ਦੇਸ਼ ’ਚ ਇੰਟਰਨੈੱਟ ਯੂਜ਼ਰਜ਼ ਦੀ ਗਿਣਤੀ ਵਧੀ, ਮਾਰਚ ’ਚ ਖਤਮ ਤਿਮਾਹੀ ’ਚ 3.4 ਫੀਸਦੀ ਦਾ ਹੋਇਆ ਵਾਧਾ

Monday, Sep 21, 2020 - 11:16 AM (IST)

ਦੇਸ਼ ’ਚ ਇੰਟਰਨੈੱਟ ਯੂਜ਼ਰਜ਼ ਦੀ ਗਿਣਤੀ ਵਧੀ, ਮਾਰਚ ’ਚ ਖਤਮ ਤਿਮਾਹੀ ’ਚ 3.4 ਫੀਸਦੀ ਦਾ ਹੋਇਆ ਵਾਧਾ

ਨਵੀਂ ਦਿੱਲੀ (ਭਾਸ਼ਾ) - ਦੇਸ਼ ’ਚ ਇੰਟਰਨੈੱਟ ਯੂਜ਼ਰਜ਼ ਦੀ ਗਿਣਤੀ ਮਾਰਚ 2020 ਨੂੰ ਖਤਮ ਤਿਮਾਹੀ ’ਚ 3.4 ਫੀਸਦੀ ਵਧ ਕੇ 74.3 ਕਰੋਡ਼ ਪਹੁੰਚ ਗਈ। ਦੂਰਸੰਚਾਰ ਰੈਗੂਲੇਟਰੀ ਟਰਾਈ ਦੇ ਖੇਤਰ ਦੇ ਤਿਮਾਹੀ ਪ੍ਰਦਰਸ਼ਨ ’ਤੇ ਜਾਰੀ ਰਿਪੋਰਟ ਅਨੁਸਾਰ ਮਾਰਚ 2020 ਨੂੰ ਖਤਮ ਤਿਮਾਹੀ ’ਚ 52.3 ਫੀਸਦੀ ਬਾਜ਼ਾਰ ਹਿੱਸੇਦਾਰੀ ਦੇ ਨਾਲ ਰਿਲਾਇੰਸ ਜੀਓ ਪਹਿਲੇ ਸਥਾਨ ’ਤੇ, ਜਦੋਂਕਿ 23.6 ਫੀਸਦੀ ਹਿੱਸੇਦਾਰੀ ਦੇ ਨਾਲ ਭਾਰਤੀ ਏਅਰਟੈੱਲ ਦੂਜੇ ਸਥਾਨ ’ਤੇ ਰਹੀ। ਆਲੋਚਕ ਮਿਆਦ ’ਚ ਵੋਡਾਫੋਨ ਆਈਡੀਆ ਤੀਜੇ ਸਥਾਨ ’ਤੇ ਰਹੀ। ਉਸ ਦੇ ਇੰਟਰਨੈੱਟ ਗਾਹਕਾਂ ਦੀ ਗਿਣਤੀ ਦੇ ਆਧਾਰ ’ਤੇ ਬਾਜ਼ਾਰ ਹਿੱਸੇਦਾਰੀ 18.7 ਫੀਸਦੀ ਰਹੀ।

ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟਰਾਈ) ਦੀ ਰਿਪੋਰਟ ਅਨੁਸਾਰ ਦਸੰਬਰ 2019 ਨੂੰ ਖਤਮ ਤਿਮਾਹੀ ’ਚ ਇੰਟਰਨੈੱਟ ਯੂਜ਼ਰਜ਼ ਦੀ ਗਿਣਤੀ 71.874 ਕਰੋਡ਼ ਸੀ, ਜੋ ਮਾਰਚ 2020 ’ਚ 3.40 ਫੀਸਦੀ ਵਧ ਕੇ 74.319 ਕਰੋਡ਼ ਪਹੁੰਚ ਗਈ। ਇਸ ’ਚ ਵਾਇਰਲੈੱਸ ਇੰਟਰਨੈੱਟ ਗਾਹਕਾਂ ਦੀ ਗਿਣਤੀ 72.07 ਕਰੋਡ਼ ਰਹੀ, ਜੋ ਕੁਲ ਇੰਟਰਨੈੱਟ ਗਾਹਕਾਂ ਦੀ ਗਿਣਤੀ ਦਾ 97 ਫੀਸਦੀ ਹੈ। ਉਥੇ ਹੀ ਤਾਰ ਦੇ ਨਾਲ ਇੰਟਰਨੈੱਟ ਦੀ ਵਰਤੋਂ ਕਰਨ ਵਾਲੇ ਗਾਹਕਾਂ ਦੀ ਗਿਣਤੀ 2.24 ਕਰੋਡ਼ ਸੀ।

ਇਹ ਵੀ ਦੇਖੋ : ਚੰਗੀ ਖ਼ਬਰ : ਆਕਸਫੋਰਡ ਯੂਨਿਵਰਸਿਟੀ ਦੀ 'ਕੋਵੀਸ਼ੀਲਡ' ਦਾ ਆਖਰੀ ਦੌਰ ਦਾ ਟ੍ਰਾਇਲ ਸ਼ੁਰੂ

ਰਿਪੋਰਟ ਅਨੁਸਾਰ ਕੁਲ ਇੰਟਰਨੈੱਟ ਗਾਹਕਾਂ ’ਚ 92.5 ਫੀਸਦੀ ਇੰਟਰਨੈੱਟ ਲਈ ਬਰਾਡਬੈਂਡ ਦੀ ਵਰਤੋਂ ਕਰਦੇ ਹਨ। ਬਰਾਡਬੈਂਡ ਦੀ ਵਰਤੋਂ ਕਰਨ ਵਾਲੇ ਗਾਹਕਾਂ ਦੀ ਗਿਣਤੀ 68.74 ਕਰੋਡ਼ ਰਹੀ, ਜਦੋਂਕਿ ‘ਨੈਰੋਬੈਂਡ’ ਗਾਹਕਾਂ ਦੀ ਗਿਣਤੀ 5.57 ਕਰੋਡ਼ ਸੀ। ਟਰਾਈ ਨੇ ਕਿਹਾ ਕਿ ਕੁਲ ਇੰਟਰਨੈੱਟ ਗਾਹਕਾਂ ’ਚ 96.90 ਫੀਸਦੀ ਗਾਹਕ ਇੰਟਰਨੈੱਟ ਲਈ ਮੋਬਾਇਲ ਦੀ ਵਰਤੋਂ ਕਰਦੇ ਹਨ, ਜਦੋਂਕਿ ਤਾਰ ਜ਼ਰੀਏ ਇੰਟਰਨੈੱਟ ਦੀ ਵਰਤੋਂ ਕਰਨ ਵਾਲੇ ਗਾਹਕਾਂ ਦੀ ਗਿਣਤੀ ਮਾਰਚ 2020 ਦੇ ਆਖਿਰ ’ਚ ਸਿਰਫ 3.02 ਫੀਸਦੀ ਸੀ।

ਇਹ ਵੀ ਦੇਖੋ : ਕਿਤੇ LIC ਕੋਲ ਤੁਹਾਡੇ ਬਕਾਇਆ ਪੈਸੇ ਤਾਂ ਨਹੀਂ , ਇਸ ਤਰ੍ਹਾਂ ਕਰੋ ਚੈਕ

ਤਾਰ ਜ਼ਰੀਏ ਇੰਟਰਨੈੱਟ ਵਰਤੋਂ ਕਰਨ ਵਾਲੇ 2.242 ਕਰੋਡ਼ ਗਾਹਕਾਂ ’ਚ ਭਾਰਤ ਸੰਚਾਰ ਨਿਗਮ ਲਿ. (ਬੀ. ਐੱਸ. ਐੱਨ. ਐੱਲ.) ਦੀ ਹਿੱਸੇਦਾਰੀ 1.127 ਕਰੋਡ਼ ਗਾਹਕਾਂ ਨਾਲ 50.3 ਫੀਸਦੀ ਸੀ। ਉਥੇ ਭਾਰਤੀ ਏਅਰਟੈੱਲ ਦੇ ਗਾਹਕਾਂ ਦੀ ਗਿਣਤੀ 24.7 ਲੱਖ ਸੀ। ਰਿਪੋਰਟ ਅਨੁਸਾਰ ਮਾਰਚ 2020 ਨੂੰ ਖਤਮ ਤਿਮਾਹੀ ’ਚ ਵਾਇਰਲੈੱਸ ਇੰਟਰਨੈੱਟ ਸ਼੍ਰੇਣੀ ’ਚ ਰਿਲਾਇੰਸ ਜੀਓ 53.76 ਫੀਸਦੀ ਹਿੱਸੇਦਾਰੀ ਦੇ ਨਾਲ ਪਹਿਲੇ ਸਥਾਨ ’ਤੇ ਹੈ। ਉਸ ਤੋਂ ਬਾਅਦ 24 ਫੀਸਦੀ ਬਾਜ਼ਾਰ ਹਿੱਸੇਦਾਰੀ ਦੇ ਨਾਲ ਭਾਰਤੀ ਏਅਰਟੈੱਲ ਦਾ ਸਥਾਨ ਰਿਹਾ। ਇੰਟਰਨੈੱਟ ਗਾਹਕਾਂ ਦੇ ਹਿਸਾਬ ਨਾਲ 5 ਪ੍ਰਮੁੱਖ ਸੇਵਾ ਖੇਤਰ ਮਹਾਰਾਸ਼ਟਰ (6.301 ਕਰੋਡ਼), ਤੇਲੰਗਾਨਾ ਅਤੇ ਆਂਧਰ ਪ੍ਰਦੇਸ਼ (5.865 ਕਰੋਡ਼), ਉੱਤਰ ਪ੍ਰਦੇਸ਼ (ਪੂਰਬ) 5.46 ਕਰੋਡ਼, ਤਮਿਲਨਾਡੂ (5.164 ਕਰੋਡ਼) ਅਤੇ ਛੱਤੀਸਗੜ੍ਹ ਸਮੇਤ ਮੱਧ ਪ੍ਰਦੇਸ਼ (4.872 ਕਰੋਡ਼) ਰਹੇ।

ਇਹ ਵੀ ਦੇਖੋ : ਇਨਕਮ ਟੈਕਸ ਦੀਆਂ 8 ਹੋਰ ਪ੍ਰਕਿਰਿਆਵਾਂ ਲਈ ਸ਼ੁਰੂ ਹੋਵੇਗੀ ਫੇਸਲੈੱਸ ਮੁਲਾਂਕਣ ਪ੍ਰਕਿਰਿਆ


author

Harinder Kaur

Content Editor

Related News