ਟਾਟਾ ਮੋਟਰਜ਼ ਨੇ ਨਵੀਂ ਸਫਾਰੀ ਦਾ ਉਤਪਾਦਨ ਕੀਤਾ ਸ਼ੁਰੂ, ਦੇਖੋ ਪਹਿਲੀ ਲੁੱਕ

01/14/2021 7:37:04 PM

ਨਵੀਂ ਦਿੱਲੀ- ਟਾਟਾ ਸਫਾਰੀ ਦੇ ਸ਼ੌਕੀਨਾਂ ਲਈ ਖ਼ੁਸ਼ਖ਼ਬਰੀ ਹੈ। ਟਾਟਾ ਮੋਟਰਜ਼ ਨੇ ਆਪਣੀ ਆਉਣ ਵਾਲੀ ਫਲੈਗਸ਼ਿਪ ਐੱਸ. ਯੂ. ਵੀ. ਸਫਾਰੀ ਦਾ ਨਿਰਮਾਣ ਪੁਣੇ ਸਥਿਤ ਪਲਾਂਟ ਵਿਚ ਸ਼ੁਰੂ ਕਰ ਦਿੱਤਾ ਹੈ। ਕੰਪਨੀ ਨੇ ਵੀਰਵਾਰ ਨੂੰ ਇਕ ਬਿਆਨ ਵਿਚ ਇਹ ਜਾਣਕਾਰੀ ਦਿੱਤੀ।

PunjabKesari

ਇਸ ਦੇ ਨਾਲ ਹੀ ਟਾਟਾ ਮੋਟਰਜ਼ ਨੇ ਇਸ ਦੀ ਪਹਿਲੀ ਝਲਕ ਵੀ ਦਿਖਾਈ ਹੈ। ਕੰਪਨੀ ਜਲਦ ਹੀ ਨਵੀਂ ਸਫਾਰੀ ਲਈ ਬੁਕਿੰਗ ਖੋਲ੍ਹੇਗੀ। ਕੰਪਨੀ ਦੇ ਸੀ. ਈ. ਓ. ਅਤੇ ਐੱਮ. ਡੀ. ਨੇ ਕਿਹਾ ਕਿ ਨਵੀਂ ਸਫਾਰੀ ਭਾਰਤੀ ਪਰਿਵਰਾਂ ਲਈ ਸ਼ਾਨਦਾਰ ਸਾਬਤ ਹੋਵੇਗੀ।

ਇਹ ਵੀ ਪੜ੍ਹੋ- FD ਨੂੰ ਲੈ ਕੇ ਬੈਂਕ ਖ਼ਾਤਾਧਾਰਕਾਂ ਨੂੰ ਜਲਦ ਮਿਲਣ ਵਾਲੀ ਹੈ ਇਹ ਵੱਡੀ ਖ਼ੁਸ਼ਖ਼ਬਰੀ

 

ਇਹ ਵੀ ਪੜ੍ਹੋ- ਬਜਟ 2021 : ਇਨਕਮ ਟੈਕਸ 'ਚ 5 ਲੱਖ ਰੁ: ਤੱਕ ਵੱਧ ਸਕਦੀ ਹੈ ਬੇਸਿਕ ਛੋਟ

PunjabKesari

ਟਾਟਾ ਮੋਟਰਜ਼ ਨੇ ਪਹਿਲੀ ਵਾਰ ਸਫਾਰੀ ਨੂੰ 1998 ਵਿਚ ਪੇਸ਼ ਕੀਤਾ ਸੀ ਅਤੇ ਇਹ ਕਾਫ਼ੀ ਲੋਕ ਪ੍ਰਸਿੱਧ ਰਹੀ ਹੈ। ਟਾਟਾ ਮੋਟਰਜ਼ ਦੇ ਸੀ. ਈ. ਓ. ਅਤੇ ਐੱਮ. ਡੀ. ਗੁਐਂਟਰ ਬੁਟਸ਼ੈਕ ਨੇ ਕਿਹਾ ਕਿ ਕੰਪਨੀ ਨੇ ਭਾਰਤ ਨੂੰ ਸਫਾਰੀ ਨਾਲ ਐੱਸ. ਯੂ. ਵੀ. ਲਾਈਫਸਟਾਈਲ ਨਾਲ ਰੂਬ-ਰੂ ਕਰਾਇਆ ਸੀ ਅਤੇ ਆਪਣੇ ਨਵੇਂ ਅਵਤਾਰ ਵਿਚ ਇਹ ਹੋਰ ਰੁਤਬਾ ਕਾਇਮ ਕਰੇਗੀ। ਗੌਰਤਲਬ ਹੈ ਕਿ ਨਵੀਂ ਸਫਾਰੀ ਨੂੰ ਪਿਛਲੇ ਸਾਲ ਆਟੋ-ਐਕਸਪੋ ਵਿਚ ਦਿਖਾਇਆ ਗਿਆ ਸੀ ਅਤੇ ਇਸ ਨੂੰ ਗ੍ਰੇਵੀਟਾਸ ਕੋਡਨੇਮ ਦਿੱਤਾ ਗਿਆ ਸੀ। ਕੰਪਨੀ ਇਸ ਮਹੀਨੇ ਦੇ ਅੰਤ ਵਿਚ ਸਫਾਰੀ ਨੂੰ ਅਧਿਕਾਰਤ ਤੌਰ 'ਤੇ ਲਾਂਚ ਕਰੇਗੀ।

ਨਵੀਂ ਸਫਾਰੀ ਦਾ ਤੁਹਾਨੂੰ ਕਿੰਨਾ ਇੰਤਜ਼ਾਰ, ਕੁਮੈਂਟ ਬਾਕਸ ਵਿਚ ਦਿਓ ਟਿਪਣੀ


Sanjeev

Content Editor

Related News