9 ਸਾਲ ਬਾਅਦ ਰੁਪਏ ਦੀ ਮਜ਼ਬੂਤ ਸ਼ੁਰੂਆਤ, ਜਾਣੋ ਭਾਰਤੀ ਕਰੰਸੀ 'ਚ ਵਾਧੇ ਦਾ ਕੀ ਹੈ ਕਾਰਨ
Friday, Nov 11, 2022 - 02:23 PM (IST)
ਮੁੰਬਈ (ਭਾਸ਼ਾ) - ਡਾਲਰ ਸੂਚਕ ਅੰਕ ਵਿੱਚ ਗਿਰਾਵਟ ਅਤੇ ਅਮਰੀਕੀ ਖਪਤਕਾਰ ਮੁੱਲ ਸੂਚਕ ਅੰਕ ਦੇ ਸਕਾਰਾਤਮਕ ਅੰਕੜਿਆਂ ਨੇ ਨਿਵੇਸ਼ਕਾਂ ਦੀ ਭਾਵਨਾ ਨੂੰ ਹੁਲਾਰਾ ਦਿੱਤਾ। ਇਸ ਕਾਰਨ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 71 ਪੈਸੇ ਵਧ ਕੇ 80.69 ਰੁਪਏ ਹੋ ਗਿਆ। ਵਿਦੇਸ਼ੀ ਮੁਦਰਾ ਕਾਰੋਬਾਰੀਆਂ ਨੇ ਕਿਹਾ ਕਿ ਘਰੇਲੂ ਬਾਜ਼ਾਰਾਂ ਵਿੱਚ ਵਾਧਾ ਅਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਨਰਮੀ ਨੇ ਵੀ ਘਰੇਲੂ ਮੁਦਰਾ ਨੂੰ ਸਮਰਥਨ ਦਿੱਤਾ।
ਇਹ ਵੀ ਪੜ੍ਹੋ : Tax ਅਧਿਕਾਰੀਆਂ ਦੀ ਜਾਂਚ ਦੇ ਦਾਇਰੇ 'ਚ ਆਈਆਂ ਬਾਲੀਵੁੱਡ ਹਸਤੀਆਂ, ਜਲਦ ਮਿਲ ਸਕਦੈ ਨੋਟਿਸ
ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿਚ, ਰੁਪਿਆ ਡਾਲਰ ਦੇ ਮੁਕਾਬਲੇ 80.76 'ਤੇ ਖੁੱਲ੍ਹਿਆ, ਅਤੇ ਫਿਰ ਵਧ ਕੇ 80.69 'ਤੇ ਪਹੁੰਚ ਗਿਆ, ਜੋ ਪਿਛਲੀ ਬੰਦ ਕੀਮਤ ਦੇ ਮੁਕਾਬਲੇ 71 ਪੈਸੇ ਦਾ ਵਾਧਾ ਦਰਸਾਉਂਦਾ ਹੈ। ਵੀਰਵਾਰ ਨੂੰ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ ਸੱਤ ਪੈਸੇ ਚੜ੍ਹ ਕੇ 81.40 ਦੇ ਪੱਧਰ 'ਤੇ ਬੰਦ ਹੋਇਆ। ਸਤੰਬਰ 2013 ਤੋਂ ਬਾਅਦ ਅੱਜ ਭਾਰਤੀ ਕਰੰਸੀ ਸਭ ਤੋਂ ਵੱਡੇ ਵਾਧੇ ਨਾਲ ਚੜ੍ਹੀ ਹੈ ਅਤੇ ਸੱਤ ਹਫ਼ਤਿਆਂ ਦੇ ਉੱਚ ਪੱਧਰ 'ਤੇ ਕਾਰੋਬਾਰ ਕਰ ਰਹੀ ਹੈ।
ਇਸ ਦੌਰਾਨ ਛੇ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਨੂੰ ਦਰਸਾਉਂਦਾ ਡਾਲਰ ਸੂਚਕ ਅੰਕ 0.02 ਫੀਸਦੀ ਡਿੱਗ ਕੇ 108.18 'ਤੇ ਆ ਗਿਆ। ਗਲੋਬਲ ਆਇਲ ਸਟੈਂਡਰਡ ਬ੍ਰੈਂਟ ਕਰੂਡ ਫਿਊਚਰਜ਼ 0.27 ਫੀਸਦੀ ਵਧ ਕੇ 93.92 ਡਾਲਰ ਪ੍ਰਤੀ ਬੈਰਲ 'ਤੇ ਰਿਹਾ। ਸਟਾਕ ਮਾਰਕੀਟ ਦੇ ਆਰਜ਼ੀ ਅੰਕੜਿਆਂ ਅਨੁਸਾਰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਵੀਰਵਾਰ ਨੂੰ ਸ਼ੁੱਧ ਰੂਪ ਨਾਲ 36.06 ਕਰੋੜ ਰੁਪਏ ਦੇ ਸ਼ੇਅਰ ਖ਼ਰੀਦੇ।
ਇਹ ਵੀ ਪੜ੍ਹੋ : ਤੁਰੰਤ ਪ੍ਰਭਾਵ ਨਾਲ ਢਾਹਿਆ ਜਾਵੇਗਾ ਗੁਰੂਗ੍ਰਾਮ ਦਾ ਇਹ ਰਿਹਾਇਸ਼ੀ ਟਾਵਰ , ਸਾਹਮਣੇ ਆਈਆਂ ਗੰਭੀਰ ਖਾਮੀਆਂ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।