ਅੱਜ ਇਹ ਰਸਤੇ ਰਹਿਣਗੇ ਬੰਦ! ਇੱਧਰ ਆਉਣ ਤੋਂ ਪਹਿਲਾਂ ਪੜ੍ਹ ਲਓ ਪੂਰੀ ਖ਼ਬਰ

Thursday, Jun 05, 2025 - 11:26 AM (IST)

ਅੱਜ ਇਹ ਰਸਤੇ ਰਹਿਣਗੇ ਬੰਦ! ਇੱਧਰ ਆਉਣ ਤੋਂ ਪਹਿਲਾਂ ਪੜ੍ਹ ਲਓ ਪੂਰੀ ਖ਼ਬਰ

ਚੰਡੀਗੜ੍ਹ (ਸੁਸ਼ੀਲ) : ਉੱਪ ਰਾਸ਼ਟਰਪਤੀ ਜਗਦੀਪ ਧਨਖੜ ਵੀਰਵਾਰ ਨੂੰ ਚੰਡੀਗੜ੍ਹ ਆਉਣਗੇ। ਉਨ੍ਹਾਂ ਦਾ ਜੀ. ਐੱਮ. ਸੀ. ਐੱਚ-32, ਪੰਜਾਬ ਰਾਜ ਭਵਨ ਅਤੇ ਪੀ. ਜੀ. ਆਈ. ਦਾ ਦੌਰਾ ਹੈ। ਉਨ੍ਹਾਂ ਦੇ ਆਉਣ ਨੂੰ ਲੈ ਕੇ ਪੁਲਸ ਨੇ ਬੁੱਧਵਾਰ ਨੂੰ ਰਿਹਰਸਲ ਕੀਤੀ ਹੈ। ਉੱਪ ਰਾਸ਼ਟਰਪਤੀ ਦੇ ਆਉਣ ’ਤੇ ਆਵਾਜਾਈ ਨੂੰ ਡਾਇਵਰਟ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਵਾਹਨ ਚਾਲਕਾਂ ਲਈ ਵੱਡੇ ਖ਼ਤਰੇ ਦੀ ਘੰਟੀ! ਹੁਣ ਘਰੋਂ ਨਿਕਲਦੇ ਹੀ ਚੁੱਪਚਾਪ...

5 ਜੂਨ ਨੂੰ ਦੱਖਣੀ ਮਾਰਗ ’ਤੇ ਏਅਰਪੋਰਟ ਲਾਈਟ ਪੁਆਇੰਟ ਤੋਂ ਨਿਊ ਲੇਬਰ ਚੌਂਕ (ਸੈਕਟਰ-20/21-33/34), ਸਰੋਵਰ ਪੱਥ ’ਤੇ ਨਿਊ ਲੇਬਰ ਚੌਂਕ ( ਸੈਕਟਰ-20/21-33/34) ਤੋਂ ਹੀਰਾ ਸਿੰਘ ਚੌਂਕ (ਸੈਕਟਰ-5/6-7/8) ਵੱਲ ਪੰਜਾਬ ਰਾਜਭਵਨ ਤੱਕ ਸ਼ਾਮ 5 ਵਜੇ ਤੋਂ ਸ਼ਾਮ 6 ਵਜੇ ਤੱਕ ਆਵਾਜਾਈ ਬੰਦ ਰਹੇਗੀ।

ਇਹ ਵੀ ਪੜ੍ਹੋ : ਆਧਾਰ ਕਾਰਡ ਨਾਲ ਜੁੜੀ ਵੱਡੀ ਅਪਡੇਟ, ਜਾਰੀ ਹੋਏ ਨਵੇਂ ਹੁਕਮ, ਇਸ ਤਾਰੀਖ਼ ਤੱਕ...

6 ਜੂਨ ਨੂੰ ਪੰਜਾਬ ਰਾਜ ਭਵਨ ਤੋਂ ਹੀਰਾ ਸਿੰਘ ਚੌਂਕ (ਸੈਕਟਰ-5/6-7/8) ਤੋਂ ਨਿਊ ਲੇਬਰ ਚੌਂਕ (ਸੈਕਟਰ-20/21-33/34) ਤੱਕ, ਦੱਖਣੀ ਮਾਰਗ ’ਤੇ ਨਿਊ ਲੇਬਰ ਚੌਂਕ (ਸੈਕਟਰ-20/21-33/34) ਤੋਂ ਏਅਰਪੋਰਟ ਲਾਈਟ ਪੁਆਇੰਟ ਤੱਕ ਸਵੇਰ 10 ਵਜੇ ਤੋਂ 11 ਵਜੇ ਤੱਕ ਆਵਾਜਾਈ ਕੰਟੋਰਲ ਰਹੇਗੀ। ਇਸ ਦੌਰਾਨ ਚੰਡੀਗੜ੍ਹ ਟ੍ਰੈਫਿਕ ਪੁਲਸ ਸੋਸ਼ਲ ਮੀਡੀਆ ਹੈਂਡਲਾਂ ’ਤੇ ਲੋਕਾਂ ਨੂੰ ਵਿਕਲਪਕ ਰੂਟਾਂ ਦੀ ਵਰਤੋਂ ਕਰਨ ਤੇ ਅਸਲ-ਸਮੇਂ ਦੀ ਜਾਣਕਾਰੀ ਦਿੰਦੀ ਰਹੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 


author

Babita

Content Editor

Related News