Tesla ਨੇ ‘ਸਾਫਟਵੇਅਰ ਅਪਗਰੇਡ’ ਲਈ 16.8 ਲੱਖ ਤੋਂ ਜ਼ਿਆਦਾ ਕਾਰਾਂ ਵਾਪਸ ਬੁਲਾਈਆਂ
Thursday, Aug 08, 2024 - 02:24 PM (IST)
ਪੇਈਚਿੰਗ (ਭਾਸ਼ਾ) - ਟੈਸਲਾ ਚੀਨ ’ਚ 16.8 ਲੱਖ ਕਾਰਾਂ ਨੂੰ ‘ਰਿਮੋਟ ਸਾਫਟਵੇਅਰ ਅਪਗਰੇਡ’ ਲਈ ਵਾਪਸ ਬੁਲਾ ਰਹੀ ਹੈ ਤਾਂਕਿ ਇਹ ਯਕੀਨੀ ਕੀਤਾ ਜਾ ਸਕੇ ਕਿ ‘ਟਰੰਕ’ ਬੰਦ ਨਾ ਹੋਣ ’ਤੇ ਚਾਲਕ ਨੂੰ ਇਸ ਦੇ ਬਾਰੇ ’ਚ ਸਾਵਧਾਨ ਕੀਤਾ ਜਾਵੇ।
ਚੀਨ ਦੀ ਬਾਜ਼ਾਰ ਰੈਗੂਲਟੇਰੀ ਅਨੁਸਾਰ ਖਰਾਬ ‘ਟਰੰਕ ਲੈਚ’ ਵਾਲੇ ਵਾਹਨਾਂ ਦੀ ਮੁਰੰਮਤ ਮੁਫਤ ਕੀਤੀ ਜਾਵੇਗੀ। ਵਾਹਨ ਨੂੰ ਵਾਪਸ ਬੁਲਾਉਣ ਦੇ ਨੋਟਿਸ ’ਚ ਕਿਹਾ ਗਿਆ ਕਿ ਗੱਡੀ ਚਲਾਉਂਦੇ ਸਮੇਂ ‘ਟਰੰਕ’ (ਕਾਰ ਦਾ ਬੂਟ) ਦਾ ਢੱਕਣ ਖੁੱਲ੍ਹ ਸਕਦਾ ਹੈ, ਜਿਸ ਨਾਲ ਚਾਲਕ ਨੂੰ ਦੇਖਣ ’ਚ ਪ੍ਰੇਸ਼ਾਨੀ ਹੋ ਸਕਦੀ ਹੈ। ਹਾਲਾਂਕਿ, ਇਸ ’ਚ ਇਹ ਜਾਣਕਾਰੀ ਨਹੀਂ ਦਿੱਤੀ ਗਈ ਕਿ ਕੀ ਟੈਸਲਾ ਦੀ ਕਿਸੇ ਕਾਰ ਦੇ ਨਾਲ ਅਜਿਹਾ ਕਦੇ ਹੋਇਆ ਜਾਂ ਨਹੀਂ।
ਚੀਨ ਦੇ ਬਾਜ਼ਾਰ ਨਿਯਮ ਪ੍ਰਸ਼ਾਸਨ ਨੇ ਕਿਹਾ ਕਿ ਅਮਰੀਕਾ ਸਥਿਤ ਇਲੈਕਟ੍ਰਿਕ ਵਾਹਨ ਨਿਰਮਾਤਾ ‘ਰਿਮੋਟ ਸਾਫਟਵੇਅਰ ਅਪਗਰੇਡ’ ਦੇ ਜ਼ਰੀਏ ਇਸ ਸਮੱਸਿਆ ਦਾ ਹੱਲ ਕਰੇਗੀ।