ਅੱਜ ਜ਼ੀਰਕਪੁਰ ਦੇ ਕੁੱਝ ਇਲਾਕਿਆਂ ''ਚ ਬੰਦ ਰਹੇਗੀ ਬਿਜਲੀ

Tuesday, Jun 10, 2025 - 11:55 AM (IST)

ਅੱਜ ਜ਼ੀਰਕਪੁਰ ਦੇ ਕੁੱਝ ਇਲਾਕਿਆਂ ''ਚ ਬੰਦ ਰਹੇਗੀ ਬਿਜਲੀ

ਜ਼ੀਰਕਪੁਰ : ਅੱਜ ਮੰਗਲਵਾਰ ਮਤਲਬ ਕਿ 10 ਜੂਨ ਨੂੰ ਜ਼ੀਰਕਪੁਰ ਦੇ ਕੁੱਝ ਇਲਾਕਿਆਂ 'ਚ ਬਿਜਲੀ ਸਪਲਾਈ 'ਚ ਅਸਥਾਈ ਰੁਕਾਵਟ ਦਾ ਸਾਹਮਣਾ ਕਰਨਾ ਪਵੇਗਾ। ਪਾਵਰਕਾਮ ਦੇ ਬੁਲਾਰੇ ਨੇ ਦੱਸਿਆ ਕਿ 66 ਕੇ. ਵੀ. ਭਬਤ ਗਰਿੱਡ ਤੋਂ ਨਿਕਲਣ ਵਾਲੇ 11 ਕੇ. ਵੀ. ਜ਼ੀਰਕਪੁਰ-1, ਕੇ. ਵੀ. ਰੇਲ ਵਿਹਾਰ, 11 ਕੇ. ਵੀ. ਔਰਬਿਟ, 11 ਕੁਰਾਰੀ, 11 ਕੇਵੀ ਸਾਵਿਤਰੀ ਗ੍ਰੀਨ ਅਤੇ 11 ਕੇ. ਵੀ. ਅਜ਼ੂਰ ਗਰਿੱਡ ਮੰਗਲਵਾਰ 8.00 ਵਜੇ ਤੋਂ ਦੁਪਹਿਰ 2.00 ਵਜੇ ਤੱਕ ਨਵੇਂ 11 ਕੇ. ਵੀ. ਫੀਡਰ ਦੇ ਨਿਰਮਾਣ ਕਾਰਜ ਅਤੇ ਮੌਜੂਦਾ 11 ਕੇਵੀ ਫੀਡਰਾਂ ਦੇ ਰੱਖ-ਰਖਾਅ ਕਾਰਨ ਪ੍ਰਭਾਵਿਤ ਰਹਿਣਗੇ।

ਇਸ ਦੌਰਾਨ ਪ੍ਰਭਾਵਿਤ ਖੇਤਰਾਂ ਵਿੱਚ ਰਾਮਗੜ੍ਹ ਭੁੱਡਾ ਰੋਡ, ਵੀ. ਆਈ. ਪੀ. ਰੋਡ, ਨਾਭਾ ਅਤੇ ਲੋਹਗੜ੍ਹ ਦੇ ਨੇੜਲੇ ਇਲਾਕੇ ਸ਼ਾਮਲ ਹਨ। ਪਾਵਰ ਗਰਿੱਡ ਦੀ ਭਰੋਸੇਯੋਗਤਾ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਯੋਜਨਾਬੱਧ ਰੱਖ-ਰਖਾਅ ਜ਼ਰੂਰੀ ਹੈ। ਰੱਖ-ਰਖਾਅ ਦੇ ਕੰਮ 'ਚ ਇੱਕ ਨਵੇਂ 11 ਕੇ. ਵੀ. ਫੀਡਰ ਦੀ ਉਸਾਰੀ ਕਰਨ ਅਤੇ ਮੌਜੂਦਾ 11 ਕੇ. ਵੀ ਫੀਡਰਾਂ ਦੀ ਮੁਰੰਮਤ ਸ਼ਾਮਲ ਰਹਿਗੀ। ਇਹ ਖੇਤਰ ਵਿੱਚ ਸਮੁੱਚੀ ਬਿਜਲੀ ਸਪਲਾਈ ਨੂੰ ਬਿਹਤਰ ਬਣਾਉਣ ਅਤੇ ਭਵਿੱਖ ਵਿੱਚ ਕਿਸੇ ਵੀ ਸੰਭਾਵੀ ਰੁਕਾਵਟ ਨੂੰ ਰੋਕਣ ਵਿੱਚ ਮਦਦ ਕਰੇਗਾ।ਰੱਖ-ਰਖਾਅ ਦਾ ਕੰਮ ਪੂਰਾ ਹੁੰਦੇ ਹੀ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਜਾਵੇਗੀ।


author

Babita

Content Editor

Related News