ਅੰਮ੍ਰਿਤਸਰ ਅੱਜ ਪੂਰੀ ਤਰ੍ਹਾਂ ਬੰਦ, ਚੱਪੇ-ਚੱਪੇ 'ਤੇ ਪੁਲਸ ਫੋਰਸ ਤਾਇਨਾਤ

Friday, Jun 06, 2025 - 12:01 PM (IST)

ਅੰਮ੍ਰਿਤਸਰ ਅੱਜ ਪੂਰੀ ਤਰ੍ਹਾਂ ਬੰਦ, ਚੱਪੇ-ਚੱਪੇ 'ਤੇ ਪੁਲਸ ਫੋਰਸ ਤਾਇਨਾਤ

ਅੰਮ੍ਰਿਤਸਰ (ਗੁਰਪ੍ਰੀਤ)- ਸਿੱਖ ਜਥੇਬੰਦੀਆਂ ਵੱਲੋਂ 6 ਜੂਨ ਨੂੰ ਦਿੱਤੀ ਅੰਮ੍ਰਿਤਸਰ ਬੰਦ ਦੀ ਕਾਲ ਦੇ ਚਲਦੇ ਅੱਜ ਸ਼ਹਿਰ ਵਿੱਚ ਜ਼ਿਆਦਾਤਰ ਇਲਾਕੇ ਸੁੰਨ ਨਜ਼ਰ ਆਏ। ਦੁਕਾਨਾਂ ਤੇ ਵਪਾਰਿਕ ਸੰਸਥਾਵਾਂ ਬੰਦ ਰਹੀਆਂ। ਹਾਲਾਂਕਿ ਇਸ ਦੌਰਾਨ ਸੜਕਾਂ ’ਤੇ ਆਵਾਜਾਈ ਪਹਿਲਾਂ ਦੀ ਤਰ੍ਹਾਂ ਚਾਲੂ ਹੈ।

ਇਹ ਵੀ ਪੜ੍ਹੋ- ਨਵਜੋਤ ਕੌਰ ਸਿੱਧੂ ਨੇ ਕੀਤਾ ਚੋਣ ਲੜਨ ਦਾ ਐਲਾਨ, ਪੱਤਰਕਾਰਾਂ ਸਾਹਮਣੇ ਆਖ 'ਤੀ ਆਹ ਗੱਲ

PunjabKesari

ਅਜਿਹੀ ਸਥਿਤੀ ਨੂੰ ਦੇਖਦਿਆਂ ਅੰਮ੍ਰਿਤਸਰ ਪੁਲਸ ਵੱਲੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਫਲੈਗ ਮਾਰਚ ਕੀਤਾ ਗਿਆ। ਪੁਲਸ ਵੱਲੋਂ ਕਿਹਾ ਗਿਆ ਹੈ ਕਿ ਉਹ ਹਰ ਹਾਲਤ 'ਚ ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ ਤਿਆਰ ਹਨ ਅਤੇ ਕਿਸੇ ਵੀ ਘਟਨਾ ਨੂੰ ਰੋਕਣ ਲਈ ਜ਼ਮੀਨੀ ਪੱਧਰ 'ਤੇ ਨਿਗਰਾਨੀ ਕੀਤੀ ਜਾ ਰਹੀ ਹੈ। ਇਹ ਬੰਦ 1984 ਦੇ ਘਟਨਾਕ੍ਰਮਾਂ ਦੀ ਯਾਦ 'ਚ ਕੀਤਾ ਗਿਆ, ਜਿਸ ਦੌਰਾਨ ਸਿੱਖ ਜਥੇਬੰਦੀਆਂ ਵੱਲੋਂ ਸ਼ਾਂਤਮਈ ਤਰੀਕੇ ਨਿਯਮਾਂ ਦੀ ਪਾਲਣਾ ਕੀਤੀ ਗਈ।

PunjabKesari

ਇਹ ਵੀ ਪੜ੍ਹੋ- GNDU ਨੇ ਮੁਲਤਵੀ ਕੀਤੀਆਂ ਪ੍ਰੀਖਿਆਵਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News