਿਫਟੀ ਆਟੋ 'ਚ 0.40 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਨਿਫਟੀ ਆਈ.ਟੀ. 'ਚ 0.59 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।
ਟਾਪ ਗੇਨਰਜ਼
ਏਸ਼ੀਅਨ ਪੇਂਟਸ, ਇੰਨਫੋਸਿਸ, ਟਾਈਟਨ, ਵੇਦਾਂਤਾ,ਇੰਡਸਇੰਡ ਬੈਂਕ, ਆਈ.ਸੀ.ਆਈ.ਸੀ.ਆਈ. ਬੈਂਕ, ਬਜਾਜ ਆਟੋ
ਟਾਪ ਲੂਜ਼ਰਜ਼
ਆਈਡੀਆ,ਐੱਨ.ਟੀ.ਪੀ.ਸੀ., ਭਾਰਤੀ ਏਅਰਟੈੱਲ, ਹਿੰਡਾਲਕੋ, ਅਦਾਨੀ ਪੋਰਟਸ, ਐੱਚ.ਡੀ.ਐੱਫ.ਸੀ. ਬੈਂਕ


Related News