ਡਾਕ ਵਿਭਾਗ ਸ਼ੁਰੂ ਕਰਨ ਜਾ ਰਿਹੈ ਇਹ ਸਹੂਲਤਾਂ, ਮਿਲੇਗਾ ਰੁਜ਼ਗਾਰ

01/07/2018 10:33:25 AM

ਨਵੀਂ ਦਿੱਲੀ— ਭਾਰਤੀ ਡਾਕ ਵਿਭਾਗ ਦੇਸ਼ 'ਚ ਵਧਦੀ ਡਿਜੀਟਲ ਟਰਾਂਜ਼ੈਕਸ਼ਨ (ਲੈਣ-ਦੇਣ) ਦੇ ਬਾਜ਼ਾਰ 'ਚ ਪੈਰ ਪਸਾਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਵਿਭਾਗ ਅਗਲੇ ਕੁਝ ਮਹੀਨਿਆਂ 'ਚ ਦੇਸ਼ ਦੇ ਸਾਰੇ ਜ਼ਿਲਿਆਂ 'ਚ ਇੰਡੀਆ ਪੋਸਟ ਪੇਮੈਂਟ ਬੈਂਕ (ਆਈ. ਪੀ. ਪੀ. ਬੀ.) ਸਹੂਲਤ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ। ਇਸ ਨਾਲ ਦੂਰ-ਦੁਰਾਡੇ ਦੇ ਇਲਾਕਿਆਂ 'ਚ ਰਹਿਣ ਵਾਲੇ ਬੈਂਕਿੰਗ ਸਹੂਲਤਾਂ ਤੋਂ ਵਾਂਝੇ ਲੋਕਾਂ ਨੂੰ ਫਾਇਦਾ ਮਿਲੇਗਾ। ਵੈਸੇ ਦੇਸ਼ 'ਚ ਸਭ ਤੋਂ ਪਹਿਲਾਂ ਭਾਰਤੀ ਏਅਰਟੈੱਲ ਨੇ ਪੇਮੈਂਟ ਬੈਂਕ ਸੇਵਾ ਸ਼ੁਰੂ ਕੀਤੀ ਸੀ।
ਇੰਡੀਆ ਪੋਸਟ ਪੇਮੈਂਟ ਬੈਂਕ ਦੇ ਐੱਮ. ਡੀ. ਤੇ ਸੀ. ਈ. ਓ. ਸੁਰੇਸ਼ ਸੇਠੀ ਨੇ ਕਿਹਾ ਕਿ ਇਹ ਸਭ ਤੋਂ ਵੱਡਾ ਆਰਥਿਕ ਸਾਖਰਤਾ ਅਭਿਆਨ ਸਾਬਤ ਹੋਵੇਗਾ। ਦੇਸ਼ 'ਚ ਪੇਂਡੂ ਬੈਂਕਿੰਗ ਦਾ ਬੁਨਿਆਦੀ ਢਾਂਚਾ ਕਾਫ਼ੀ ਜ਼ਿਆਦਾ ਵਧ ਜਾਵੇਗਾ।ਉੱਥੇ ਹੀ ਇਸ ਪੇਮੈਂਟ ਬੈਂਕ ਲਈ ਨਵੀਂ ਭਰਤੀ ਵੀ ਕੱਢੀ ਜਾਵੇਗੀ, ਯਾਨੀ ਕਈ ਲੋਕਾਂ ਨੂੰ ਰੁਜ਼ਗਾਰ ਮਿਲੇਗਾ।

ਕੀ ਹਨ ਖਾਸ ਗੱਲਾਂ?
*
650 ਜ਼ਿਲਿਆਂ 'ਚ ਯੋਜਨਾ ਨੂੰ ਲਾਗੂ ਕੀਤੇ ਜਾਣ ਦਾ ਟੀਚਾ।
* 1.55 ਲੱਖ ਡਾਕਘਰਾਂ 'ਤੇ ਮਿਲਣ ਲੱਗਣਗੀਆਂ ਇਸ ਦੀਆਂ ਸਹੂਲਤਾਂ। 
* 64 ਨਿੱਜੀ ਕੰਪਨੀਆਂ ਨੇ ਆਈ. ਪੀ. ਪੀ. ਬੀ. ਨਾਲ ਸਮਝੌਤੇ ਦਾ ਪ੍ਰਸਤਾਵ ਦਿੱਤਾ ਹੈ।  
* 1 ਲੱਖ ਰੁਪਏ ਤੱਕ ਦੀ ਰਾਸ਼ੀ ਗਾਹਕ ਇਸ 'ਚ ਜਮ੍ਹਾ ਕਰ ਸਕਦੇ ਹਨ। 
* 10 ਗੁਣਾ ਤੱਕ ਵਧ ਜਾਵੇਗਾ ਪੇਂਡੂ ਖੇਤਰਾਂ 'ਚ ਬੈਂਕਿੰਗ ਦਾ ਬੁਨਿਆਦੀ ਢਾਂਚਾ।  
* ਨੌਕਰੀਆਂ ਵਧਣਗੀਆਂ :- 3500 ਲੋਕਾਂ ਦੀ ਛੇਤੀ ਭਰਤੀ ਕੀਤੀ ਜਾਵੇਗੀ, ਅਜੇ 1150 ਅਹੁਦਿਆਂ 'ਤੇ ਅਰਜ਼ੀਆਂ ਮੰਗੀਆਂ ਗਈਆਂ ਹਨ।  

ਕਿੰਨਾ ਮਿਲਦਾ ਹੈ ਇਸ ਪੇਮੈਂਟ ਬੈਂਕ 'ਚ ਵਿਆਜ?

ਰਾਸ਼ੀ   ਵਿਆਜ ਦਰ
25 ਹਜ਼ਾਰ 4.5 ਫ਼ੀਸਦੀ
25 ਤੋਂ 50 ਹਜ਼ਾਰ 5 ਫ਼ੀਸਦੀ
50 ਹਜ਼ਾਰ ਤੋਂ 1 ਲੱਖ  5.5 ਫ਼ੀਸਦੀ 5.5 ਫ਼ੀਸਦ

ਅਪ੍ਰੈਲ 2018 ਹੈ ਟੀਚਾ
ਕੇਂਦਰੀ ਮੰਤਰੀ ਮਨੋਜ ਸਿਨ੍ਹਾ ਨੇ ਲੋਕਸਭਾ 'ਚ ਦੱਸਿਆ ਕਿ ਆਈ. ਪੀ. ਪੀ. ਬੀ. ਨੂੰ ਅਪ੍ਰੈਲ 2018 ਤੱਕ ਦੇਸ਼ ਭਰ 'ਚ ਲਾਗੂ ਕੀਤੇ ਜਾਣ ਦਾ ਟੀਚਾ ਰੱਖਿਆ ਗਿਆ ਹੈ। 

ਮਿਲਣਗੀਆਂ ਇਹ ਸਹੂਲਤਾਂ
* ਬੈਂਕ ਵੱਲੋਂ ਏ. ਟੀ. ਐੱਮ./ਡੈਬਿਟ ਕਾਰਡ ਜਾਰੀ ਕੀਤਾ ਜਾਵੇਗਾ, ਕ੍ਰੈਡਿਟ ਕਾਰਡ ਨਹੀਂ ਮਿਲੇਗਾ। 
* ਇਸ ਨਾਲ ਬਿਜਲੀ, ਪਾਣੀ, ਟੈਲੀਫੋਨ, ਬੀਮਾ ਪ੍ਰੀਮੀਅਮ, ਈ. ਐੱਮ. ਆਈ. ਭਰੀ ਜਾ ਸਕੇਗੀ। 
* ਕਲਿਆਣਕਾਰੀ ਯੋਜਨਾਵਾਂ ਦਾ ਫਾਇਦਾ ਲਿਆ ਜਾ ਸਕੇਗਾ। 
ਡਾਕੀਏ ਹੋਣਗੇ ਹਾਈਟੈੱਕ
* ਡਾਕੀਏ ਨੂੰ ਆਈ. ਪੀ. ਪੀ. ਬੀ. ਦੇ ਅਨੁਸਾਰ ਅਪਗ੍ਰੇਡ ਕਰਨਗੇ। 
* ਉਨ੍ਹਾਂ ਨੂੰ ਆਈਪੈਡ ਅਤੇ ਬਿਹਤਰ ਸਮਾਰਟਫੋਨ ਦੇਣ 'ਤੇ ਵਿਚਾਰ। 
* ਹਰ ਡਾਕੀਏ ਨੂੰ ਇਕ ਛੋਟੀ-ਜਿਹੀ ਹੈਂਡਹੈਲਡ ਮਸ਼ੀਨ ਦਿੱਤੀ ਜਾਵੇਗੀ, ਜਿਸ ਨਾਲ ਉਹ ਗਾਹਕਾਂ ਨੂੰ ਘਰ 'ਚ ਹੀ ਹਰ ਜਗ੍ਹਾ ਦੀ ਬੈਂਕਿੰਗ ਸੇਵਾ ਦੇ ਸਕਣਗੇ।


Related News