Tesla ਨੇ ਆਪਣੀ ਪਹਿਲੀ ''Made in China'' Model 3 ਇਲੈਕਟ੍ਰਿਕ ਸੇਡਾਨ ਨੂੰ ਕੀਤਾ ਡਲਿਵਰ

12/31/2019 11:46:53 AM

ਆਟੋ ਡੈਸਕ– ਇਲੈਕਟ੍ਰਿਕ ਵ੍ਹੀਕਲ ਕੰਪਨੀ ਟੈਸਲਾ ਨੇ ਆਪਣੀ ਪਹਿਲੀ ਮੇਡ ਇਨ ਚਾਈਨਾ ਕਾਰ ਨੂੰ ਡਲਿਵਰ ਕਰ ਦਿੱਤਾ ਹੈ। ਆਟੋ ਮੋਬਾਇਲ ਕੰਪਨੀ ਟੈਸਲਾ ਲਈ ਇਹ ਇਕ ਵੱਡੀ ਪ੍ਰਾਪਤੀ ਹੈ। ਕੰਪਨੀ ਨੇ ਆਪਣੇ ਨਵੇਂ ਸ਼ੰਘਾਈ ਪਲਾਂਟ ’ਚ ਪਹਿਲੇ 15 Model 3 sedans ਕੰਪਨੀ ਦੇ ਕਰਮਚਾਰੀਆਂ ਨੂੰ ਸੌਂਪੇ। ਅਗਲੇ ਸਾਲ ਜਨਵਰੀ ਤੋਂ ਇਸ ਪਲਾਂਟ ’ਚ ਬਣੀਆਂ ਗੱਡੀਆਂ ਗਾਹਕਾਂ ਨੂੰ ਦਿੱਤੀਆਂ ਜਾਣਗੀਆਂ। Gigafactory 3 ਦੇ ਨਿਰਮਾਣ ਦੇ ਸਮਝੌਤੇ ’ਤੇ ਹਸ਼ਤਾਖਰ ਕੀਤੇ ਜਾਣ ਤੋਂ ਬਾਅਦ ਹੀ ਚੀਨ ਟੈਸਲਾ ਦਾ ਬਹੁਤ ਸਮਰਥਨ ਕਰ ਰਿਹਾ ਹੈ। ਕੰਪਨੀ ਨੇ ਹੁਣ ਇਸ ਨੂੰ ਮੇਡ ਇਨ ਚਾਈਨਾ ਮਾਡਲ 3 ਤਕ ਐਕਸਟੈਂਡ ਕਰ ਦਿੱਤਾ ਹੈ। ਕੰਪਨੀ ਨੂੰ ਇਸ ਲਈ ਚੀਨ ਦੀ ਸਰਕਾਰ ਤੋਂ ਇੰਸੈਂਟਿਵ ਵੀ ਮਿਲ ਰਿਹਾ ਹੈ। Teslarati ਦੀ ਰਿਪੋਰਟ ਮੁਤਾਬਕ, ਟੈਸਲਾ ਦੇ ਇਨ੍ਹਾਂ ਵ੍ਹੀਕਲ ਨੂੰ ਪਰਚੇਜ਼ਿੰਗ ਟੈਕਸ ਤੋਂ ਵੀ ਛੋਟ ਦਿੱਤੀ ਗਈ ਹੈ। ਇਸ ਛੋਟ ਤੋਂ ਬਾਅਦ ਗਾਹਕ MIC Model 3 ਨੂੰ ਘੱਟ ਕੀਮਤ ’ਚ ਖਰੀਦ ਸਕਣਗੇ। 

 

ਟੈਸਲਾ ਦਾ ਚਾਈਨੀਜ਼ ਪਲਾਂਟ ਕੰਪਨੀ ਦੀ ਉਸ ਰਣਨੀਤੀ ਦਾ ਹਿੱਸਾ ਹੈ ਜਿਸ ਤਹਿਤ ਉਹ ਚੀਨ ’ਚ ਆਪਣੀ ਮੌਜੂਦਗੀ ਨੂੰ ਵਧਾਉਣਾ ਚਾਹੁੰਦੀ ਹੈ। ਕੰਪਨੀ ਦੇ ਸੀ.ਈ.ਓ. ਐਲਨ ਮਸਕ ਤੇਜ਼ੀ ਨਾਲ ਚੀਨ ’ਚ ਆਪਣੀ ਮੌਜੂਦਗੀ ਨੂੰ ਵਧਾਉਣ ਦੀ ਕੋਸ਼ਿਸ਼ ’ਚ ਲੱਗੇ ਹਨ। ਉਹ ਇਸ ਰਾਹੀਂ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੀ ਟ੍ਰੇਡ ਵਾਰ ਨੂੰ ਵੀ ਘੱਟ ਕਰਨਾ ਚਾਹੁੰਦੇ ਹਨ। 

ਇਸ ਤੋਂ ਪਹਿਲਾਂ ਨਵੰਬਰ ’ਚ ਐਨਲ ਮਸਕ ਨੇ ਬਰਲਿਨ ਦੇ ਬਾਹਰੀ ਇਲਾਕੇ ’ਚ ਇਕ ਵਿਸ਼ਾਲ ਯੂਰਪੀ ਉਤਪਾਦਨ ਸੁਵਿਧਾ ਬਣਾਉਣ ਦੀ ਯੋਜਨਾ ਦਾ ਖੁਲਾਸਾ ਕੀਤਾ ਸੀ। TechCrunch ਨੇ ਐਲਨ ਮਸਕ ਦੇ ਹਵਾਲੇ ਤੋਂ ਲਿਖਿਆ ਸੀ ਕਿ ਕੰਪਨੀ ਬਰਲਿਨ ’ਚ ਇਕ ਇੰਜੀਨੀਅਰਿੰਗ ਅਤੇ ਡਿਜ਼ਾਈਨ ਕੇਂਦਰ ਵੀ ਬਣਾਉਣ ਜਾ ਰਿਹਾ ਹੈ ਕਿਉਂਕਿ ਕੰਪਨੀ ਨੂੰ ਲੱਗਦਾ ਹੈ ਕਿ ਬਰਲਿਨ ’ਚ ਦੁਨੀਆ ਦੀਆਂ ਕੁਝ ਵਧੀਆ ਕਲਾਵਾਂ ਹਨ। ਹਾਲ ਹੀ ’ਚ ਟੈਸਲਾ ਨੂੰ ਆਪਣੇ ਆਲ ਇਲੈਕਟ੍ਰਿਕ ਸਾਈਬਰ ਟਰੱਕ ਲਈ ਕਾਫੀ ਸੁਰਖੀਆਂ ਬਟੋਰਨ ’ਚ ਵੀ ਮਦਦ ਮਿਲੀ ਸੀ। 

ਕੰਪਨੀ ਨੇ ਇਲੈਕਟ੍ਰਿਕ ਟਰੱਕ ਨੂੰ 39,900 ਡਾਲਰ (ਕਰੀਬ 2,800,000 ਰੁਪਏ) ਦੀ ਸ਼ੁਰੂਆਤੀ ਕੀਮਤ ’ਚ ਲਾਂਚ ਕੀਤਾ ਹੈ। ਟੈਸਲਾ ਦੇ ਫਾਊਂਡਰ ਅਤੇ ਸੀ.ਈ.ਓ. ਐਲਨ ਮਸਕ ਨੇ ਟਵੀਟ ਕਰ ਕੇ ਦੱਸਿਆ ਕਿ ਉਨ੍ਹਾਂ ਨੂੰ ਇਸ ਇਲੈਕਟ੍ਰਿਕ ਟਰੱਕ ਦੇ ਹੁਣ ਤਕ 200,000 ਆਰਡਰ ਮਿਲ ਚੁੱਕੇ ਹਨ। ਐਲਨ ਮਸਕ ਨੇ ਸੋਮਵਾਰ ਨੂੰ ਇਕ ਟਵੀਟ ’ਚ ਇਹ ਜਾਣਕਾਰੀ ਦਿੱਤੀ ਹੈ। ਦੱਸ ਦੇਈਏ ਕਿ ਕੰਪਨੀ ਨੇ ਇਸ ਇਲੈਕਟ੍ਰਿਕ ਟਰੱਕ ਨੂੰ 3 ਵੇਰੀਐਂਟ ’ਚ ਲਾਂਚ ਕੀਤਾ ਹੈ। ਟੈਸਲਾ ਸਾਈਬਰ ਟਰੱਕ ਦਾ ਪਹਿਲਾ ਵੇਰੀਐਂਟ ਸਿੰਗਲ ਮੋਟਰ ਰੀਅਰ ਵ੍ਹੀਲ ਡਰਾਈਵ, ਦੂਜਾ ਵੇਰੀਐਂਟ ਡਿਊਲ ਮੋਟਰ ਆਲ ਵ੍ਹੀਲ ਡਰਾਈਵ ਅਤੇ ਤੀਜਾ ਵੇਰੀਐਂਟ ਟ੍ਰਾਈ ਮੋਟਰ ਆਲ ਵ੍ਹੀਲ ਡਰਾਈਵ ਹੈ। 


Related News