ਵਾਧੇ 'ਚ ਬਾਜ਼ਾਰ, ਸੈਂਸੈਕਸ 176 ਅੰਕ ਚੜ੍ਹ ਕੇ ਬੰਦ

01/04/2018 4:15:17 PM

ਨਵੀਂ ਦਿੱਲੀ—ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 176.26 ਅੰਕ 61.60 ਅੰਕ ਭਾਵ 0.59 ਫੀਸਦੀ ਵਧ ਕੇ 10,504.80 'ਤੇ ਬੰਦ ਹੋਇਆ। ਏਸ਼ੀਆਈ ਅਤੇ ਅਮਰੀਕੀ ਬਾਜ਼ਾਰਾਂ ਤੋਂ ਮਿਲੇ-ਜੁਲੇ ਸੰਕੇਤਾਂ ਨਾਲ ਅੱਜ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਤੇਜ਼ੀ ਨਾਲ ਹੋਈ ਸੀ। ਕਾਰੋਬਾਰ ਦੀ ਸ਼ੁਰੂਆਤ 'ਚ ਸੈਂਸੈਕਸ 115.20 ਅੰਕ ਭਾਵ 0.34 ਫੀਸਦੀ ਵਧ ਕੇ 33912.49 ਅੰਤ ਅਤੇ ਨਿਫਟੀ 26.20 ਅੰਕ ਭਾਵ 0.25 ਫੀਸਦੀ ਵਧ ਕੇ 10,469.40 'ਤੇ ਖੁੱਲ੍ਹਿਆ ਸੀ।

ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵੀ ਚੰਗੀ ਖਰੀਦਾਰੀ ਦੇਖਣ ਨੂੰ ਮਿਲੀ ਹੈ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 0.7 ਫੀਸਦੀ ਵਧ ਕੇ 17,945 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ ਦਾ ਮਿਡਕੈਪ 100 ਇੰਡੈਕਸ 1 ਫੀਸਦੀ ਦੀ ਮਜ਼ਬੂਤੀ ਨਾਲ 21,300 ਦੇ ਉੱਪਰ ਬੰਦ ਹੋਇਆ ਹੈ। ਬੀ.ਐੱਸ.ਈ. ਦਾ ਸਮਾਲਕੈਪ ਇੰਡੈਕਸ 0.9 ਫੀਸਦੀ ਤੱਕ ਮਜ਼ਬੂਤ ਹੋ ਕੇ 19,516 ਦੇ ਪੱਧਰ 'ਤੇ ਬੰਦ ਹੋਇਆ ਹੈ। 
ਅੱਜ ਪੀ.ਐੱਸ.ਯੂ ਬੈਂਕ, ਮੈਟਲ, ਫਾਰਮਾ, ਕੰਜ਼ਿਊਮਰ ਡਿਊਰੇਬਲਸ, ਕੈਪੀਟਲ ਗੁਡਸ ਅਤੇ ਆਇਲ ਐਂਡ ਗੈਸ ਸ਼ੇਅਰਾਂ 'ਚ ਜ਼ੋਰਦਾਰ ਖਰੀਦਾਰੀ ਦਿਸੀ। ਬੈਂਕ ਨਿਫਟੀ 0.5 ਫੀਸਦੀ ਤੋਂ ਜ਼ਿਆਦਾ ਮਜ਼ਬੂਤ ਹੋ ਕੇ 25,463 ਦੇ ਪੱਧਰ 'ਤੇ ਬੰਦ ਹੋਇਆ। ਨਿਫਟੀ ਦੇ ਪੀ.ਐੱਸ.ਯੂ ਬੈਂਕ ਇੰਡੈਕਸ 'ਚ 2.7 ਫੀਸਦੀ, ਮੈਟਲ ਇੰਡੈਕਸ 'ਚ 2.8 ਫੀਸਦੀ ਅਤੇ ਫਾਰਮਾ ਇੰਡੈਕਸ 'ਚ 1.2 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਬੀ.ਐੱਸ.ਈ. ਦੇ ਕੰਜ਼ਿਊਮਰ ਡਿਊਰੇਬਲਸ ਇੰਡੈਕਸ 'ਚ 2.5 ਫੀਸਦੀ, ਕੈਪੀਟਲ ਗੁਡਸ ਇੰਡੈਕਸ 'ਚ 2.1 ਫੀਸਦੀ ਅਤੇ ਆਇਲ ਐਂਡ ਗੈਸ ਇੰਡੈਕਸ 'ਚ 0.8 ਫੀਸਦੀ ਦੀ ਮਜ਼ਬੂਤੀ ਆਈ ਹੈ।
ਅੱਜ ਦੇ ਟਾਪ ਗੇਨਰ

SJVN    
RCOM    
JINDALSTEL    
STRTECH    
PRAJIND
ਅੱਜ ਦੇ ਟਾਪ ਲੂਸਰ

NIITLTD    
OFSS    
GMRINFRA
ADVENZYMES
RELIGARE


Related News