ਸ਼ੇਅਰ ਬਜ਼ਾਰ : ਸੈਂਸੈਕਸ 346 ਅੰਕ ਡਿੱਗਾ, ਨਿਫਟੀ 10500 ਤੋਂ ਹੇਠਾਂ ਬੰਦ

11/12/2018 4:35:13 PM

ਨਵੀਂ ਦਿੱਲੀ — ਆਟੋ ਅਤੇ ਪੀ.ਐੱਸ.ਯੂ. ਦੀ ਅਗਵਾਈ 'ਚ ਜ਼ਿਆਦਾਤਰ ਇੰਡੈਕਸ 'ਚ ਵਿਕਰੀ ਕਾਰਨ ਸ਼ੇਅਰ ਬਜ਼ਾਰ ਨੇ 345.56 ਅੰਕਾਂ ਦੀ ਗਿਰਾਵਟ ਦੇ ਨਾਲ 34812.99 ਜਦੋਂਕਿ ਨਿਫਟੀ 103.00 ਅੰਕ ਗਿਰਾਵਟ ਨਾਲ 10,482.20 'ਤੇ ਬੰਦ ਹੋਇਆ। ਹਾਲਾਂਕਿ ਰੁਪਏ 'ਚ ਕਮਜ਼ੋਰੀ ਕਾਰਨ ਸਿਰਫ ਆਈ.ਟੀ. ਇੰਡੈਕਸ ਹੀ ਹਰੇ ਨਿਸ਼ਾਨ 'ਤੇ ਬੰਦ ਹੋਇਆ।  ਕੱਚੇ ਤੇਲ ਦੀਆਂ ਕੀਮਤਾਂ ਵਿਚ ਮਜ਼ਬੂਤੀ ਕਾਰਨ ਐੱਚ.ਪੀ.ਸੀ.ਐੱਲ. , ਇੰਡੀਅਨ ਆਇਲ ਸਮੇਤ ਤੇਲ ਕੰਪਨੀਆਂ ਦੇ ਸਟਾਕਸ 'ਚ 7 ਫੀਸਦੀ ਤੱਕ ਦੀ ਗਿਰਾਵਟ ਦਰਜ ਕੀਤੀ ਗਈ।

ਮਿਡਕੈਪ-ਸਮਾਲਕੈਪ ਸ਼ੇਅਰਾਂ ਵਿਚ ਤੇਜ਼ੀ

ਕਾਰੋਬਾਰ ਦੌਰਾਨ ਲਾਰਜਕੈਪ ਦੇ ਨਾਲ ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਦਿਰਾਵਟ ਦੇਖਣ ਨੂੰ ਮਿਲ ਰਹੀ ਹੈ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 0.83 ਫੀਸਦੀ ਡਿੱਗਿਆ, ਜਦੋਂਕਿ ਨਿਫਟੀ ਮਿਡਕੈਪ 100 ਇੰਡੈਕਸ 0.94 ਫੀਸਦੀ ਟੁੱਟਾ ਹੈ। ਬੀ.ਐੱਸ.ਈ. ਦਾ ਸਮਾਲਕੈਪ ਇੰਡੈਕਸ 0.93 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ।

ਟਾਪ ਗੇਨਰਜ਼

ਟਾਈਟਨ, ਟੈਕ ਮਹਿੰਦਰਾ, ਟਾਟਾ ਸਟੀਲ, ਕੋਟਕ ਮਹਿੰਦਰਾ ਬੈਂਕ, ਸਿਪਲਾ, ਇਨਫੋਸਿਸ


ਟਾਪ ਲੂਜ਼ਰਜ਼

ਮਾਰੂਤੀ ਸੁਜ਼ੂਕੀ, ਭਾਰਤੀ ਇੰਫਰਾਟੈਲ, ਈਸ਼ਰ ਮੋਟਰ
 

ਐਚਪੀਸੀਐਲ       7.17 ਫੀਸਦੀ,

ਟਾਟਾ ਮੋਟਰਸ        4.58 ਫੀਸਦੀ,

ਆਈਓਸੀ            4.55 ਫੀਸਦੀ,

ਹੀਰੋ ਮੋਟਕੋਪ         4.15 ਫੀਸਦੀ,

ਹਿੰਦਾਲਕੋ             4.06 ਫੀਸਦੀ
 


Related News