ਸਰਕਾਰ ਨੇ ਸਾਲ 2022-23 ਲਈ ਆਈਟੀਆਰ ਫਾਰਮ ਨੂੰ ਕੀਤਾ ਨੋਟੀਫਾਈ

Tuesday, Feb 14, 2023 - 04:54 PM (IST)

ਨਵੀਂ ਦਿੱਲੀ (ਭਾਸ਼ਾ) - ਇਨਕਮ ਟੈਕਸ ਵਿਭਾਗ ਨੇ ਵਿੱਤੀ ਸਾਲ 2022-23 ਲਈ ਵਿਅਕਤੀਆਂ ਅਤੇ ਕਾਰੋਬਾਰਾਂ ਲਈ ਆਈਟੀਆਰ ਫਾਈਲ ਕਰਨ ਲਈ ਫਾਰਮ ਨੂੰ ਅਧਿਸੂਚਿਤ ਕੀਤਾ ਹੈ। ਕੇਂਦਰੀ ਪ੍ਰਤੱਖ ਟੈਕਸ ਬੋਰਡ (CBDT) ਨੇ 10 ਫਰਵਰੀ ਦੀ ਇੱਕ ਨੋਟੀਫਿਕੇਸ਼ਨ ਰਾਹੀਂ ITR ਫਾਰਮ 1-6, ITR-V (ਸਰਟੀਫਿਕੇਸ਼ਨ ਫਾਰਮ) ਅਤੇ ITR ਮਾਨਤਾ ਫਾਰਮ ਨੂੰ ਸੂਚਿਤ ਕੀਤਾ ਹੈ। 

ਏਐਮਆਰਜੀ ਐਂਡ ਐਸੋਸੀਏਟਸ ਦੇ ਸੀਨੀਅਰ ਪਾਰਟਨਰ ਰਜਤ ਮੋਹਨ ਨੇ ਕਿਹਾ ਕਿ ਸੀਬੀਡੀਟੀ ਨੇ ਮੁਲਾਂਕਣ ਸਾਲ 2023-24 (2022-23 ਦੀ ਆਮਦਨ ਲਈ) ਲਈ ਇਨਕਮ ਟੈਕਸ ਰਿਟਰਨ ਫਾਰਮ ਬਹੁਤ ਜਲਦੀ ਨੋਟੀਫਾਈ ਕਰ ਦਿੱਤੇ ਹਨ, ਜਿਸ ਨਾਲ ਟੈਕਸਦਾਤਾਵਾਂ ਨੂੰ ਆਪਣੀ ਆਮਦਨ ਦੇ ਰਿਟਰਨ ਤਿਆਰ ਕਰਨ ਵਿੱਚ ਅਸਾਨੀ ਹੋਵੇਗੀ। ਪਿਛਲੇ ਸਾਲ ਅਜਿਹੇ ਫਾਰਮ ਅਪ੍ਰੈਲ ਦੇ ਪਹਿਲੇ ਹਫ਼ਤੇ ਨੋਟੀਫਾਈ ਕੀਤੇ ਗਏ ਸਨ। ਵੱਡੀ ਗਿਣਤੀ ਵਿੱਚ ਛੋਟੇ ਅਤੇ ਦਰਮਿਆਨੇ ਟੈਕਸਦਾਤਾਵਾਂ ਦੁਆਰਾ ਵਰਤੇ ਜਾਂਦੇ ITR-1 ਅਤੇ ITR-4 ਨੂੰ ਪਹਿਲਾਂ  ਦੇ ਮੁਕਾਬਲੇ ਸਰਲ ਬਣਾਇਆ ਗਿਆ ਹੈ।

ਇਹ ਵੀ ਪੜ੍ਹੋ: ਸਿਰਫ਼ 20 ਦਿਨਾਂ 'ਚ ਅਡਾਨੀ ਸੰਕਟ ਨੇ ਨਿਵੇਸ਼ਕਾਂ ਦੇ ਡੁਬੋ ਦਿੱਤੇ 10 ਲੱਖ ਕਰੋੜ ਰੁਪਏ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


Harinder Kaur

Content Editor

Related News