ਚਾਂਦੀ ਦੇ ਅੱਗੇ ਸੋਨਾ ਅਤੇ ਸੈਂਸੈਕਸ ਸਭ ਹੋਏ ਫੇਲ੍ਹ! ਰਿਕਾਰਡ ਹਾਈ ’ਤੇ ਪਹੁੰਚੀ ਕੀਮਤ

05/21/2024 10:34:03 AM

ਨਵੀਂ ਦਿੱਲੀ (ਇੰਟ.) - ਨਿਵੇਸ਼ਕਾਂ ਲਈ ਸਾਲ 2024 ਕਾਫ਼ੀ ਚੰਗਾ ਸਾਬਤ ਹੋ ਰਿਹਾ ਹੈ। ਬੀਤੇ ਦਿਨੀਂ ਸੋਨੇ ਦੀਆਂ ਕੀਮਤਾਂ ’ਚ ਤੇਜ਼ੀ ਦੇਖਣ ਨੂੰ ਮਿਲੀ ਸੀ। ਇਸ ਦੌਰਾਨ ਬਿਟਕਾਇਨ ਦੀ ਕੀਮਤ ਵੀ ਵਧੀ ਸੀ। ਸੈਂਸੈਕਸ ’ਚ ਵੀ ਪਿਛਲੇ ਮਹੀਨੇ ਕਾਫ਼ੀ ਉਛਾਲ ਦੇਖਿਆ ਗਿਆ ਹੈ ਪਰ ਇਸ ਮਹੀਨੇ ਭਾਵ ਮਈ ’ਚ ਚਾਂਦੀ ਨੇ ਸਾਰਿਆਂ ਨੂੰ ਪਿੱਛੇ ਛੱਡ ਦਿੱਤਾ ਹੈ। ਚਾਂਦੀ ਨੇ ਇਸ ਮਹੀਨੇ 11 ਫ਼ੀਸਦੀ ਤੋਂ ਵੱਧ ਦਾ ਬੰਪਰ ਰਿਟਰਨ ਦਿੱਤਾ ਹੈ। ਨਿਵੇਸ਼ਕਾਂ ਨੂੰ ਸ਼ਾਨਦਾਰ ਮੁਨਾਫਾ ਹੋਇਆ ਹੈ। ਚਾਂਦੀ ਦੇ ਅੱਗੇ ਇਸ ਮਹੀਨੇ ਸੋਨਾ, ਸੈਂਸੈਕਸ ਅਤੇ ਬਿਟਕਾਇਨ ਸਭ ਫਿੱਕੇ ਨਜ਼ਰ ਆ ਰਹੇ ਹਨ। ਚਾਂਦੀ ’ਚ ਬੰਪਰ ਉਛਾਲ ਆਇਆ ਹੈ। ਚਾਂਦੀ ਦੀਆਂ ਕੀਮਤਾਂ ਰਿਕਾਰਡ ਹਾਈ ’ਤੇ ਪਹੁੰਚ ਚੁੱਕੀਆਂ ਹਨ। ਲੰਘੇ ਸ਼ੁੱਕਰਵਾਰ ਨੂੰ ਚਾਂਦੀ ਦੀਆਂ ਕੀਮਤਾਂ 90,000 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਪਾਰ ਨਿਕਲ ਗਈਆਂ ਸਨ।

ਇਹ ਵੀ ਪੜ੍ਹੋ - 7ਵੇਂ ਆਸਮਾਨ ’ਤੇ ਪੁੱਜੀਆਂ ਖਾਣ-ਪੀਣ ਦੀਆਂ ਕੀਮਤਾਂ, ਅਕਤੂਬਰ ਤੱਕ ਮਹਿੰਗੀਆਂ ਦਾਲਾਂ ਤੋਂ ਨਹੀਂ ਮਿਲੇਗੀ ਰਾਹਤ

ਲਗਾਤਾਰ ਵਧ ਰਹੇ ਭਾਅ
ਮਈ ’ਚ ਐੱਸ. ਐਂਡ ਪੀ. ਬੀ. ਐੱਸ. ਈ. ਸੈਂਸੈਕਸ 566 ਅੰਕ ਜਾਂ 0.75 ਫ਼ੀਸਦੀ ਡਿੱਗਿਆ ਹੈ। ਉੱਧਰ ਚਾਂਦੀ ’ਚ ਲਗਭਗ 11.29 ਫ਼ੀਸਦੀ ਜਾਂ 9580 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਵੱਧ ਦਾ ਉਛਾਲ ਆਇਆ ਹੈ। ਚਾਲੂ ਮਹੀਨੇ ਦੇ ਪਹਿਲੇ ਪੰਦਰਵਾੜੇ ’ਚ ਚਾਂਦੀ ਦੀ ਤੇਜ਼ੀ 2024 ’ਚ ਹੁਣ ਤੱਕ ਦਰਜ ਕੀਤੀ ਗਈ ਬੜ੍ਹਤ ਦਾ ਲਗਭਗ 60 ਫੀਸਦੀ ਹੈ। ਇਹ 21 ਫ਼ੀਸਦੀ ਜਾਂ 16,000 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਵਧ ਗਈ ਹੈ। ਸ਼ੁੱਕਰਵਾਰ ਨੂੰ ਐੱਮ. ਸੀ. ਐਕਸ ’ਤੇ ਜੁਲਾਈ ਚਾਂਦੀ ਵਾਅਦਾ 90391 ਰੁਪਏ ਦੇ ਸਰਵਕਾਲੀ ਉੱਚ ਪੱਧਰ ’ਤੇ ਪਹੁੰਚ ਗਿਆ ਸੀ।

ਇਹ ਵੀ ਪੜ੍ਹੋ - ਹੈਰਾਨੀਜਨਕ : 5 ਸਾਲਾਂ 'ਚ ਦੁੱਗਣਾ ਮਹਿੰਗਾ ਹੋਇਆ ਸੋਨਾ, ਦਿੱਤਾ ਬੰਪਰ ਰਿਟਰਨ

ਉੱਧਰ ਇਸ ਦੇ ਉਲਟ ਮਈ ’ਚ ਸੈਂਸੈਕਸ ਦੀ ਸ਼ੁਰੂਆਤ 74482.78 ਨਾਲ ਹੋਈ ਅਤੇ ਸ਼ੁੱਕਰਵਾਰ 17 ਮਈ ਨੂੰ 73917.03 ’ਤੇ ਬੰਦ ਹੋਇਆ ਹੈ। ਇਸ ਮਿਆਦ ’ਚ ਸੋਨੇ ’ਚ 4.45 ਫ਼ੀਸਦੀ ਜਾਂ 3135 ਰੁਪਏ ਪ੍ਰਤੀ 10 ਗ੍ਰਾਮ ਦਾ ਵਾਧਾ ਹੋਇਆ ਹੈ ਅਤੇ ਸਾਲ-ਦਰ-ਸਾਲ ਇਸ ਦਾ ਵਾਧਾ 16.38 ਫ਼ੀਸਦੀ ਜਾਂ 10,359 ਰੁਪਏ ਤੱਕ ਪਹੁੰਚ ਗਿਆ ਹੈ। ਉੱਧਰ ਬਿਟਕਾਇਨ ਜੋ ਚਾਂਦੀ ਅਤੇ ਸੋਨੇ ਤੋਂ ਪਿੱਛੇ ਹੈ, ਨੇ ਇਸ ਮਿਆਦ ’ਚ 4 ਫ਼ੀਸਦੀ ਜਾਂ 2605 ਡਾਲਰ ਦੀ ਬੜ੍ਹਤ ਨਾਲ ਸੈਂਸੈਕਸ ਤੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ।

ਇਹ ਵੀ ਪੜ੍ਹੋ - ਸੋਨੇ ਦੇ ਰਿਕਾਰਡ ਤੋੜ ਵਾਧੇ ਤੋਂ ਬਾਅਦ ਚਾਂਦੀ 'ਚ ਤੇਜ਼ੀ, 1 ਲੱਖ ਰੁਪਏ ਤੱਕ ਪਹੁੰਚ ਸਕਦੀ ਹੈ ਕੀਮਤ

ਅਜੇ ਹੋਰ ਆਏਗਾ ਉਛਾਲ
ਐਕਸਪਰਟਸ ਅਨੁਸਾਰ ਅਜੇ ਆਉਣ ਵਾਲੇ ਮਹੀਨਿਆਂ ’ਚ ਇਹ ਤੇਜ਼ੀ ਜਾਰੀ ਰਹਿ ਸਕਦੀ ਹੈ। ਉੱਧਰ ਕੀਮਤਾਂ ’ਚ ਵਿਚ-ਵਿਚਾਲੇ ਸੁਧਾਰਤਮਕ ਬਦਲਾਅ ਦੇਖਣ ਨੂੰ ਮਿਲਨਗੇ। ਅਸਲ ’ਚ ਅਮਰੀਕੀ ਫੈੱਡ ਸਾਲ ਦੀ ਦੂਜੀ ਛਿਮਾਹੀ ’ਚ ਵਿਆਜ ਦਰਾਂ ’ਚ ਕਟੌਤੀ ਕਰੇਗਾ। ਉੱਧਰ ਡਾਲਰ ਸੂਚਕ ਅੰਕ ’ਚ ਕਮਜ਼ੋਰੀ ਨਾਲ ਚਾਂਦੀ ’ਚ ਨਿਵੇਸ਼ ਦੀ ਮੰਗ ਵਧ ਸਕਦੀ ਹੈ। ਚੀਨ ਤੋਂ ਦੂਜੀ ਛਿਮਾਹੀ ’ਚ ਉਦਯੋਗਿਕ ਮੰਗ ’ਚ ਸੁਧਾਰ ਆਉਣ ਦੀ ਉਮੀਦ ਹੈ ਅਤੇ ਅਪ੍ਰੈਲ ’ਚ 6.7 ਫ਼ੀਸਦੀ ਦੇ ਤਾਜ਼ਾ ਉਦਯੋਗਿਕ ਉਤਪਾਦਨ ਵਾਧੇ ਨਾਲ ਲੱਗਦਾ ਹੈ ਕਿ ਇਸ ਸਾਲ ਚਾਂਦੀ ’ਚ ਤੇਜੀ ਬਰਕਰਾਰ ਰਹੇਗੀ।

ਇਹ ਵੀ ਪੜ੍ਹੋ - ਮੋਬਾਈਲ ਯੂਜ਼ਰਸ ਨੂੰ ਲੱਗੇਗਾ ਝਟਕਾ! ਜੂਨ ਦੇ ਮਹੀਨੇ ਮਹਿੰਗਾ ਹੋ ਸਕਦਾ ਹੈ 'ਰੀਚਾਰਜ'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News