30 ਹਜ਼ਾਰ ਆਈ.ਟੀ.ਰਿਟਰਨ ''ਤੇ ਟੇਡੀ ਨਜ਼ਰ

Saturday, Aug 05, 2017 - 01:40 PM (IST)

30 ਹਜ਼ਾਰ ਆਈ.ਟੀ.ਰਿਟਰਨ ''ਤੇ ਟੇਡੀ ਨਜ਼ਰ

ਨਵੀਂ ਦਿੱਲੀ—ਸਰਕਾਰ ਨੇ ਕਰੀਬ 30,000 ਅਜਿਹੇ ਮਾਮਲਿਆਂ ਦੀ ਪਛਾਣ ਕੀਤੀ ਹੈ, ਜਿਨ੍ਹਾਂ 'ਚ ਨੋਟਬੰਦੀ ਦੇ ਬਾਅਦ ਕਾਲੇ ਧਨ ਨੂੰ ਵਾਜਿਬ ਰਕਮ ਦਿਖਾਉਣ ਦੇ ਲਈ ਆਮਦਨ ਕਰ ਰਿਟਰਨ ਕੀਤੇ ਗਈ ਹਨ। ਸਰਕਾਰ ਇਨ੍ਹਾਂ ਮਾਮਲਿਆਂ ਦੀ ਤੈਹ ਤੱਕ ਜਾਵੇਗੀ। ਇਸ ਵਿਚ 1 ਅਗਸਤ ਤੱਕ ਉਪਲਬਧ ਅੰਕੜਿਆਂ ਦੇ ਅਨੁਸਾਰ ਆਨਲਾਈਨ ਆਈ.ਟੀ.ਆਰ. ਭਰਨ 'ਚ 20 ਫੀਸਦੀ ਤੇਜ਼ੀ ਆਈ ਹੈ। ਇਸ ਅਵਧੀ ਤੱਕ ਵਿਤ ਸਾਲ 2016-17 ਦੇ ਲਈ 2.33 ਕਰੋੜ ਲੋਕਾਂ ਨੇ ਕਰ ਦਾਖਿਲ ਕੀਤਾ ਹੈ, ਜਦਕਿ ਪਿਛਲੇ ਦੀ ਸਮਾਨ ਅਵਧੀ 'ਚ 1.92 ਕਰੋੜ ਲੋਕਾਂ ਨੇ ਆਈ.ਟੀ.ਆਰ ਦਾਖਿਲ ਕੀਤੇ ਸਨ। ਆਈ.ਟੀ.ਆਰ ਦਾਖਲ ਕਰਨ ਦੇ ਮਾਮਲਿਆਂ 'ਚ ਆਈ ਤੇਜ਼ੀ ਦੀ ਵਜ੍ਹਾ ਨੋਟਬੰਦੀ ਵਸਤੂ ਅਤੇ ਸੇਵਾ ਕਰ ਅਤੇ ਕਾਲੇ ਧਨ 'ਤੇ ਅੰਕੁਸ਼ ਲਗਾਉਣ ਦੇ ਲਈ ਸਰਕਾਰ ਦੁਆਰਾ ਉਠਾਏ ਕੁਝ ਦੂਸਰੇ ਕਦਮ ਹੋ ਸਕਦੇ ਹਨ।
ਆਈ.ਟੀ.ਆਰ ਭਰਨ 'ਚ ਆਈ ਤੇਜ਼ੀ 'ਤੇ ਕੇਂਦਰੀ ਪ੍ਰਤੱਖ ਕਰ ਬੋਰਡ ਦੇ ਇਕ ਉੱਚ ਅਧਿਕਾਰੀ ਨੇ ਕਿਹਾ, ਸਾਨੂੰ ਅੰਸ਼ਿਕ ਜਾਂਚ ਦੇ ਲਈ 30,000 ਮਾਮਲਿਆਂ ਦੀ ਪਛਾਣ ਕੀਤੀ ਹੈ। ਇਨ੍ਹਾਂ ਮਾਮਲਿਆ 'ਚ ਨੋਟੰਬਦੀ ਦੇ ਦੌਰਾਨ ਕਾਲਾ ਧਨ ਸਫੇਦ ਕਰਨ ਦੇ ਲਈ ਆਈ.ਟੀ.ਆਰ ਭਰੇ ਗਏ ਹਨ। ਆਮਦਨ ਵਿਭਾਗ ਨੇ ਅਜਿਹੇ ਲੋਕਾਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਕੋਲ ਅਚਾਨਕ ਵੱਡੀ ਮਾਤਰਾ 'ਚ ਰਕਮ ਆਈ ਹੈ ਜਾਂ ਜਿਨ੍ਹਾਂ ਨੇ ਪਹਿਲੀ ਬਾਰ ਰਿਟਰਨ ਦਾਖਲ ਕਰ ਵੱਡੀ ਰਕਮ ਦਿਖਾਈ ਹੈ।
ਅਧਿਕਾਰੀ ਨੇ ਕਿਹਾ, ਆਮਦਨ ਭਰਨ ਦੇ ਕਈ ਮਾਮਲਿਆਂ 'ਚ ਕੋਲ ਰੱਖੀ ਨਕਦੀ ਪਿਛਲੇ ਕੁਝ ਸਾਲਾਂ ਦੌਰਾਨ ਦੀ ਆਮਦਨ ਨਾਲ ਮੇਲ ਨਹੀਂ ਖਾਂਦੀ ਹੈ। ਕਈ ਅਜਿਹੇ ਲੋਕ ਵੀ ਹਨ, ਜਿਨ੍ਹਾਂ ਨੇ ਪਹਿਲੀ ਬਾਰ ਆਈ.ਟੀ.ਆਰ ਦਾਖਲ ਕਰ ਕੇ ਆਪਣੇ ਕੋਲ 10 ਲੱਖ ਜਾਂ 20 ਲੱਖ ਲੋਕਾਂ ਦੀ ਵੀ ਸ਼ਿਨਾਖਤ ਕੀਤੀ ਹੈ, ਜਿਨ੍ਹਾਂ ਨੂੰ ਪਿਛਲੇ ਦੋ ਵਿੱਤ ਸਾਲ ਦੇ ਆਈ.ਟੀ.ਆਰ .ਚ ਸੰਸ਼ੋਧਨ ਕੀਤੇ ਹਨ। ਕਰ ਚੋਰਾਂ 'ਤੇ ਨਕੇਲ ਕੱਸਣ ਦੇ ਲਈ ਆਮਦਨ ਵਿਭਾਗ ਨੇ ਆਪਰੇਸ਼ਨ ਕਲੀਨ ਮਨੀ ਦੀ ਸ਼ੁਰੂਆਤ ਕੀਤੀ ਹੈ. ਜਿਸ 'ਚ 1 ਅਗਸਤ ਤੱਕ ਈ-ਫਾਈਲਿੰਗ 'ਚ 20 ਪ੍ਰਤੀਸ਼ਤ ਤੇਜ਼ੀ ਦਰਜ ਹੋਈ ਹੈ। ਪਿਛਲੇ ਸਾਲ ਦੇ ਮੁਕਾਬਲੇ ਇਹ 10 ਪ੍ਰਤੀਸ਼ਤ ਅਧਿਕ ਹੈ। ਲੋਕਾਂ ਨੂੰ ਆਮਦਨ ਕਰ ਭਰਨ 'ਚ ਆ ਰਹੀ ਤਕਨੀਕੀ ਪ੍ਰੇਸ਼ਾਨੀ ਦੇ ਕਾਰਨ ਆਮਦਨ ਕਰ ਭਰਨ ਦੀ ਅੰਤਿਮ ਤਾਰੀਖ ਵੱਧਾ ਕੇ 5 ਅਗਸਤ ਕਰ ਦਿੱਤੀ ਗਈ ਹੈ। ਸਰਕਾਰ ਨੇ ਅੱਜ ਦੱਸਿਆ ਕਿ ਸਾਰੇ ਆਮਦਨ ਕਰ  ਦਫਤਰ ਸ਼ਨੀਵਾਰ ਅੱਧਾ ਦਿਨ ਖੁੱਲੇ ਰਹਿਣਗੇ।
ਆਮਦਨ ਕਰ ਵਿਭਾਗ ਨੇ 9.8 ਲੱਖ ਕਰੋੜ ਰੁਪਏ ਕਰ ਸੰਗ੍ਰਹਿ ਦਾ ਟੀਚਾ ਰੱਖਿਆ ਹੈ। .ਯਾਨੀ ਸੰਗ੍ਰਹਿ ਟੀਚਾ 15.7 ਫੀਸਦੀ ਜ਼ਿਆਦਾ ਰੱਖਿਆ ਗਿਆ ਹੈ, ਜਦਕਿ ਪਿਛਲੇ ਵਿੱਤ ਸਾਲ ਇਹ ਟੀਚਾ 14.3 ਫੀਸਦੀ ਵਧਾਇਆ ਗਿਆ ਸੀ। ਮੌਜੂਦਾ ਵਿਤ ਸਾਲ ਤੋਂ 2.5 ਲੱਖ ਰੁਪਏ ਤੋਂ 5 ਲੱਖ ਰੁਪਏ ਤੱਕ ਦੀ ਆਮਦਨ 'ਤੇ ਟੈਕਸ 10 ਫੀਸਦੀ ਤੋਂ ਘੱਟਾ ਕੇ 5 ਫੀਸਦੀ ਕਰ ਦਿੱਤਾ ਗਿਆ ਹੈ। ਮੌਜੂਦਾ ਵਿੱਤ ਸਾਲ ਦੀ ਪਹਿਲੀ ਤਿਮਾਹੀ 'ਚ ਅਗਿਰਮ ਕਰ ਭੁਗਤਾਨ 'ਚ 40 ਫੀਸਦੀ ਤੇਜ਼ੀ ਦਰਜ ਹੋਈ ਹੈ। ਨੋਟਬੰਦੀ ਇਸਦੀ ਇਕ ਵਜ੍ਹਾ ਮੰਨੀ ਜਾ ਰਹੀ ਹੈ ਕਿਉਂਕਿ ਖਾਤਿਆਂ 'ਚ ਆਮਦਨ 'ਚ ਜ਼ਿਆਦਾ ਵਾਧਾ ਦੇਖਿਆ ਜਾ ਰਿਹਾ ਹੈ। ਨੋਟਬੰਦੀ ਦੇ ਬਾਅਦ ਕਰ ਵਿਭਾਗ ਨੇ ਇਸ ਸਾਲ ਮਾਰਚ ਤੱਕ 900 ਸਮੂਹਾਂ ਦੇ ਲੋਕਾਂ 'ਤੇ ਛਾਪੇ ਮਾਰੇ ਹਨ। ਜਿਨ੍ਹਾਂ 'ਚ 900 ਕਰੋੜ ਰੁਪਏ ਜਬਤ ਹੋਏ ਹਨ। ਨਾਲ ਹੀ 7,961 ਕਰੋੜ ਰੁਪਏ ਦੇ ਕਾਲੇ ਧਨ ਹੋਣ ਦਾ ਵੀ ਪਤਾ ਚੱਲਿਆ ਹੈ।


Related News