ਇੰਡੀਅਨ ਲੈਬ ਗ੍ਰੋਨ ਡਾਇਮੰਡ ਦੀਆਂ ਕੀਮਤਾਂ ’ਚ 45 ਫੀਸਦੀ ਦੀ ਗਿਰਾਵਟ
Sunday, May 26, 2024 - 03:24 PM (IST)
ਮੁੰਬਈ (ਇੰਟ.) - ਸਿੰਥੈਟਿਕ ਡਾਇਮੰਡ ਜਾਂ ਇੰਝ ਕਹੋ ਕਿ ਲੈਬ ਗ੍ਰੋਨ ਡਾਇਮੰਡ (ਐੱਲ. ਜੀ. ਡੀ.) ਦੀਆਂ ਕੀਮਤਾਂ ਲਗਾਤਾਰ ਹੇਠਾਂ ਆ ਰਹੀਆਂ ਹਨ ਪਰ ਇਸ ਤੋਂ ਬਾਅਦ ਵੀ ਗਾਹਕ ਜ਼ਿਆਦਾ ਕੀਮਤਾਂ ਚੁਕਾ ਰਹੇ ਹਨ। ਗਲੋਬਲ ਮਾਰਕੀਟ ’ਚ ਵੱਧ ਉਤਪਾਦਨ ਕਾਰਨ ਵਿੱਤੀ ਸਾਲ 2023-24 ’ਚ ਇੰਡੀਅਨ ਲੈਬ ਗ੍ਰੋਨ ਡਾਇਮੰਡ ਦੀਆਂ ਕੀਮਤਾਂ ’ਚ 45 ਫੀਸਦੀ ਦੀ ਗਿਰਾਵਟ ਆਈ ਹੈ।
ਇਹ ਵੀ ਪੜ੍ਹੋ : ਪੁੱਤਰ ਹੈ ਜਾਂ ਧੀ ਇਹ ਦੇਖਣ ਲਈ ਵਿਅਕਤੀ ਨੇ ਵੱਢ ਦਿੱਤਾ ਗਰਭਵਤੀ ਘਰਵਾਲੀ ਦਾ ਢਿੱਡ
ਉਨਮੇਦਮਲ ਤ੍ਰਿਲੋਕਚੰਦ ਝਾਵੇਰੀ ਦੇ ਮੁਖੀ ਕੁਮਾਰ ਜੈਨ ਮੁਤਾਬਿਕ ਸੋਨਾ ਮਹਿੰਗਾ ਹੋਣ ਨਾਲ ਲੋਕਾਂ ਦੀ ਐੱਲ. ਜੀ. ਬੀ. ਵੱਲ ਥੋੜ੍ਹੀ ਖਿੱਚ ਵਧੀ ਹੈ। ਲੋਕਾਂ ਨੂੰ ਲੱਗ ਰਿਹਾ ਹੈ ਕਿ ਉਨ੍ਹਾਂ ਨੂੰ ਚੰਗਾ ਸੌਦਾ ਮਿਲ ਰਿਹਾ ਹੈ ਪਰ ਅਜਿਹਾ ਨਹੀਂ ਹੈ। ਸਿੰਥੈਟਿਕ ਡਾਇਮੰਡ ਦਾ ਵਪਾਰ 99 ਫੀਸਦੀ ਦੇ ਹੇਠਲੇ ਪੱਧਰ ’ਤੇ ਹੋ ਰਿਹਾ ਹੈ। ਇਸ ਦੀਆਂ ਕੀਮਤਾਂ ਦਾ ਕੋਈ ਪੱਕਾ ਪੈਮਾਨਾ ਨਹੀਂ ਹੈ। ਇਸ ਦੀ ਵਜ੍ਹਾ ਨਾਲ ਵੱਡੇ ਜਿਊਲਰੀ ਕਾਰੋਬਾਰੀ ਅਜੇ ਇਸ ਤੋਂ ਦੂਰ ਹਨ।
ਇਹ ਵੀ ਪੜ੍ਹੋ : 1 ਜੂਨ ਤੋਂ ਪਹਿਲਾਂ ਕਰ ਲਓ ਇਹ ਕੰਮ, ਨਹੀਂ ਤਾਂ ਬੰਦ ਹੋ ਜਾਵੇਗਾ ਗੈਸ ਕੁਨੈਕਸ਼ਨ ਤੇ ਨਹੀਂ ਮਿਲੇਗੀ ਸਬਸਿਡੀ
ਵਿਕਰੀ ’ਚ ਹੋਇਆ ਵਾਧਾ
ਮਾਹਰਾਂ ਦਾ ਕਹਿਣਾ ਹੈ ਕਿ ਨੈਚੁਰਲ ਡਾਇਮੰਡ ਦੇ ਮੁਕਾਬਲੇ ਐੱਲ. ਜੀ. ਡੀ. ਬਹੁਤ ਸਸਤੇ ਹੁੰਦੇ ਹਨ। ਇਹ ਉਵੇਂ ਦੇ ਹੀ ਦਿਸਦੇ ਵੀ ਹਨ। ਅਮਰੀਕਾ ਵਰਗੇ ਬਾਜ਼ਾਰਾਂ ’ਚ ਇਨ੍ਹਾਂ ਦੀ ਜ਼ਿਆਦਾ ਵਿਕਰੀ ਹੁੰਦੀ ਹੈ। ਭਾਰਤ ’ਚ ਸਰਕਾਰੀ ਇੰਸੈਂਟਿਵ ਕਾਰਨ ਵਿਕਰੀ ਜ਼ੋਰ ਫੜ ਰਹੀ ਹੈ। ਹਾਲਾਂਕਿ ਕੁਝ ਉਦਯੋਗ ਮਾਹਰਾਂ ਦਾ ਕਹਿਣਾ ਹੈ ਕਿ ਕੁਝ ਜਿਊਲਰਜ਼ ਇਸ ਲਈ ਵੀ ਲੈਬ ਗ੍ਰੋਨ ਨੂੰ ਹੁਲਾਰਾ ਦੇ ਰਹੇ ਹਨ, ਜਿਸ ਨਾਲ ਵੱਡਾ ਪ੍ਰਾਫਿਟ ਮਾਰਜਿਨ ਪਾਇਆ ਜਾ ਸਕੇ।
ਇਹ ਵੀ ਪੜ੍ਹੋ : ਵੋਟਿੰਗ ਵਾਲੇ ਦਿਨ ਅੱਤ ਦੀ ਗਰਮੀ ਦੇ ਬਾਵਜੂਦ ਵੋਟਰਾਂ 'ਚ ਦੇਖਣ ਨੂੰ ਮਿਲ ਰਿਹਾ ਭਾਰੀ ਉਤਸ਼ਾਹ(ਦੇਖੋ ਤਸਵੀਰਾਂ)
ਇਸ ਕਾਰਨ ਡਿੱਗ ਰਹੀ ਕੀਮਤ
ਮੈਤਰੀ ਲੈਬ ਗ੍ਰੋਨ ਡਾਇਮੰਡ ਦੇ ਡਾਇਰੈਕਟਰ ਸ਼ਾਜਿਲ ਸ਼ਾਹ ਮੁਤਾਬਕ ਐੱਲ. ਜੀ. ਡੀ. ਦੀਆਂ ਕੀਮਤਾਂ ’ਚ ਗਿਰਾਵਟ ਦਾ ਇਕ ਕਾਰਨ ਇਹ ਵੀ ਹੈ ਕਿ ਉਤਪਾਦਨ ਲਈ ਅਚਾਨਕ ਬਹੁਤ ਸਾਰੇ ਲੋਕ ਮੈਦਾਨ ’ਚ ਆ ਗਏ ਹਨ। ਹੁਣ ਸਿੰਥੈਟਿਕ ਡਾਇਮੰਡ ਦੀਆਂ ਕੀਮਤਾਂ ’ਚ ਗਿਰਾਵਟ ਨਾਲ ਨਿਰਮਾਤਾਵਾਂ ਨੂੰ ਨੁਕਸਾਨ ਹੋ ਰਿਹਾ ਹੈ। ਨੈਚੁਰਲ ਡਾਇਮੰਡ ’ਚ ਮੋਹਰੀ ਰਿਟੇਲਰ ਜੈਪੁਰ ਜੈੱਮਸ ਦੇ ਸੀ. ਈ. ਓ. ਸਿਧਾਰਥ ਸਚੇਤੀ ਮੁਤਾਬਕ ਲੈਬ ਗ੍ਰੋਨ ਜਦੋਂ ਸ਼ੁਰੂ ਹੋਇਆ ਸੀ, ਉਦੋਂ ਨੈਚੁਰਲ ਡਾਇਮੰਡ ਤੋਂ ਇਹ 65-70 ਫੀਸਦੀ ਤੱਕ ਸਸਤਾ ਮਿਲ ਜਾਂਦਾ ਸੀ ਪਰ ਬਾਅਦ ’ਚ ਜਦੋਂ ਹਰ ਕੋਈ ਲੈਬ ’ਚ ਝਟਪਟ ਡਾਇਮੰਡ ਬਣਾਉਣ ਲੱਗਾ ਤਾਂ ਇਸ ਦੀ ਸਪਲਾਈ ਵੱਧ ਹੋਣ ਲੱਗੀ। ਹਾਲ ਇਹ ਹੈ ਕਿ ਰੇਪਾਪੋਰਟ ਪ੍ਰਾਈਜ਼ ਮੁਤਾਬਕ ਨੈਚੁਰਲ ਡਾਇਮੰਡ ਤੋਂ 60-70 ਫੀਸਦੀ ਦੀ ਛੋਟ ’ਤੇ ਮਿਲਣ ਵਾਲਾ ਐੱਲ. ਜੀ. ਡੀ. 99.9 ਫੀਸਦੀ ਛੋਟ ’ਤੇ ਮਿਲ ਰਿਹਾ ਹੈ। ਰੇਪਾਪੋਰਟ ਪ੍ਰਾਈਜ਼ ’ਚ ਐੱਲ. ਜੀ. ਡੀ. ਦੀ ਕੀਮਤ ਨੂੰ ਨੈਚੁਰਲ ਡਾਇਮੰਡ ਮੁਤਾਬਿਕ ਤੈਅ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ : ਮਜਦੂਰ ਨੇ ਵਿਦਿਆਰਥਣਾਂ ਨੂੰ ਕੀਤਾ ਗੁੰਮਰਾਹ, 5 ਮਹੀਨਿਆਂ 'ਚ 7 ਲੜਕੀਆਂ ਨਾਲ ਜਬਰ ਜਿਨਾਹ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8