ਪਹਿਲਾਂ ਬਾਜ਼ਾਰ ਤੇ ਫਿਰ ਘਰ ’ਚ ਦਾਖ਼ਲ ਹੋ ਕੇ ਪਿਓ-ਪੁੱਤ ਦੀ ਕੀਤੀ ਕੁੱਟਮਾਰ

06/17/2024 5:28:58 PM

ਬਟਾਲਾ (ਸਾਹਿਲ)- ਪਹਿਲਾਂ ਬਾਜ਼ਾਰ ਅਤੇ ਫਿਰ ਘਰ ਅੰਦਰ ਦਾਖ਼ਲ ਹੋ ਕੇ ਪਿਉ-ਪੁੱਤ ਦੀ ਕੁੱਟਮਾਰ ਕਰਨ ਦੇ ਨਾਲ-ਨਾਲ ਗਾਲੀ ਗਲੋਚ ਕਰਦਿਆਂ ਸਕੂਟਰੀ ਅਤੇ ਪੱਖੇ ਦੀ ਤੋੜ-ਭੰਨ ਕਰਨ ਵਾਲਿਆਂ ਵਿਰੁੱਧ ਥਾਣਾ ਫਤਿਹਗੜ੍ਹ ਚੂੜੀਆਂ ਦੀ ਪੁਲਸ ਨੇ ਕੇਸ ਦਰਜ ਕੀਤਾ ਹੈ। ਇਸ ਸਬੰਧੀ ਪੁਲਸ ਨੂੰ ਦਿੱਤੇ ਬਿਆਨ ਵਿਚ ਪ੍ਰਦੀਪ ਕੁਮਾਰ ਪੁੱਤਰ ਚਮਨ ਲਾਲ ਵਾਸੀ ਵਾਰਡ ਨੰ.12 ਫਤਿਹਗੜ੍ਹ ਚੂੜੀਆਂ ਨੇ ਲਿਖਵਾਇਆ ਕਿ ਬੀਤੀ 8 ਜੂਨ ਨੂੰ ਰਾਤ ਸਾਢੇ 9 ਵਜੇ ਦੇ ਕਰੀਬ ਉਹ ਤੇ ਉਸ ਦਾ ਲੜਕਾ ਅੰਸ਼ੂਮਨ ਆਪਣੇ ਘਰ ਤੋਂ ਘਰੇਲੂ ਸਾਮਾਨ ਲੈਣ ਲਈ ਪੈਦਲ ਮੇਨ ਬਾਜ਼ਾਰ ਜਾ ਰਹੇ ਸੀ ਅਤੇ ਜਦੋਂ ਅਸੀਂ ਆਰੀਆ ਸਮਾਜ ਮੰਦਰ ਨੇੜੇ ਪਹੁੰਚੇ ਤਾਂ ਨੌਜਵਾਨ ਸ਼ਿਵਾ ਅਤੇ ਇਸ ਨਾਲ ਪ੍ਰਿੰਸ ਵਾਸੀਆਨ ਵਾਰਡ ਨੰ.11 ਫਤਿਹਗੜ੍ਹ ਚੂੜੀਆਂ ਪਹਿਲਾਂ ਤੋਂ ਹਥਿਆਰਾਂ ਨਾਲ ਖੜ੍ਹੇ ਸੀ।

ਇਹ ਵੀ ਪੜ੍ਹੋ- ਜਲੰਧਰ ਜ਼ਿਮਨੀ ਚੋਣ ਲਈ 'ਆਪ' ਨੇ ਐਲਾਨਿਆ ਉਮੀਦਵਾਰ, ਮਹਿੰਦਰ ਭਗਤ ਨੂੰ ਦਿੱਤੀ ਟਿਕਟ

ਇਸ ਦੌਰਾਨ ਇਨ੍ਹਾਂ ਨੇ ਮੇਰੇ ਲੜਕੇ ਅੰਸ਼ੂਮਨ ਨੂੰ ਰੋਕ ਕੇ ਚਪੇੜਾਂ ਮਾਰੀਆਂ ਅਤੇ ਗਲੇ ਤੋਂ ਫੜ ਕੇ ਘੜੀਸਿਆ, ਜਿਸ ’ਤੇ ਮੈਂ ਆਪਣੇ ਲੜਕੇ ਨੂੰ ਛੁਡਵਾਉਣ ਲਈ ਅੱਗੇ ਆਇਆ ਤਾਂ ਉਕਤ ਨੌਜਵਾਨਾਂ ਨੇ ਮੇਰੀ ਵੀ ਕੁੱਟਮਾਰ ਕਰਦਿਆਂ ਗਾਲੀ-ਗਲੋਚ ਕੀਤਾ ਅਤੇ ਇਸ ਦੇ ਬਾਅਦ ਅਸੀਂ ਦੋਵੇਂ ਆਪਣੇ ਘਰ ਆ ਗਏ ਤਾਂ ਕੁਝ ਮਿੰਟਾਂ ਬਾਅਦ ਉਕਤ ਨੌਜਵਾਨ ਫਿਰ ਆਪਣੇ ਨਾਲ 3/4 ਅਣਪਛਾਤੇ ਨੌਜਵਾਨਾਂ ਨੂੰ ਲੈ ਕੇ ਹਥਿਆਰਾਂ ਸਮੇਤ ਗਾਲੀ-ਗਲੋਚ ਕਰਦੇ ਜ਼ਬਰਦਸਤੀ ਘਰ ਅੰਦਰ ਦਾਖ਼ਲ ਹੋ ਕੇ ਅੰਦਰ ਖੜ੍ਹੀ ਐਕਟਿਵਾ ਸਮੇਤ ਸਟੈਂਡ ਵਾਲੇ ਪੱਖੇ ਦੀ ਭੰਨਤੋੜ ਕੀਤੀ ਅਤੇ ਸਾਡੀ ਕੁੱਟਮਾਰ ਵੀ ਕੀਤੀ। ਉਪਰੰਤ ਸਾਨੂੰ ਸਿਵਲ ਹਸਪਤਾਲ ਫਤਿਹਗੜ੍ਹ ਚੂੜੀਆਂ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ। ਹੋਰ ਜਾਣਕਾਰੀ ਦੇ ਮੁਤਾਬਕ ਉਕਤ ਮਾਮਲੇ ਸਬੰਧੀ ਐੱਸ. ਆਈ. ਸੁਖਵਿੰਦਰਜੀਤ ਸਿੰਘ ਨੇ ਕਾਰਵਾਈ ਕਰਦਿਆਂ ਉਕਤ ਦੋਵਾਂ ਨੌਜਵਾਨਾਂ ਸਮੇਤ ਅਣਪਛਾਤਿਆਂ ਖ਼ਿਲਾਫ਼ ਬਣਦੀਆਂ ਧਾਰਾਵਾਂ ਹੇਠ ਥਾਣਾ ਫਤਿਹਗੜ੍ਹ ਚੂੜੀਆਂ ਵਿਚ ਕੇਸ ਦਰਜ ਕਰ ਦਿੱਤਾ ਹੈ।

ਇਹ ਵੀ ਪੜ੍ਹੋ- ਕੁਵੈਤ 'ਚ ਅਗਨੀਕਾਂਡ ਦਾ ਸ਼ਿਕਾਰ ਹੋਏ ਹੁਸ਼ਿਆਰਪੁਰ ਦੇ ਹਿੰਮਤ ਰਾਏ ਦਾ ਹੋਇਆ ਅੰਤਿਮ ਸੰਸਕਾਰ, ਭੁੱਬਾਂ ਮਾਰ ਰੋਇਆ ਪਰਿਵਾਰ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


shivani attri

Content Editor

Related News