ਚਾਲੂ ਮਾਰਕੀਟਿੰਗ ਸਾਲ ''ਚ 1 ਅਕਤੂਬਰ ਤੋਂ 15 ਦਸੰਬਰ ਵਿਚਾਲੇ 11 ਫ਼ੀਸਦੀ ਘਟਿਆ ਖੰਡ ਦਾ ਉਤਪਾਦਨ

12/18/2023 3:03:07 PM

ਨਵੀਂ ਦਿੱਲੀ (ਭਾਸ਼ਾ) - ਮੌਜੂਦਾ ਮਾਰਕੀਟਿੰਗ ਸਾਲ ਦੇ 1 ਅਕਤੂਬਰ ਤੋਂ 15 ਦਸੰਬਰ ਦੀ ਮਿਆਦ ਦੌਰਾਨ ਭਾਰਤ ਵਿੱਚ ਖੰਡ ਦਾ ਉਤਪਾਦਨ ਸਾਲ-ਦਰ-ਸਾਲ 11 ਫ਼ੀਸਦੀ ਘਟ ਕੇ 74.05 ਲੱਖ ਟਨ ਰਹਿ ਗਿਆ। ਇਸ ਦਾ ਮੁੱਖ ਕਾਰਨ ਮਹਾਰਾਸ਼ਟਰ ਅਤੇ ਕਰਨਾਟਕ ਵਿੱਚ ਘੱਟ ਉਤਪਾਦਨ ਹੈ। ਉਦਯੋਗ ਸੰਗਠਨ ਇਸਮਾ ਵਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ। ਖੰਡ ਮਾਰਕੀਟਿੰਗ ਸਾਲ ਅਕਤੂਬਰ ਤੋਂ ਸਤੰਬਰ ਤੱਕ ਚੱਲਦਾ ਹੈ।

ਇਹ ਵੀ ਪੜ੍ਹੋ - ਮੁਕੇਸ਼ ਅੰਬਾਨੀ ਤੋਂ ਬਾਅਦ ਰਤਨ ਟਾਟਾ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਕਿਹਾ- ਸੁਰੱਖਿਆ ਵਧਾਓ, ਨਹੀਂ ਤਾਂ...

ਇੰਡੀਅਨ ਸ਼ੂਗਰ ਮਿੱਲਜ਼ ਐਸੋਸੀਏਸ਼ਨ (ਇਸਮਾ) ਵੱਲੋਂ ਜਾਰੀ ਬਿਆਨ ਅਨੁਸਾਰ ਮੌਜੂਦਾ ਮੰਡੀਕਰਨ ਸਾਲ 2023-24 ਵਿੱਚ 15 ਦਸੰਬਰ ਤੱਕ ਖੰਡ ਦਾ ਉਤਪਾਦਨ 74.05 ਲੱਖ ਟਨ ਰਿਹਾ, ਜੋ ਪਿਛਲੇ ਸਾਲ ਦੀ ਇਸੇ ਮਿਆਦ ਵਿੱਚ 82.95 ਲੱਖ ਟਨ ਸੀ। ਸਾਲਾਨਾ ਆਧਾਰ 'ਤੇ ਚਾਲੂ ਫੈਕਟਰੀਆਂ ਦੀ ਗਿਣਤੀ ਸਿਰਫ਼ 497 ਹੈ। ਇਸਮਾ ਦੇ ਅਨੁਸਾਰ, “ਇਸ ਸਾਲ ਮਹਾਰਾਸ਼ਟਰ ਅਤੇ ਕਰਨਾਟਕ ਦੀਆਂ ਖੰਡ ਮਿੱਲਾਂ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਲਗਭਗ 10-15 ਦਿਨ ਬਾਅਦ ਕੰਮ ਸ਼ੁਰੂ ਹੋਇਆ।”  

ਇਹ ਵੀ ਪੜ੍ਹੋ - ਜਲਦੀ ਸਸਤਾ ਹੋ ਸਕਦਾ ਹੈ ਪੈਟਰੋਲ-ਡੀਜ਼ਲ! ਸਰਕਾਰ ਕਰ ਰਹੀ ਹੈ ਵੱਡੀ ਤਿਆਰੀ

ਉੱਤਰ ਪ੍ਰਦੇਸ਼ ਵਿੱਚ ਖੰਡ ਉਤਪਾਦਨ ਸਾਲ 2023-24 ਦੇ 15 ਦਸੰਬਰ ਤੱਕ ਵਧ ਕੇ 22.11 ਲੱਖ ਟਨ ਹੋ ਗਿਆ, ਜਦੋਂ ਕਿ ਇੱਕ ਸਾਲ ਪਹਿਲਾਂ ਇਸੇ ਮਿਆਦ ਵਿੱਚ ਇਹ 20.26 ਲੱਖ ਟਨ ਸੀ। ਇਸਮਾ ਦੇ ਅੰਕੜਿਆਂ ਅਨੁਸਾਰ ਮਹਾਰਾਸ਼ਟਰ ਵਿੱਚ ਖੰਡ ਦਾ ਉਤਪਾਦਨ 33.02 ਲੱਖ ਟਨ ਤੋਂ ਘਟ ਕੇ 24.45 ਲੱਖ ਟਨ ਰਹਿ ਗਿਆ। ਕਰਨਾਟਕ ਵਿੱਚ ਉਤਪਾਦਨ 19.20 ਲੱਖ ਟਨ ਤੋਂ ਘਟ ਕੇ 16.95 ਲੱਖ ਟਨ ਰਹਿ ਗਿਆ। 

ਇਹ ਵੀ ਪੜ੍ਹੋ - ਬੈਂਕ ਮੁਲਾਜ਼ਮਾਂ ਨੂੰ ਹੁਣ 17 ਫ਼ੀਸਦੀ ਵਧ ਕੇ ਮਿਲੇਗੀ ਤਨਖ਼ਾਹ, ਪੈਨਸ਼ਨਧਾਰਕਾਂ ਨੂੰ ਵੀ ਮਿਲੀ ਖ਼ੁਸ਼ਖ਼ਬਰੀ

ਉਦਯੋਗਿਕ ਸੰਸਥਾ ISMA ਨੇ ਪਿਛਲੇ ਹਫ਼ਤੇ ਅਨੁਮਾਨ ਲਗਾਇਆ ਸੀ ਕਿ ਮਾਰਕੀਟਿੰਗ ਸਾਲ 2023-24 ਵਿੱਚ ਕੁੱਲ ਖੰਡ ਉਤਪਾਦਨ 325 ਲੱਖ ਟਨ (ਈਥਾਨੌਲ ਦੀ ਵਰਤੋਂ ਤੋਂ ਬਿਨਾਂ) ਹੋਣ ਦੀ ਉਮੀਦ ਹੈ। ਦੇਸ਼ ਵਿੱਚ 56 ਲੱਖ ਟਨ ਦਾ ਭੰਡਾਰ ਹੈ। ਖਪਤ 285 ਲੱਖ ਟਨ ਹੋਣ ਦਾ ਅਨੁਮਾਨ ਹੈ। ਘਰੇਲੂ ਸਪਲਾਈ ਨੂੰ ਹੁਲਾਰਾ ਦੇਣ ਅਤੇ ਕੀਮਤਾਂ ਨੂੰ ਕੰਟਰੋਲ ਕਰਨ ਲਈ ਸਰਕਾਰ ਨੇ ਮੌਜੂਦਾ ਮਾਰਕੀਟਿੰਗ ਸਾਲ ਵਿੱਚ ਖੰਡ ਦੀ ਬਰਾਮਦ ਦੀ ਇਜਾਜ਼ਤ ਨਹੀਂ ਦਿੱਤੀ ਹੈ। ਭਾਰਤ ਨੇ ਮਾਰਕੀਟਿੰਗ ਸਾਲ 2022-23 ਵਿੱਚ 64 ਲੱਖ ਟਨ ਖੰਡ ਦਾ ਨਿਰਯਾਤ ਕੀਤਾ ਸੀ।

ਇਹ ਵੀ ਪੜ੍ਹੋ - ਪਹਿਲੀ ਵਾਰ ਐਨਾ ਮਹਿੰਗਾ ਹੋਇਆ ਸੋਨਾ, ਤੋੜੇ ਸਾਰੇ ਰਿਕਾਰਡ, ਜਾਣੋ ਤਾਜ਼ਾ ਭਾਅ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News