ਟਾਟਾ ਟੀ ਪ੍ਰੀਮੀਅਮ ਨੇ ਆਜ਼ਾਦੀ ਦਿਹਾੜੇ ’ਤੇ ਚਲਾਈ ‘ਦੇਸ਼ ਕੇ ਧਾਗੇ’ ਮੁਹਿੰਮ

08/15/2023 1:22:56 PM

ਨਵੀਂ ਦਿੱਲੀ (ਬਿਜ਼ਨੈੱਸ ਨਿਊਜ਼) – ਟਾਟਾ ਟੀ ਦੇ ਵੱਖ-ਵੱਖ ਪੋਰਟਫੋਲੀਓ ਦਾ ਪ੍ਰਮੁੱਖ ਬ੍ਰਾਂਡ ਟਾਟਾ ਟੀ ਪ੍ਰੀਮੀਅਮ ਆਜ਼ਾਦੀ ਿਦਹਾੜੇ ਲਈ ਆਪਣੀ ‘ਦੇਸ਼ ਦਾ ਮਾਣ’ ਪਹਿਲ ਸਦਕਾ ਭਾਰਤ ਅਤੇ ਇੱਥੋਂ ਦੀ ਕਲਾ, ਸੰਸਕ੍ਰਿਤੀ ਅਤੇ ਵਿਰਾਸਤ ਦਾ ਜਸ਼ਨ ਮਨਾ ਰਿਹਾ ਹੈ। ਇਸ ਸਾਲ ਟਾਟਾ ਟੀ ਪ੍ਰੀਮੀਅਮ ਨੇ ਆਪਣੀ ‘ਦੇਸ਼ ਕੇ ਧਾਗੇ’ ਮੁਹਿੰਮ ਰਾਹੀਂ ਦੇਸ਼ ਵਾਸੀਆਂ ਨੂੰ ਦੇਸ਼ ਦੇ ਮਾਣ ਦੇ ਰੰਗੀਨ ਅਤੇ ਖੂਬਸੂਰਤ ਸਫਰ ’ਤੇ ਲਿਜਾਣ ਦੀ ਯੋਜਨਾ ਬਣਾਈ ਹੈ। ‘ਦੇਸ਼ ਕੇ ਧਾਗੇ’ ਮੁਹਿੰਮ ਵਿਚ ਟਾਟਾ ਟੀ ਪ੍ਰੀਮੀਅਮ ਭਾਰਤ ਦੀ ਖੁਸ਼ਹਾਲ ਹੈਂਡਲੂਮਸ ਵਿਰਾਸਤ ਨੂੰ ਸਨਮਾਨਿਤ ਕਰ ਰਿਹਾ ਹੈ।

ਇਹ ਵੀ ਪੜ੍ਹੋ : ਡਿਜੀਟਲ ਨਿੱਜੀ ਡਾਟਾ ਸੁਰੱਖਿਆ ਬਿੱਲ ਬਣਿਆ ਐਕਟ, ਰਾਸ਼ਟਰਪਤੀ ਤੋਂ ਮਿਲੀ ਮਨਜ਼ੂਰੀ

ਪਹਿਲ ’ਤੇ ਟਿੱਪਣੀ ਕਰਦੇ ਹੋਏ ਟਾਟਾ ਕੰਜਿਊਮਰ ਪ੍ਰੋਡਕਟਸ ਦੇ ਪੈਕੇਜਡ ਬੈਵਰੇਜੇਜ਼ (ਭਾਰਤ ਅਤੇ ਦੱਖਣੀ ਏਸ਼ੀਆ) ਦੇ ਮੁਖੀ ਪੁਨੀਤ ਦਾਸ ਨੇ ਕਿਹਾ ਕਿ ਆਜ਼ਾਦੀ ਦਿਹਾੜੇ ’ਤੇ ‘ਦੇਸ਼ ਦਾ ਮਾਣ’ ਪਹਿਲ ਦੇ ਤਹਿਤ ਟਾਟਾ ਟੀ ਪ੍ਰੀਮੀਅਮ ਦੇਸ਼ ਦੇ ਮਾਹਰ ਕਾਰੀਗਰਾਂ, ਉਨ੍ਹਾਂ ਦੇ ਸਮਰਪਣ, ਹੁਨਰ ਅਤੇ ਦੇਸ਼ ਦੀ ਸੰਸਕ੍ਰਿਤਿਕ ਵਿਰਾਸ ’ਚ ਉਨ੍ਹਾਂ ਦੇ ਯੋਗਦਾਨ ਨੂੰ ਸਨਮਾਨਿਤ ਕਰ ਰਿਹਾ ਹੈ। ਇਸ ਮੁਹਿੰਮ ਵਿਚ ਹਰ ਭਾਰਤੀ ਨੂੰ ਸਾਡੇ ਦੇਸ਼ ਦੇ ਵੱਖ-ਵੱਖ ਹੈਂਡਲੂਮਸ ਨੂੰ ਅਤੇ ਦੇਸ਼ ਦੇ ਮਾਣ ਨੂੰ ਬੁਣਨ ਵਾਲੇ ਧਾਗਿਆਂ ਨੂੰ ਸਨਮਾਨਿਤ ਕਰਨ ਲਈ ਪ੍ਰੇਰਿਤ ਕਰਨਾ ਚਾਹੁੰਦੇ ਹਨ। ਟ੍ਰੀ ਡਿਜਾਈਨ ਦੇ ਸਹਿ-ਸੰਸਥਾਪਕ ਅਰਨਬ ਚੈਟਰਜੀ ਨੇ ਕਿਹਾ ਕਿ ਟਾਟਾ ਟੀ ਪ੍ਰੀਮੀਅਮ ਹਰ ਸਾਲ ਆਪਣੀ ਦੇਸ਼ ਦਾ ਮਾਣ ਪਹਿਲ ਨਾਲ ਭਾਰਤ ਪ੍ਰਤੀ ਮਾਣ ਦੀ ਭਾਵਨਾ ਦਾ ਜਸ਼ਨ ਮਨਾਉਂਦਾ ਹੈ। ਇਸ ਸਾਲ ਇਸ ’ਚ ਦੇਸ਼ ਦੀ ਸੰਸਕ੍ਰਿਤਿਕ ਵਿਰਾਸਤ ਨਾਲ ਜੁੜੇ ਤੱਤਾਂ ਨੂੰ ਜੋੜ ਕੇ ਹੋ ਵੀ ਸ਼ਾਨਦਾਰ ਬਣਾਉਣ ਦਾ ਟੀਚਾ ਸੀ।

ਇਹ ਵੀ ਪੜ੍ਹੋ :  ਟਮਾਟਰ ਦੇ ਬਾਅਦ ਲਸਣ ਦੀਆਂ ਵਧੀਆਂ ਕੀਮਤਾਂ, ਰਿਟੇਲ ਮਾਰਕਿਟ 'ਚ ਵਿਕ ਰਿਹਾ 178 ਰੁਪਏ ਕਿਲੋ

ਇਹ ਵੀ ਪੜ੍ਹੋ : ਨੇਪਾਲ ਤੋਂ ਟਮਾਟਰ ਅਤੇ ਅਫਰੀਕਾ ਤੋਂ ਦਾਲ , ਮਹਿੰਗਾਈ ’ਤੇ ਇੰਝ ਕਾਬੂ ਪਾਏਗੀ ਸਰਕਾਰ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News