ਸਰਹੱਦੀ ਖੇਤਰ ''ਚ ਸ਼ਾਂਤੀਪੂਰਵਕ ਤਰੀਕੇ ਨਾਲ ਸੰਪੰਨ ਹੋਈ ਚੋਣ ਪ੍ਰਕਿਰਿਆ, ਲੋਕਾਂ ਨੇ ਵਧ-ਚੜ੍ਹ ਕੇ ਕੀਤੀ ਵੋਟਿੰਗ
Saturday, Jun 01, 2024 - 09:46 PM (IST)
ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਲੋਕ ਸਭਾ ਚੋਣਾਂ ਦੇ ਅਖੀਰਲੇ ਪੜਾਅ ਦੀ ਵੋਟਿੰਗ ਦਾ ਕੰਮ ਸ਼ਾਂਤੀਪੂਰਨ ਸਮਾਪਤ ਹੋ ਗਿਆ ਹੈ। ਇਸ ਨੂੰ ਲੈ ਕੇ ਦੀਨਾਨਗਰ ਦੇ ਸਰਹੱਦੀ ਖੇਤਰ ਵਿੱਚ ਕਰੀਬ 59% ਵੋਟਿੰਗ ਹੋ ਗਈ ਹੈ। ਇਸ ਤੋਂ ਇਲਾਵਾ ਰਾਵੀ ਦਰਿਆ ਤੋਂ ਪਾਰਲੇ ਪਾਸੇ ਵੱਲ ਵੀ ਲੋਕਾਂ ਵਿੱਚ ਵੋਟਾਂ ਦਾ ਕਾਫੀ ਉਤਸਾਹ ਵੇਖਿਆ ਗਿਆ।
ਗੱਲ ਕੀਤੀ ਜਾਵੇ ਤਾਂ ਲੋਕਾਂ ਵੱਲੋਂ ਭਾਵੇਂ ਵਿਧਾਨ ਸਭਾ ਦੀਆਂ ਪਿਛਲੀ ਵਾਰ ਚੋਣਾਂ ਵਿੱਚ ਵੋਟਾਂ ਦਾ ਬਾਈਕਾਟ ਕੀਤਾ ਗਿਆ ਸੀ ਪਰ ਇਸ ਵਾਰ ਕਾਫੀ ਜ਼ਿਆਦਾ ਉਤਸਾਹ ਵੇਖਣ ਨੂੰ ਮਿਲਿਆ। ਇਸ ਤੋਂ ਇਲਾਵਾ ਸਰਹੱਦੀ ਖੇਤਰ ਦੇ ਪਿੰਡ ਝਬਕਰਾ ਮਰਾੜਾ ਜੱਗੋਟਾਂਡਾ, ਬਹਿਰਾਮਪੁਰ ,ਰਾਮਪੁਰ ਦੋਦਵਾ ਇਸੇਪੁਰ ਆਦਿ ਇਲਾਕੇ ਅੰਦਰ ਲੋਕਾਂ 'ਚ ਕਾਫੀ ਉਤਸਾਹ ਵੇਖਿਆ ਗਿਆ ਅਤੇ ਅੱਤ ਦੀ ਗਰਮੀ ਹੋਣ ਦੇ ਬਾਵਜੂਦ ਵੀ ਲੋਕ ਲੰਮੀਆਂ ਲੰਮੀਆਂ ਲਾਈਨਾਂ ਵਿੱਚ ਲੱਗ ਕੇ ਵੋਟ ਪਾਉਂਦੇ ਦੇਖੇ ਗਏ।
ਇਹ ਵੀ ਪੜ੍ਹੋ- ਕੈਪਟਨ ਅਮਰਿੰਦਰ ਸਿੰਘ ਦੀ ਮੌਤ ਦੀ ਫ਼ੈਲੀ ਅਫ਼ਵਾਹ, ਸਾਬਕਾ CM ਨੇ ਖ਼ੁਦ ਟਵੀਟ ਕਰ ਦੱਸਿਆ, 'ਇਹ ਸਭ ਝੂਠ ਹੈ...'
ਬਜ਼ੁਰਗ ਵੀ ਵੋਟ ਪਾਉਣ ਤੋਂ ਪਿੱਛੇ ਨਹੀਂ ਰਹੇ। ਨੌਜਵਾਨਾਂ ਨੇ ਵੀ ਚੋਣਾਂ 'ਚ ਕਾਫ਼ੀ ਵਧ-ਚੜ੍ਹ ਕੇ ਹਿੱਸਾ ਲਿਆ ਤੇ ਪਹਿਲੀ ਵਾਰ ਕਈ ਨੌਜਵਾਨਾਂ ਅਤੇ ਲੜਕੀਆਂ ਵੱਲੋਂ ਵੋਟ ਪਾ ਕੇ ਆਪਣੇ ਮਤਦਾਨ ਦਾ ਇਸਤੇਮਾਲ ਕੀਤਾ ਗਿਆ ਅਤੇ ਇਨ੍ਹਾਂ ਨੂੰ ਬੀ.ਐੱਲ.ਓ. ਵੱਲੋਂ ਪ੍ਰਸ਼ੰਸਾ ਪੱਤਰ ਵੀ ਵੰਡੇ ਗਏ।