ਟਾਂਡਾ ਵਿਖੇ ਦੋ ਵੱਖ-ਵੱਖ ਥਾਂਵਾਂ ''ਤੇ ਤੂੜੀ ਨੂੰ ਲੱਗੀ ਅੱਗ, ਲੱਖਾਂ ਰੁਪਏ ਦਾ ਹੋਇਆ ਨੁਕਸਾਨ

05/10/2024 3:53:55 AM

ਟਾਂਡਾ ਉੜਮੁੜ (ਪੰਡਿਤ/ਮੋਮੀ) - ਟਾਂਡਾ ਇਲਾਕੇ ਵਿੱਚ ਅੱਜ ਵਾਪਰੀਆਂ ਅੱਗ ਲੱਗਣ ਦੀਆਂ ਦੋ ਵੱਖ-ਵੱਖ ਘਟਨਾਵਾਂ ਵਿੱਚ ਕਰੀਬ 250 ਤੋਂ ਵੱਧ ਤੂੜੀ ਦੀਆਂ ਟਰਾਲੀਆਂ ਸੜ ਕੇ ਨਸ਼ਟ ਹੋ ਗਈਆਂ। ਦਸੂਹਾ ਮਿਆਣੀ ਰੋਡ 'ਤੇ ਅੱਗ ਲੱਗਣ ਦੀ ਵਾਪਰੀ ਪਹਿਲੀ ਘਟਨਾ ਵਿੱਚ ਤੂੜੀ ਦੇ ਵਪਾਰੀ ਸਤਨਾਮ ਸਿੰਘ ਪੁੱਤਰ ਬਲਵੀਰ ਸਿੰਘ ਵੱਲੋਂ ਵੇਚਣ ਵਾਸਤੇ ਡੰਪ ਕੀਤੀ ਗਈ ਕਰੀਬ 250 ਤੂੜੀ ਦੀ ਟਰਾਲੀ ਅਚਾਨਕ ਹੀ ਅੱਗ ਲੱਗਣ ਕਾਰਨ ਸੜ ਕੇ ਨਸ਼ਟ ਹੋ ਗਈ। ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ। ਇਸ ਸਮੇਂ ਟਾਂਡਾ ਅਤੇ ਦਸੂਹਾ ਤੋਂ ਫਾਇਰ ਬ੍ਰਿਗੇਡ ਅਤੇ ਸਥਾਨਕ ਲੋਕਾਂ ਨੇ ਕਾਫੀ ਜਦੋ ਜਹਿਦ ਉਪਰੰਤ ਅੱਗ 'ਤੇ ਕਾਬੂ ਪਾਇਆ ਪਰ ਉਦੋਂ ਤੱਕ ਸਤਨਾਮ ਸਿੰਘ ਦਾ ਕਾਫੀ ਨੁਕਸਾਨ ਹੋ ਚੁੱਕਾ ਸੀ। ਪੀੜਤ ਸਤਨਾਮ ਸਿੰਘ ਨੇ ਦੱਸਿਆ ਕਿ ਇਸ ਘਟਨਾ ਵਿੱਚ ਉਸ ਦਾ ਕਰੀਬ 5 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। 

ਇਹ ਵੀ ਪੜ੍ਹੋ- ਹੁਣ Lay's 'ਚ ਪਾਮ ਤੇਲ ਦੀ ਥਾਂ ਵਰਤਿਆ ਜਾਵੇਗਾ ਸੂਰਜਮੁਖੀ ਦਾ ਤੇਲ, ਟ੍ਰਾਇਲ ਸ਼ੁਰੂ

ਇਸੇ ਤਰ੍ਹਾਂ ਹੀ ਪਿੰਡ ਤਲਵੰਡੀ ਡੱਡੀਆਂ ਜਹੂਰਾ ਰੋਡ 'ਤੇ ਅੱਗ ਲੱਗਣ ਕਾਰਨ ਮੰਗਲ ਸਿੰਘ ਵਾਸੀ ਤਲਵੰਡੀ ਡੱਡਿਆਂ ਦੀ ਕਰੀਬ 40 ਤੋਂ 50 ਤੂੜੀ ਦੀਆਂ ਟਰਾਲੀਆਂ ਸੜ ਕੇ ਨਸ਼ਟ ਹੋ ਗਈਆਂ। ਮੌਕੇ 'ਤੇ ਪਹੁੰਚ ਕੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ਬੁਝਾਉਣ ਲਈ ਕਾਫੀ ਜਦੋ ਜਹਿਦ ਕੀਤੀ ਪਰ ਅੱਗ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਜਿਸ ਕਾਰਨ ਇਸ ਘਟਨਾ ਵਿੱਚ ਮੰਗਲ ਸਿੰਘ ਦਾ ਕਰੀਬ 1 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ।

ਇਹ ਵੀ ਪੜ੍ਹੋ- 4 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਨਾ ਦਿਓ ਜ਼ੁਕਾਮ ਤੇ ਫਲੂ ਹੋਣ 'ਤੇ ਸੀਰਪ, ਸਰਕਾਰ ਨੇ ਲਗਾਈ ਪਾਬੰਦੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


Inder Prajapati

Content Editor

Related News