ਕਾਮੇਡੀਅਨ ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ਮੁੜ ਪਾਉਣਗੇ ਢਿੱਡੀਂ ਪੀੜਾਂ, ਜਾਣੋ ਕਦੋਂ ਸ਼ੁਰੂ ਹੋ ਰਿਹੈ ਨਵਾਂ ਸ਼ੋਅ

Friday, Mar 29, 2024 - 05:09 PM (IST)

ਕਾਮੇਡੀਅਨ ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ਮੁੜ ਪਾਉਣਗੇ ਢਿੱਡੀਂ ਪੀੜਾਂ, ਜਾਣੋ ਕਦੋਂ ਸ਼ੁਰੂ ਹੋ ਰਿਹੈ ਨਵਾਂ ਸ਼ੋਅ

ਐਂਟਰਟੇਨਮੈਂਟ ਡੈਸਕ : 'ਕਾਮੇਡੀ ਨਾਈਟ ਵਿਦ ਕਪਿਲ' ਰਾਹੀਂ ਲੰਬੇ ਸਮੇਂ ਤੋਂ ਦਰਸ਼ਕਾਂ ਨੂੰ ਹਸਾਉਣ ਵਾਲੇ ਕਾਮੇਡੀਅਨ ਕਪਿਲ ਸ਼ਰਮਾ ਹੁਣ ਇਕ ਨਵੇਂ ਨਾਂ ਨਾਲ ਕਾਮੇਡੀ ਸ਼ੋਅ ਲੈ ਕੇ ਆ ਰਹੇ ਹਨ।  ਇਸ ਨੂੰ 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਦੇ ਸਿਰਲੇਖ ਨਾਲ ਜਾਣਿਆ ਜਾਵੇਗਾ। ਹਾਲ ਹੀ 'ਚ ਇਸ ਸ਼ੋਅ ਦਾ ਟਰੇਲਰ ਰਿਲੀਜ਼ ਹੋਇਆ ਹੈ, ਜਿਸ ਨੂੰ ਦੇਖਣ ਤੋਂ ਬਾਅਦ ਹਰ ਕੋਈ 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਦੀ ਸਟ੍ਰੀਮਿੰਗ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਅਜਿਹੇ 'ਚ ਆਓ ਜਾਣਦੇ ਹਾਂ ਕਿ ਇਹ ਸ਼ੋਅ ਕਦੋਂ ਅਤੇ ਕਿੱਥੇ ਸ਼ੁਰੂ ਹੋਣ ਵਾਲਾ ਹੈ।

ਇਹ ਖ਼ਬਰ ਵੀ ਪੜ੍ਹੋ : ਬਾਪੂ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਨੇ ਛੋਟੇ ਸਿੱਧੂ ਨੂੰ ਲੈ ਕੇ ਲਿਆ ਆਹਿਮ ਫ਼ੈਸਲਾ

ਟੀ. ਵੀ. 'ਤੇ ਲੰਬੇ ਸਮੇਂ ਤੱਕ ਕਪਿਲ ਸ਼ਰਮਾ ਤੇ ਉਨ੍ਹਾਂ ਦੀ ਟੀਮ ਨੇ ਘਰ-ਘਰ ਜਾ ਕੇ ਪ੍ਰਸ਼ੰਸਕਾਂ ਦਾ ਮਨੋਰੰਜਨ ਕੀਤਾ। ਦਰਸ਼ਕਾਂ ਤੋਂ ਮਿਲੇ ਹਾਂ-ਪੱਖੀ ਹੁੰਗਾਰੇ ਨੂੰ ਦੇਖਦੇ ਹੋਏ ਹੁਣ ਕਪਿਲ ਮੁੜ ਦਰਸ਼ਕਾਂ ਨੂੰ ਟਿੱਚਰਾਂ ਕਰਨ ਲਈ ਵਾਪਸੀ ਕਰ ਰਹੇ ਹਨ। ਜੇਕਰ ਤੁਸੀਂ 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਦੀ ਸਟ੍ਰੀਮਿੰਗ ਡੇਟ 'ਤੇ ਨਜ਼ਰ ਮਾਰੀਏ ਤਾਂ ਇਹ 30 ਮਾਰਚ ਯਾਨੀਕਿ ਕੱਲ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਨਵੇਂ ਨਾਂ ਦੇ ਨਾਲ ਹੀ ਸ਼ੋਅ 'ਚ ਕਾਮੇਡੀ ਦੇ ਪੱਧਰ 'ਚ ਵੀ ਨਵਾਂਪਨ ਆਵੇਗਾ।

ਇਹ ਖ਼ਬਰ ਵੀ ਪੜ੍ਹੋ : ‘ਹੀਰਾਮੰਡੀ : ਦਿ ਡਾਇਮੰਡ ਬਾਜ਼ਾਰ’ ਦਾ 1 ਮਈ ਨੂੰ ਹੋਵੇਗਾ ਪ੍ਰੀਮੀਅਰ

'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਮਾਜਾ ਨੂੰ ਓਟੀਟੀ ਪਲੇਟਫਾਰਮ 'ਤੇ ਲਿਆ ਜਾਵੇਗਾ। ਅਜਿਹੇ 'ਚ ਜੋ ਲੋਕ ਸੋਚ ਰਹੇ ਸਨ ਕਿ ਸ਼ਾਇਦ ਕਪਿਲ ਸ਼ਰਮਾ ਫਿਰ ਤੋਂ ਛੋਟੇ ਪਰਦੇ 'ਤੇ ਵਾਪਸੀ ਕਰਨਗੇ, ਫਿਲਹਾਲ ਅਜਿਹਾ ਨਹੀਂ ਹੋ ਰਿਹਾ ਹੈ। ਕਾਮੇਡੀਅਨ ਦਾ 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਮਸ਼ਹੂਰ OTT ਪਲੇਟਫਾਰਮ Netflix 'ਤੇ ਹਰ ਸ਼ਨੀਵਾਰ ਰਾਤ 8 ਵਜੇ ਆਨਲਾਈਨ ਸਟ੍ਰੀਮ ਕੀਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News