ਟਾਟਾ ਮੋਟਰਸ ਨੂੰ ਹੋਇਆ 187.7 ਕਰੋੜ ਰੁਪਏ ਦਾ ਸ਼ੁੱਧ ਘਾਟਾ

10/26/2019 1:28:26 AM

ਨਵੀਂ ਦਿੱਲੀ (ਭਾਸ਼ਾ)-ਘਰੇਲੂ ਵਾਹਨ ਨਿਰਮਾਤਾ ਕੰਪਨੀ ਟਾਟਾ ਮੋਟਰਸ ਨੂੰ ਸਤੰਬਰ ਤਿਮਾਹੀ 'ਚ 187.7 ਕਰੋੜ ਰੁਪਏ ਦਾ ਏਕੀਕ੍ਰਿਤ ਸ਼ੁੱਧ ਘਾਟਾ ਹੋਇਆ। ਘਰੇਲੂ ਬਾਜ਼ਾਰ 'ਚ ਵਾਹਨਾਂ ਦੀ ਸੁਸਤ ਮੰਗ ਇਸ ਦੀ ਵਜ੍ਹਾ ਰਹੀ। ਇਕ ਸਾਲ ਦੀ ਇਸੇ ਤਿਮਾਹੀ 'ਚ ਕੰਪਨੀ ਨੂੰ 1009.49 ਕਰੋੜ ਰੁਪਏ ਦਾ ਘਾਟਾ ਹੋਇਆ ਸੀ।

ਟਾਟਾ ਮੋਟਰਸ ਨੇ ਦੱਸਿਆ ਕਿ ਸਮੀਖਿਆ ਅਧੀਨ ਮਿਆਦ 'ਚ ਉਸ ਦੀ ਕੁਲ ਕਮਾਈ 65,431.95 ਕਰੋੜ ਰੁਪਏ ਰਹੀ, ਜੋ ਪਿਛਲੇ ਸਾਲ ਸਤੰਬਰ ਤਿਮਾਹੀ 'ਚ 71,981.08 ਕਰੋੜ ਰੁਪਏ ਸੀ। ਜੈਗੁਆਰ ਲੈਂਡ ਰੋਵਰ (ਜੇ. ਐੱਲ. ਆਰ.) ਦਾ ਟੈਕਸ ਤੋਂ ਪਹਿਲਾਂ 15.6 ਕਰੋੜ ਪੌਂਡ, 24.6 ਕਰੋੜ ਪੌਂਡ ਰਿਹਾ। ਜੇ. ਐੱਲ. ਆਰ. ਦੀ ਥੋਕ ਵਿਕਰੀ ਦੂਜੀ ਤਿਮਾਹੀ ਦੌਰਾਨ 2.9 ਫ਼ੀਸਦੀ ਵਧ ਕੇ 1,34,489 ਇਕਾਈ 'ਤੇ ਰਹੀ। ਟਾਟਾ ਮੋਟਰਸ ਨੇ ਕਿਹਾ ਕਿ ਸਿੰਗਲ ਆਧਾਰ 'ਤੇ ਉਸ ਨੂੰ 1,281.97 ਕਰੋੜ ਰੁਪਏ ਦਾ ਸ਼ੁੱਧ ਘਾਟਾ ਹੋਇਆ। ਇਕ ਸਾਲ ਪਹਿਲਾਂ ਦੀ ਇਸੇ ਮਿਆਦ 'ਚ ਉਸ ਨੂੰ 109.14 ਕਰੋੜ ਰੁਪਏ ਦਾ ਲਾਭ ਹੋਇਆ ਸੀ।


Karan Kumar

Content Editor

Related News