ਰਾਘਵ ਬਾਂਸਲ ਨੇ ਬਾਲੀਵੁੱਡ ਫ਼ਿਲਮ ਇੰਡਸਟਰੀ ’ਚ ਚਮਕਾਇਆ ਰਾਮਾਂ ਮੰਡੀ ਦਾ ਨਾਂ
Monday, Apr 15, 2024 - 10:40 AM (IST)
ਰਾਮਾਂ ਮੰਡੀ (ਪਰਮਜੀਤ) - ਰਾਮਾਂ ਮੰਡੀ ਦੇ ਉਘੇ ਸਮਾਜਸੇਵੀ ਆਗੂ ਤਰਸੇਮ ਚੰਦ ਬਾਂਸਲ ਦੇ ਪੌਤਰੇ ਅਤੇ ਰਾਜੇਸ਼ ਕੁਮਾਰ ਬਾਂਸਲ ਉਰਫ ਰਿੰਪੀ ਦੇ ਸਪੁੱਤਰ ਰਾਘਵ ਬਾਂਸਲ ਜੋ ਕਿ ਬਾਲੀਵੁੱਡ ਵਿਚ ਪਹਿਲੀ ਵਾਰ ਕਦਮ ਰੱਖਦਿਆਂ ਬਾਲੀਵੁਡ ਦੀ ਮਸ਼ਹੂਰ ਫਿਲਮ ਚਮਕੀਲਾ ਵਿਚ ਬਤੌਰ ਲਕਸ਼ਮਣ ਨਾਮ ਦੇ ਵਿਅਕਤੀ ਦਾ ਰੋਲ ਅਦਾ ਕੀਤਾ ਹੈ ਅਤੇ ਰਾਮਾਂ ਮੰਡੀ ਦਾ ਨਾਮ ਰੋਸ਼ਨ ਕੀਤਾ ਹੈ। ਵਿਸ਼ੇਸ਼ ਗੱਲਬਾਤ ਦੌਰਾਨ ਫਿਲਮ ਐਕਟਰ ਰਾਘਵ ਬਾਂਸਲ ਨੇ ਦੱਸਿਆ ਕਿ ਉਹ ਰਾਮਾਂ ਮੰਡੀ ਦੇ ਜੰਮਪਲ ਹਨ ਅਤੇ ਆਪਣੀ ਮੁੱਢਲੀ ਪੜ੍ਹਾਈ ਦੂਸਰੀ ਜਮਾਤ ਤੋਂ 10 ਜਮਾਤ ਮਾਊਟ ਲਿਟਰਾ ਜੀ ਸਕੂਲ ਬਠਿੰਡਾ ਤੋਂ ਕੀਤੀ। ਸਕੂਲ ਸਮੇਂ ਦੌਰਾਨ ਹੀ ਉਨ੍ਹਾਂ ਦੀ ਐਕਟਿੰਗ ਵਿਚ ਰੁਚੀ ਪੈਦਾ ਹੋ ਗਈ ਅਤੇ ਬਤੌਰ ਥੀਏਟਰ ਕਲਾਕਾਰ ਕੰਮ ਕਰਦੇ ਰਹੇ।
ਇਹ ਖ਼ਬਰ ਵੀ ਪੜ੍ਹੋ - ਸਿੱਧੂ ਮੂਸੇਵਾਲਾ ਦਾ ਅਧੂਰਾ ਸੁਫ਼ਨਾ ਪੂਰਾ ਕਰਨਗੇ ਬਾਪੂ ਬਲਕੌਰ ਸਿੰਘ (ਵੀਡੀਓ)
ਫਿਲਹਾਲ ਉਹ ਚੰਡੀਗੜ੍ਹ ਵਿਖੇ ਐਸ.ਡੀ ਕਾਲਜ ਵਿਚ ਬੀ.ਏ ਕਰ ਰਹੇ ਹਨ ਤੇ ਨਾਲ ਨਾਲ ਥੀਏਟਰ ਕਰ ਰਹੇ ਹਨ। 18 ਸਾਲ ਦੇ ਰਾਘਵ ਬਾਂਸਲ ਨੇ ਮੁਕੇਸ਼ ਛਾਬੜਾ ਕੰਪਨੀ ਨੂੰ ਬਾਲੀਵੁਡ ਫਿਲਮ ਲਈ ਆਡੀਸ਼ਨ ਦਿੱਤੇ ਅਤੇ ਸਿਲੈਕਸ਼ਨ ਤੋਂ ਬਾਅਦ ਫਿਲਮ ਸੂਟ ਲਈ ਬੰਬਈ ਚਲੇ ਗਏ ਅਤੇ 1 ਸਾਲ ਤੋਂ ਬਾਅਦ ਉਨ੍ਹਾਂ ਦੀ ਬਾਲੀਵੁਡ ਦੀ ਪਹਿਲੀ ਫਿਲਮ ਚਮਕੀਲਾ ਵਿਚ ਬਤੌਰ ਚਮਕੀਲਾ ਦੇ ਸਾਥੀ ਦਾ ਰੋਲ ਅਦਾ ਕਰਨ ਦਾ ਮੌਕਾ ਮਿਲਿਆ। ਉੁਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਹੋਰ ਵੀ ਕਈ ਪੰਜਾਬੀ ਫਿਲਮਾਂ ਅਤੇ ਬਾਲੀਵੁਡ ਫਿਲਮਾਂ ਜਲਦੀ ਆ ਰਹੀਆਂ ਹਨ, ਜਿਨ੍ਹਾਂ ਵਿਚ ਉਹ ਮੁੱਖ ਰੋਲ ਅਦਾ ਕਰ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਦੋਸਾਂਝ ਨੇ 'ਵਿਸਾਖੀ' ਮੌਕੇ ਗੁਰੂ ਘਰ ਟੇਕਿਆ ਮੱਥਾ, ਲਿਖਿਆ- ਓਦੋਂ ਅਸਲ ਵਿਸਾਖੀ ਚੜ੍ਹਦੀ ਏ...
ਰਾਘਵ ਨੇ ਦੱਸਿਆ ਕਿ ਉਨ੍ਹਾਂ ਦੀ ਪਹਿਲੀ ਮੂਵੀ ਚਮਕੀਲਾ ਦੇ ਫਿਲਮ ਡਾਇਰੈਕਟਰ ਇਨਤਿਆਜ ਅਲੀ, ਏ.ਆਰ ਰਹਿਮਾਨ ਨੇ ਮਿਊਜਿਕ ਕੀਤਾ ਹੈ ਅਤੇ ਚਮਕੀਲਾ ਦਾ ਰੋਲ ਦਲਜੀਤ ਦੌਸਾਂਜ ਅਤੇ ਅਮਰਜੋਤ ਦਾ ਰੋਲ ਅਦਾ ਪਰਨੀਤੀ ਚੋਪੜਾ ਨੇ ਅਦਾ ਕੀਤਾ। ਇਹ ਫਿਲਮ ਪੂਰੀ ਦੁੁਨੀਆਂ ਵਿਚ ਨੈਟਫਲਿਕਸ ਵਿਚ 10 ਵੇਂ ਸਥਾਨ ਤੇ ਅਤੇ ਹਿੰਦੋਸਤਾਨ ਦੇ ਪਹਿਲੇ ਨੰਬਰ ਤੇ ਚੱਲ ਰਹੀ ਹੈ। ਦੂਸਰੇ ਪਾਸੇ ਰਾਮਾਂ ਮੰਡੀ ਵਿਚ ਰਾਘਵ ਬਾਂਸਲ ਦੀ ਪਹਿਲੀ ਮੂਵੀ ਆਉਣ ਨਾਲ ਰਾਮਾ ਮੰਡੀ ਵਿਚ ਖੁਸ਼ੀ ਪਾਈ ਜਾ ਰਹੀ ਹੈ ਅਤੇ ਰਾਘਵ ਬਾਂਸਲ ਦੇ ਪਿਤਾ ਰਾਜੇਸ਼ ਕੁਮਾਰ ਬਾਂਸਲ, ਦਾਦਾ ਸ਼੍ਰੀ ਤਰਸੇਮ ਚੰਦ ਬਾਸਲ, ਅਸੋਕ ਕੁਮਾਰ ਬਾਂਸਲ ਅਤੇ ਚਾਚਾ ਮੁਕੇਸ਼ ਕੁਮਾਰ ਜੋਨੀ ਪਰਿਵਾਰ ਨੂੰ ਸ਼ਹਿਰ ਵਾਸੀਆਂ ਵਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।