ਰਾਹੁਲ ਦਾ ਕੰਗਨਾ ਰਣੌਤ ਨੇ ਉਡਾਇਆ ਮਜ਼ਾਕ, ਕਿਹਾ- ਹੁਣ ਉਨ੍ਹਾਂ ਦਾ ਸਾਫਟਵੇਅਰ ਨਹੀਂ ਹੋ ਸਕਦਾ ਅਪਗ੍ਰੇਡ

03/29/2024 1:13:14 PM

ਨਵੀਂ ਦਿੱਲੀ (ਭਾਸ਼ਾ) - ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਸੋਸ਼ਲ ਮੀਡੀਆ ’ਤੇ ਟਰੈਂਡ ਕਰ ਰਹੀ ਹੈ। ਭਾਜਪਾ ਨੇ ਮੰਡੀ ਤੋਂ ਲੋਕ ਸਭਾ ਟਿਕਟ ਦਿੱਤੀ ਹੈ। ਇਸ ਤੋਂ ਪਹਿਲਾਂ ਉਸ ਦਾ ਨਾਂ ਕਈ ਨਵੇਂ-ਪੁਰਾਣੇ ਵਿਵਾਦਾਂ ਕਾਰਨ ਸੁਰਖੀਆਂ ’ਚ ਹੈ। ਇਕ ਮੀਡੀਆ ਹਾਊਸ ਦੇ ਪ੍ਰੋਗਰਾਮ 'ਚ ਪਹੁੰਚੀ ਕੰਗਨਾ ਨੇ ਦੱਸਿਆ ਕਿ ਰਾਹੁਲ ਗਾਂਧੀ ਬਾਰੇ ਕੀ ਸੋਚਦੀ ਹੈ। ਕੰਗਨਾ ਨੇ ਕਿਹਾ ਕਿ ਉਸ ਨੂੰ ਰਾਹੁਲ ਗਾਂਧੀ ਦੀਆਂ ਗੱਲਾਂ ਸਮਝ ਨਹੀਂ ਆਉਂਦੀਆਂ। ਉਹ ਕਿਸਾਨਾਂ ਦੀ ਗੱਲ ਕਰਦੇ ਹਨ ਅਤੇ ਫਿਰ ਚੰਦ ’ਤੇ ਪਹੁੰਚ ਜਾਂਦੇ ਹਨ। ਉਨ੍ਹਾਂ ਕੋਲ ਉਹ ਅਲਾਈਨਮੈਂਟ ਨਹੀਂ ਹੈ। ਉਨ੍ਹਾਂ ਦੇ ਸਾਫਟਵੇਅਰ ਨੂੰ ਹੁਣ ਅਪਗ੍ਰੇਡ ਨਹੀਂ ਕੀਤਾ ਜਾ ਸਕਦਾ। ਫ਼ਿਲਮ ਇੰਡਸਟਰੀ 'ਚ ਚਲ ਜਾਂਦਾ ਹੈ। ਕਿਸੇ ਤਰ੍ਹਾਂ ਮੈਨੇਜ ਕੀਤਾ ਜਾਂਦਾ ਹੈ। ਉਹ ਛੋਟਾ ਜਿਹਾ ਬੁਲਬੁਲਾ ਹੈ। 

ਇਹ ਖ਼ਬਰ ਵੀ ਪੜ੍ਹੋ : ਬਾਪੂ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਨੇ ਛੋਟੇ ਸਿੱਧੂ ਨੂੰ ਲੈ ਕੇ ਲਿਆ ਆਹਿਮ ਫ਼ੈਸਲਾ

ਅੱਗੇ ਕੰਗਨਾ ਰਣੌਤ ਨੇ ਕਿਹਾ- ਇਹ ਲੋਕਤੰਤਰ ਹੈ, ਇੱਥੇ ਸਭ ਕੁਝ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ। ਕੰਗਨਾ ਨੇ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨੂੰ ਨੇਪੋ ਕਿਡਸ ਕਿਹਾ। ਕੰਗਨਾ ਨੇ ਕਿਹਾ ਕਿ ਜੇਕਰ ਲੋਕਾਂ ਨੇ ਉਸ ਦੇ ਕੰਮ ਨੂੰ ਪਸੰਦ ਕੀਤਾ, ਉਹ ਕਰ ਸਕੇਗੀ ਤਾਂ ਰੁਕੇਗੀ। ਜੇਕਰ ਲੋਕਾਂ ਉਸ ਨੂੰ ਹੱਲਾਸ਼ੇਰੀ ਨਹੀਂ ਦਿੱਤੀ ਤਾਂ ਉਹ ਛੱਡ ਕੇ ਚਲੀ ਜਾਏਗੀ, ਰਾਹੁਲ ਗਾਂਧੀ ਵਾਂਗ ਜ਼ਬਰਦਸਤੀ ਟਿਕੀ ਨਹੀਂ ਰਹੇਗੀ।

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News