‘ਰਿਟੇਲ ਮਾਰਕੀਟ ’ਚ ਨਵੀਂ ਜੰਗ, ਜਸਟ ਡਾਇਲ ’ਚ ਰਿਲਾਇੰਸ ਦੇ ਦਾਅ ਨਾਲ ਵਧੇਗੀ ਟਾਟਾ ਦੀ ਟੈਂਸ਼ਨ!’
Sunday, Jul 18, 2021 - 05:35 PM (IST)
ਨਵੀਂ ਦਿੱਲੀ (ਇੰਟ.) – ਮਸ਼ਹੂਰ ਉਦਯੋਗਪਤੀ ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਇੰਡਸਟ੍ਰੀਜ਼ ਦੇ ਰਿਟੇਲ ਵੈਂਚਰਸ ਨੇ ਇਕ ਅਹਿਮ ਡੀਲ ਕੀਤੀ ਹੈ। ਦਰਅਸਲ ਰਿਲਾਇੰਸ ਰਿਟੇਲ ਵੈਂਚਰਸ (ਆਰ. ਆਰ. ਵੀ. ਐੱਲ.) ਨੇ ਜਸਟ ਡਾਇਲ ’ਚ 40.95 ਫੀਸਦੀ ਹਿੱਸੇਦਾਰੀ 3,497 ਕਰੋੜ ਰੁਪਏ ’ਚ ਐਕਵਾਇਰ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਕੰਪਨੀ 26 ਫੀਸਦੀ ਹਿੱਸੇਦਾਰੀ ਲਈ ਓਪਨ ਆਫਰ ਲੈ ਕੇ ਆਵੇਗੀ, ਿਜਸ ਤੋਂ ਬਾਅਦ ਜਸਟ ਡਾਇਲ ’ਚ ਕੁੱਲ ਹਿੱਸੇਦਾਰੀ 6695 ਫੀਸਦੀ ਹੋਵੇਗੀ। ਰਿਟੇਲ ਮਾਰਕੀਟ ’ਚ ਰਿਲਾਇੰਸ ਦੇ ਇਸ ਕਦਮ ਨੂੰ ਟਾਟਾ ਗਰੁੱਪ ਲਈ ਨਵੀਂ ਚੁਣੌਤੀ ਮੰਨਿਆ ਜਾ ਰਿਹਾ ਹੈ। ਲਗਦਾ ਹੈ ਕਿ ਇਸ ਨਾਲ ਟਾਟਾ ਦੀ ਟੈਂਸ਼ਨ ਵਧ ਜਾਏਗੀ।
ਕਿਉਂ ਹੈ ਨਵੀਂ ਚੁਣੌਤੀ
ਰਿਲਾਇੰਸ ਨੇ ਜਸਟ ਡਾਇਲ ਦੀ ਐਕਵਾਇਰਮੈਂਟ ਅਜਿਹੇ ਸਮੇਂ ’ਚ ਕੀਤੀ ਹੈ ਜਦੋਂ ਇਸ ਸਾਲ ਦੇ ਅਖੀਰ ਤੱਕ ਟਾਟਾ ਗਰੁੱਪ ਆਪਣੇ ਡਿਜੀਟਲ ਕਾਰੋਬਾਰ ਨੂੰ ਵਧਾਉਣ ਲਈ ਸੁਪਰ ਐਪ ਦੀ ਲਾਂਚਿੰਗ ਕਰਨ ਵਾਲਾ ਹੈ। ਇਸ ਵਿਸਤਾਰ ਯੋਜਨਾ ਦੇ ਤਹਿਤ ਟਾਟਾ ਡਿਜੀਟਲ ਨੇ ਵੀ ਜਸਟ ਡਾਇਲ ਦੀ ਐਕਵਾਇਰਮੈਂਟ ਦੀ ਕੋਸ਼ਿਸ਼ ਕੀਤੀਸੀ ਪਰ ਗੱਲ ਨਹੀਂ ਬਣ ਸਕੀ। ਹਾਲਾਂਕਿ ਇਸ ਤੋਂ ਬਾਅਦ ਟਾਟਾ ਨੇ ਇਕ ਤੋਂ ਬਾਅਦ ਇਕ ਕਈ ਸਟਾਰਟਅਪ ’ਚ ਨਿਵੇਸ਼ ਕਰ ਕੇ ਰਿਟੇਲ ਕਾਰੋਬਾਰ ਨੂੰ ਮਜ਼ਬੂਤ ਕਰਨ ਦੀ ਦਿਸ਼ਾ ’ਚ ਕਦਮ ਚੁੱਕਿਆ ਹੈ।
ਜਸਟ ਡਾਇਲ ’ਚ ਨਿਵੇਸ਼ ਦਾ ਫਾਇਦਾ
ਰਿਲਾਇੰਸ ਨੇ ਜਸਟ ਡਾਇਲ ’ਚ ਨਿਵੇਸ਼ ਕਰ ਕੇ ਆਪਣੇ ਡਾਟਾਬੇਸ ਨੂੰ ਮਜ਼ਬੂਤ ਕੀਤਾ ਹੈ। ਜਸਟ ਡਾਇਲ ਆਪਣੇ ਪਲੇਟਫਾਰਮ ’ਤੇ ਲੱਖਾਂ ਉਤਪਾਦਾਂ ਅਤੇ ਸੇਵਾਵਾਂ ਦੇ ਵਿਸਤਾਰ ’ਤੇ ਕੰਮ ਕਰੇਗੀ, ਜਿਸ ਨਾਲ ਲੈਣ-ਦੇਣ ਨੂੰ ਬੜ੍ਹਾਵਾ ਮਿਲੇਗਾ। ਇਹ ਨਿਵੇਸ਼ ਜਸਟ ਡਾਇਲ ਦੇ ਮੌਜੂਦਾ ਡਾਟਾਬੇਸ ਨੂੰ ਵੀ ਮਦਦ ਪਹੁੰਚਾਏਗਾ। 31 ਮਾਰਚ 2021 ਤੱਕ ਜਸਟ ਡਾਇਲ ਦੇ ਡਾਟਾਬੇਸ ’ਚ 30.4 ਿਮਲੀਅਨ ਲਿਸਟਿੰਗ ਸੀ ਅਤੇ ਤਿਮਾਹੀ ਦੌਰਾਨ 129.1 ਮਿਲੀਅਨ ਯੂਨੀਕ ਯੂਜ਼ਰਸ ਜਸਟ ਡਾਇਲ ਪਲੇਟਫਾਰਮ ਦਾ ਇਸਤੇਮਾਲ ਕਰ ਰਹੇ ਸਨ।