ਜੇਲ੍ਹ ''ਚ ਬੰਦ ਪਾਕਿਸਤਾਨ ਦੇ ਸਾਬਕਾ PM ਇਮਰਾਨ ਖਾਨ ਨੇ ਕਿਹਾ-ਜਨਰਲ ਬਾਜਵਾ ''ਤੇ ਭਰੋਸਾ ਕਰਨ ''ਤੇ ਮੈਨੂੰ ਅਫਸੋਸ

05/31/2024 2:05:19 PM

ਇਸਲਾਮਾਬਾਦ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ, ਜੋ ਭ੍ਰਿਸ਼ਟਾਚਾਰ ਸਮੇਤ ਵੱਖ-ਵੱਖ ਮਾਮਲਿਆਂ ਵਿੱਚ ਜੇਲ੍ਹ ਵਿੱਚ ਬੰਦ ਹਨ, ਨੇ ਵੀਰਵਾਰ ਨੂੰ ਕਿਹਾ ਕਿ ਅਹੁਦੇ 'ਤੇ ਰਹਿੰਦਿਆਂ ਉਨ੍ਹਾਂ ਨੂੰ ਸਿਰਫ਼ ਇੱਕ ਹੀ ਕਾਰਵਾਈ ਦਾ ਪਛਤਾਵਾ ਹੈ, ਉਹ ਹੈ ਜਨਰਲ (ਸੇਵਾਮੁਕਤ) ਕਮਰ ਜਾਵੇਦ ਬਾਜਵਾ 'ਤੇ ਭਰੋਸਾ ਕਰਨਾ। ਉਸ ਨੇ ਦੋਸ਼ ਲਾਇਆ ਕਿ ਤਤਕਾਲੀ ਫੌਜ ਮੁਖੀ ਨੇ ਦੂਜੀ ਵਾਰ ਐਕਸਟੈਂਸ਼ਨ ਲੈਣ ਲਈ ਉਸ ਬਾਰੇ ‘ਕਹਾਣੀਆਂ’ ਫੈਲਾਈਆਂ। ਵਿਰੋਧੀ ਧਿਰ ਨੇ ਅਪ੍ਰੈਲ 2022 ਵਿਚ 71 ਸਾਲਾ ਖਾਨ ਨੂੰ ਬੇਭਰੋਸਗੀ ਮਤੇ ਰਾਹੀਂ ਸੱਤਾ ਤੋਂ ਬੇਦਖ਼ਲ ਕਰ ਦਿੱਤਾ ਸੀ।

ਇਹ ਵੀ ਪੜ੍ਹੋ - ਕੈਨੇਡਾ ’ਚ ਰਹਿ ਰਹੇ ਵਿਦਿਆਰਥੀਆਂ ਲਈ ਚੰਗੀ ਖ਼ਬਰ, ਹੁਣ ਨਹੀਂ ਪਵੇਗੀ ਪੁਲਸ ਵੈਰੀਫਿਕੇਸ਼ਨ ਦੀ ਲੋੜ

ਖਾਨ ਨੇ ਬਾਜਵਾ 'ਤੇ ਉਨ੍ਹਾਂ ਦੀ ਸਰਕਾਰ ਖ਼ਿਲਾਫ਼ ਅਹਿਮ ਭੂਮਿਕਾ ਨਿਭਾਉਣ ਦਾ ਦੋਸ਼ ਲਗਾਇਆ ਸੀ। ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਸੰਸਥਾਪਕ ਖਾਨ ਇਸ ਸਮੇਂ ਕਈ ਮਾਮਲਿਆਂ ਵਿੱਚ ਅਦਿਆਲਾ ਜੇਲ੍ਹ ਵਿੱਚ ਬੰਦ ਹਨ। ਉਨ੍ਹਾਂ ਪਾਕਿਸਤਾਨ ਦੀ ਸਿਆਸੀ ਅਤੇ ਫੌਜੀ ਲੀਡਰਸ਼ਿਪ ਦੀ ਆਲੋਚਨਾ ਕੀਤੀ। ਡਾਨ ਅਖ਼ਬਾਰ 'ਚ ਪ੍ਰਕਾਸ਼ਿਤ ਖ਼ਬਰ ਮੁਤਾਬਕ ਖਾਨ ਨੇ ਇਹ ਵਿਚਾਰ ਪੱਤਰਕਾਰ ਮੇਹਦੀ ਹਸਨ ਨੂੰ ਦਿੱਤੇ ਇੰਟਰਵਿਊ 'ਚ ਪ੍ਰਗਟਾਏ ਹਨ। ਖ਼ਬਰ ਦੇ ਮੁਤਾਬਿਕ ਜਦੋਂ ਖ਼ਾਨ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਜੇਲ੍ਹ ਵਿਚ ਪਾਉਣ ਲਈ ਉਹ ਕਿਸ ਨੂੰ ਜ਼ਿੰਮੇਵਾਰ ਮੰਨਦੇ ਹਨ ਤਾਂ ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਨੂੰ ਯਕੀਨ ਹੈ ਕਿ ਇਹ ਸਭ ਜਨਰਲ ਬਾਜਵਾ ਦਾ ਕੰਮ ਹੈ।

ਇਹ ਵੀ ਪੜ੍ਹੋ - UAE ਦੇ ਹਵਾਈ ਅੱਡਿਆਂ 'ਤੇ ਚੈਕਿੰਗ ਪ੍ਰਕਿਰਿਆ ਸਖ਼ਤ, ਜੇ ਇਹ ਸ਼ਰਤਾਂ ਨਾ ਹੋਈਆਂ ਪੂਰੀਆਂ ਤਾਂ ਆਉਣਾ ਪੈ ਸਕਦੈ ਵਾਪਸ

ਮੈਂ ਇਸ ਲਈ ਕਿਸੇ ਹੋਰ ਨੂੰ ਜ਼ਿੰਮੇਵਾਰ ਨਹੀਂ ਮੰਨਦਾ। ਉਹਨਾਂ ਨੇ ਇਸ ਦੀ ਸਾਵਧਾਨੀ ਨਾਲ ਯੋਜਨਾ ਬਣਾਈ ਅਤੇ ਉਸ ਨੂੰ ਅੰਜ਼ਾਮ ਦਿੱਤਾ, ਖੁਦ ਨੂੰ ਇਕ ਧੋਖੇਬਾਜ਼ ਵਿਅਕਤੀ ਵਜੋਂ ਪੇਸ਼ ਕੀਤਾ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਅਰਾਜਕਤਾ ਫ਼ੈਲਾਉਣ ਲਈ ਝੂਠ ਅਤੇ ਝੂਠੀ ਕਹਾਣੀਆਂ ਘੜੀਆਂ। ਅਜਿਹਾ ਸਭ ਕੁਝ ਉਸ ਨੇ ਆਪਣੀ ਸੇਵਾ ਨੂੰ ਵਧਾਉਣ ਲਈ ਕੀਤਾ। ਖਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਉਨ੍ਹਾਂ ਨੇ 2019 ਵਿੱਚ ਜਨਰਲ ਬਾਜਵਾ ਦੀ ਸੇਵਾ ਵਿੱਚ ਤਿੰਨ ਸਾਲ ਦੇ ਵਾਧੇ ਨੂੰ ਮਨਜ਼ੂਰੀ ਦਿੱਤੀ ਸੀ। ਇਹ ਮਨਜ਼ੂਰੀ ਫੌਜ ਮੁਖੀ ਦੇ ਅਹੁਦੇ ਤੋਂ ਸੇਵਾਮੁਕਤ ਹੋਣ ਤੋਂ ਮਹਿਜ਼ ਤਿੰਨ ਮਹੀਨੇ ਪਹਿਲਾਂ ਦਿੱਤੀ ਗਈ ਸੀ।

ਇਹ ਵੀ ਪੜ੍ਹੋ - ਏਅਰਪੋਰਟ 'ਤੇ ਬਿਨਾਂ ਪਾਇਲਟ ਦੇ ਤੁਰ ਪਿਆ ਜਹਾਜ਼, ਹੈਰਾਨ ਕਰ ਦੇਵੇਗੀ ਇਹ ਵੀਡੀਓ

ਹਾਲਾਂਕਿ 2022 'ਚ 'ਬੋਲ ਨਿਊਜ਼' ਨੂੰ ਦਿੱਤੇ ਇੰਟਰਵਿਊ 'ਚ ਖਾਨ ਨੇ ਕਿਹਾ ਸੀ ਕਿ ਉਨ੍ਹਾਂ ਨੇ ਸੇਵਾ ਵਿਸਤਾਰ ਦੇ ਕੇ ਗ਼ਲਤੀ ਕੀਤੀ ਹੈ। ਖਾਨ ਨੇ ਆਪਣੇ ਇੰਟਰਵਿਊ ਵਿੱਚ ਕਿਹਾ, "ਉਹ (ਬਾਜਵਾ) ਲੋਕਤੰਤਰ ਅਤੇ ਪਾਕਿਸਤਾਨ 'ਤੇ ਆਪਣੀਆਂ ਕਾਰਵਾਈਆਂ ਦੇ ਨੁਕਸਾਨਦੇਹ ਪ੍ਰਭਾਵ ਨੂੰ ਸਮਝਣ ਵਿੱਚ ਪੂਰੀ ਤਰ੍ਹਾਂ ਅਸਫਲ ਰਹੇ।" ਇਹ ਪੁੱਛੇ ਜਾਣ 'ਤੇ ਕਿ ਕੀ ਉਹ ਅਜੇ ਵੀ ਮੰਨਦੇ ਹਨ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਦਾ ਪ੍ਰਸ਼ਾਸਨ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਵਿਚ ਸ਼ਾਮਲ ਸੀ, ਤਾਂ ਖਾਨ ਨੇ ਇਸ ਲਈ ਸਾਬਕਾ ਫੌਜ ਮੁਖੀ ਬਾਜਵਾ ਨੂੰ ਪੂਰੀ ਤਰ੍ਹਾਂ ਜ਼ਿੰਮੇਵਾਰ ਠਹਿਰਾਇਆ।

ਇਹ ਵੀ ਪੜ੍ਹੋ - ਕੈਨੇਡਾ ਇਮੀਗ੍ਰੇਸ਼ਨ ਨਿਯਮਾਂ 'ਚ ਬਦਲਾਅ ਕਾਰਨ ਵੱਡਾ ਸੰਕਟ, ਵਾਪਸ ਪਰਤਣ ਲਈ ਮਜ਼ਬੂਰ ਹੋਏ ਵਿਦਿਆਰਥੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News