ਰੇਲਵੇ ਭਰਤੀਆਂ ਲਈ TCS ਲਵੇਗਾ ਆਨਲਾਈਨ ਪ੍ਰੀਖਿਆ

Thursday, Aug 02, 2018 - 01:31 PM (IST)

ਰੇਲਵੇ ਭਰਤੀਆਂ ਲਈ TCS ਲਵੇਗਾ ਆਨਲਾਈਨ ਪ੍ਰੀਖਿਆ

ਨਵੀਂ ਦਿੱਲੀ—ਸਰਕਾਰੀ ਨੌਕਰੀਆਂ ਲਈ ਹੋਣ ਵਾਲੀਆਂ ਪ੍ਰੀਖਿਆਵਾਂ ਦੇ ਪ੍ਰਸ਼ਨ ਪੱਤਰ ਕਈ ਵਾਰ ਲੀਕ ਹੋ ਜਾਂਦੇ ਹਨ। ਅਜਿਹੀਆਂ ਪਰੇਸ਼ਾਨੀਆਂ ਤੋਂ ਬਚਣ ਲਈ ਰੇਲਵੇ ਨੇ ਇਸ ਵਾਰ ਇਕ ਨਵਾਂ ਤਰੀਕਾ ਕੱਢਿਆ ਹੈ। ਦੱਸ ਦੇਈਏ ਕਿ ਭਾਰਤੀ ਰੇਲਵੇ ਆਉਣ ਵਾਲੇ ਮਹੀਨਿਆਂ 'ਚ 1 ਲੱਖ ਭਰਤੀਆਂ ਕਰਨ ਵਾਲਾ ਹੈ। ਨਾਲ ਹੀ ਇਹ ਪਹਿਲੀ ਅਜਿਹੀ ਸਰਕਾਰੀ ਨੌਕਰੀ ਦੀ ਭਰਤੀ ਹੋਵੇਗੀ ਜਿਸ ਦੀ ਪ੍ਰੀਖਿਆ ਇਕ ਪ੍ਰਾਈਵੇਟ ਕੰਪਨੀ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ.ਸੀ.ਐੱਸ.) ਵਲੋਂ ਲਈ ਜਾਵੇਗੀ। 
ਉਮੀਦ ਕੀਤੀ ਜਾ ਰਹੀ ਹੈ ਕਿ ਪ੍ਰਾਈਵੇਟ ਕੰਪਨੀ ਵਲੋਂ ਲਈ ਜਾ ਰਹੀ ਇਸ ਪ੍ਰੀਖਿਆ ਨਾਲ ਪਾਰਦਰਸ਼ਿਤਾ ਆਵੇਗੀ। ਟੀ.ਸੀ.ਐੱਸ. ਪਹਿਲਾਂ ਤੋਂ ਹੀ ਭਾਰਤ 'ਚ ਆਈ.ਆਈ.ਐੱਮ. ਵਰਗੀ ਸੰਸਥਾ ਲਈ ਕੈਟ ਅਤੇ ਆਈ.ਆਈ.ਟੀ. ਲਈ ਗੇਟ ਵਰਗੇ ਨਾਮਜ਼ਦ ਐਂਟਰੈਂਸ ਐਗਜ਼ਾਮ ਕੰਡਕਟ ਕਰਵਾਉਂਦਾ ਹੈ। 1 ਲੱਖ ਭਰਤੀਆਂ ਲਈ ਰੇਲਵੇ ਦੇ ਕੋਲ ਕਰੀਬ 2 ਕਰੋੜ ਰੁਪਏ ਤੋਂ ਜ਼ਿਆਦਾ ਅਰਜ਼ੀਆਂ ਆਈਆਂ ਹਨ। 
ਮੀਡੀਆ ਰਿਪੋਰਟਸ ਮੁਤਾਬਕ ਇਸ ਫੇਜ਼ ਵਾਈਸ ਪ੍ਰੀਖਿਆ ਲਈ ਟੀ.ਸੀ.ਐੱਸ. ਰੇਲਵੇ ਦੀ ਤਕਨਾਲੋਜੀ ਪਾਰਟਨਰ ਹੋਵੇਗੀ। 2015 'ਚ ਰੇਲਵੇ ਨੇ ਆਨਲਾਈਨ ਐਗਜ਼ਾਮ ਲੈਣ ਲਈ ਟੀ.ਸੀ.ਐੱਸ. ਦੇ ਨਾਲ ਟਾਈਅੱਪ ਕੀਤਾ ਸੀ।


Related News