25 ਤੋਂ 29 ਜੂਨ ਤੱਕ ਪੂਰੇ ਪੰਜਾਬ ’ਚ ਦੁਕਾਨਾਂ ਬੰਦ ਰੱਖਣ ਐਲਾਨ
Tuesday, Jun 17, 2025 - 06:27 PM (IST)

ਅੰਮ੍ਰਿਤਸਰ (ਛੀਨਾ) : ਸਵਰਨਕਾਰਾਂ ਦੀ ਅੱਜ ਇਕ ਅਹਿਮ ਮੀਟਿੰਗ ਜ਼ਿਲਾ ਪ੍ਰਧਾਨ ਅਸ਼ਵਨੀ ਕੁਮਾਰ ਕਾਲੇਸ਼ਾਹ ਦੀ ਅਗਵਾਈ ਹੇਠ ਗੁਰੂ ਬਾਜ਼ਾਰ ਵਿਖੇ ਹੋਈ। ਇਸ ਮੌਕੇ ’ਤੇ ਸਵਰਨਕਾਰ ਭਾਈਚਾਰੇ ਦੇ ਭੱਖਦੇ ਮਸਲਿਆਂ, ਸੁਰੱਖਿਆ ਤੇ ਹੋਰ ਕਈ ਮੁੱਦਿਆਂ ਨੂੰ ਲੈ ਕੇ ਵਿਚਾਰਾਂ ਕੀਤੀਆਂ ਗਈਆਂ। ਇਸ ਮੋਕੇ ’ਤੇ ਸਵਰਨਕਾਰ 1 ਪੰਜਾਬ ਦੇ ਪ੍ਰਧਾਨ ਅਸ਼ਵਨੀ ਕੁਮਾਰ ਨਾਮੇਸ਼ਾਹ ਤੇ ਚੇਅਰਮੈਨ ਕੁਲਜੀਤ ਸਿੰਘ ਧੁੰਨਾ ਨੇ ਸਮੂਹ ਸਵਰਨਕਾਰਾਂ ਦੀ ਸਹਿਮਤੀ ਨਾਲ ਐਲਾਨ ਕੀਤਾ ਕਿ 25 ਤੋਂ 29 ਜੂਨ ਤੱਕ ਗਰਮੀ ਦੀਆਂ ਛੁੱਟੀਆ ਕਾਰਨ ਪੂਰੇ ਪੰਜਾਬ ਦੇ ਸਵਰਨਕਾਰ ਆਪਣੀਆ ਦੁਕਾਨਾ ਬੰਦ ਰੱਖਣਗੇ। ਇਸ ਮੀਟਿੰਗ ਵਿਚ ਸਵਰਨਕਾਰ ਪੰਜਾਬ ਦੇ ਪ੍ਰਧਾਨ ਅਸ਼ਵਨੀ ਕੁਮਾਰ ਨਾਮੇਸ਼ਾਹ, ਚੇਅਰਮੈਨ ਕੁਲਜੀਤ ਸਿੰਘ ਧੁੰਨਾ, ਜਨਰਲ ਸਕੱਤਰ ਡਿੰਪਲ ਰਾਜਪੂਤ ਤੇ ਸਵਰਨਕਾਰ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਗੋਰਵ ਮਹਿਤਾ ਖਾਸ ਤੌਰ ’ਤੇ ਪਹੁੰਚੇ।
ਇਹ ਵੀ ਪੜ੍ਹੋ : Punjab : ਪਾਸਪੋਰਟ ਬਨਵਾਉਣ ਵਾਲਿਆਂ ਖ਼ੁਸ਼ਖ਼ਬਰੀ, ਹੁਣ ਲਿਆ ਗਿਆ ਵੱਡਾ ਫ਼ੈਸਲਾ
ਇਸ ਦੌਰਾਨ ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਸਵਰਨਕਾਰ ਭਾਈਚਾਰੇ ਵਲੋਂ ਲਏ ਗਏ ਇਸ ਫੈਸਲੇ ਦੀ ਕੋਈ ਵੀ ਦੁਕਾਨਦਾਰ ਸਾਥੀ ਉਲੰਘਣਾ ਨਹੀਂ ਕਰੇਗਾ। ਇਸ ਮੌਕੇ ਇੰਦਰਪਾਲ ਆਰੀਆ, ਰਜਿੰਦਰ ਕੁਮਾਰ ਜੱਜ, ਸ਼ਿਵਰਾਜ ਸਿੰਘ, ਲਖਬੀਰ ਸਿੰਘ ਲੱਖਾ, ਨਰੇਸ਼ ਕੁਮਾਰ ਜੰਗੀ, ਇੰਦਰਜੀਤ ਸਿੰਘ, ਰਵਿੰਦਰ ਕੁਮਾਰ ਸ਼ੰਟੂ, ਹਰੀਸ਼ ਵਰਮਾ, ਵਿਨੈ ਰਾਜੂ, ਰਾਜੀਵ ਕੁਮਾਰ ਤੇ ਹੋਰ ਵੀ ਸ਼ਖਸੀਅਤਾਂ ਹਾਜ਼ਰ ਸਨ।
ਇਹ ਵੀ ਪੜ੍ਹੋ : ਪੰਜਾਬ ਲਈ ਡਰਾਉਣੀ ਖ਼ਬਰ, ਇਸ ਰਿਪੋਰਟ ਨੂੰ ਪੜ੍ਹਨ ਤੋਂ ਬਾਅਦ ਉਡਣਗੇ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e