ਸੁਨੀਲ ਭਾਰਤੀ ਮਿੱਤਲ ਨੇ ਕਿਹਾ-ਬਰਬਾਦ ਹੋ ਰਹੀ ਟੈਲੀਕਾਮ ਇੰਡਸਟਰੀ, ਤੁਰੰਤ ਦਖਲ ਦੇਵੇ ਟਰਾਈ

12/20/2019 2:06:44 PM

ਨਵੀਂ ਦਿੱਲੀ — ਭਾਰਤੀ ਏਅਰਟੈੱਲ ਦੇ ਚੇਅਰਮੈਨ ਸੁਨੀਲ ਭਾਰਤੀ ਮਿੱਤਲ ਨੇ ਟੈਲੀਕਾਮ ਸੈਕਟਰ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਮਿੱਤਲ ਨੇ ਕਿਹਾ ਕਿ ਮੋਬਾਈਲ ਟੈਰਿਫ ਦੀਆਂ ਦਰਾਂ ਦੇ ਜ਼ਿਆਦਾ ਘੱਟ ਹੋਣ ਅਤੇ ਡਾਟਾ ਖਪਤ ਵਧਣ ਨਾਲ ਟੈਲੀਕਾਮ ਸੈਕਟਰ ਦੀ ਹਾਲਤ ਖਰਾਬ ਹੋ ਰਹੀ ਹੈ। ਅਜਿਹਾ ਕਰਕੇ ਅਸੀਂ ਟੈਲੀਕਾਮ ਸੈਕਟਰ ਨੂੰ ਬਰਬਾਦ ਕਰ ਰਹੇ ਹਾਂ । ਉਨ੍ਹਾਂ ਨੇ ਇਸ ਮਾਮਲੇ ਵਿਚ ਟਰਾਈ ਨੂੰ ਤੁਰੰਤ ਦਖਲ ਦੇਣ ਦੀ ਮੰਗ ਕੀਤੀ ਹੈ।

ਵਧੇਗੀ ਡਾਟਾ ਦੀ ਖਪਤ

ਮਿੱਤਲ ਨੇ ਕਿਹਾ ਜੇਕਰ ਅਜਿਹਾ ਜਾਰੀ ਰਿਹਾ, ਤਾਂ ਇਕ ਮਹੀਨੇ ਦੇ ਡਾਟਾ, ਵਾਇਸ ਅਤੇ ਹੋਰ ਸੇਵਾਵਾਂ ਦਾ ਘੱਟੋ-ਘੱਟ ਖਰਚਾ 100 ਰੁਪਏ 'ਤੇ ਆ ਸਕਦਾ ਹੈ। ਇਸਦੇ ਨਾਲ ਹੀ ਦੂਜੇ ਪਾਸੇ ਇਹ ਵਧ ਤੋਂ ਵਧ 450 ਤੋਂ 500 ਰੁਪਏ ਹੋ ਸਕਦਾ ਹੈ। ਮਤਲਬ ਔਸਤਨ ਇਹ ਕਰੀਬ 300 ਰੁਪਏ ਪ੍ਰਤੀ ਮਹੀਨਾ ਰਹੇਗਾ, ਜਿਹੜਾ ਕਿ ਦੁਨੀਆ ਦੇ ਬਾਕੀ ਦੇਸ਼ਾਂ ਦੇ ਮੁਕਾਬਲੇ ਸਭ ਤੋਂ ਘੱਟ ਹੈ। ਇਸ ਦੇ ਨਾਲ ਹੀ ਦੁਨੀਆ ਦੇ ਹੋਰ ਕਿਸੇ ਸਥਾਨ ਦੀ ਤੁਲਨਾ ਵਿਚ ਡਾਟਾ ਦੀ ਖਪਤ 2 ਤੋਂ 3 ਗੁਣਾ ਜ਼ਿਆਦਾ ਹੋਵੇਗੀ। 

ਟਰਾਈ ਨੂੰ ਦੇਣਾ ਹੋਵੇਗਾ ਧਿਆਨ

ਵਿੱਤ ਮੰਤਰੀ ਨਿਰਮਲਾ ਸੀਤਾਰਮਣ ਦੇ ਨਾਲ ਪ੍ਰੀ-ਬਜਟ ਬੈਠਕ ਤੋਂ ਪਹਿਲਾਂ ਮਿੱਤਲ ਨੇ ਕਿਹਾ ਕਿ ਨਿਵੇਸ਼ ਅਤੇ ਉਪਭੋਗਤਾਵਾਂ ਦੀ ਜ਼ਰੂਰਤ ਵਿਚਕਾਰ ਸੰਤੁਲਨ ਬਣਾਉਣਾ ਚਾਹੀਦਾ ਹੈ। ਟਰਾਈ ਨੂੰ ਇਸ 'ਤੇ ਕੰਮ ਕਰਨਾ ਚਾਹੀਦਾ ਹੈ। ਉਦਯੋਗ ਕੋਲ ਅਜਿਹੀ ਵਿਵਸਥਾ ਨਹੀਂ ਹੈ ਕਿ ਉਹ ਇਸ ਨੂੰ ਵਿਵਸਥਿਤ ਕਰ ਸਕੇ। ਮਿੱਤਲ ਨੇ ਕਿਹਾ ਕਿ ਅਸੀਂ ਅਣਲੋੜੀਂਦੇ ਤਰੀਕੇ ਨਾਲ ਉਦਯੋਗ ਨੂੰ ਖਤਮ ਕਰ ਰਹੇ ਹਾਂ। ਇਹ ਪੂਰੇ ਉਦਯੋਗ ਦੇ ਹਿੱਤ 'ਚ ਨਹੀਂ ਹੈ। ਸਾਨੂੰ ਇਸ ਵਿਚ ਟਰਾਈ ਦੀ ਦਖਲਅੰਦਾਜ਼ੀ ਦੀ ਜ਼ਰੂਰਤ ਹੈ।


Related News