ਸ਼ੇਅਰ ਬਾਜ਼ਾਰ : ਸੈਂਸੈਕਸ 244 ਅੰਕਾਂ ਦੀ ਗਿਰਾਵਟ ਨਾਲ ਖੁੱਲ੍ਹਿਆ, ਨਿਫਟੀ ਵੀ ਡਿੱਗਾ

Friday, Mar 19, 2021 - 09:56 AM (IST)

ਮੁੰਬਈ - ਹਫਤੇ ਦੇ ਆਖ਼ਰੀ ਕਾਰੋਬਾਰੀ ਦਿਨ ਭਾਵ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਲਾਲ ਨਿਸ਼ਾਨ 'ਤੇ ਖੁੱਲ੍ਹਿਆ ਹੈ। ਬੰਬਈ ਸਟਾਕ ਐਕਸਚੇਂਜ ਦਾ ਇੰਡੈਕਸ ਸੈਂਸੈਕਸ 244.16 ਅੰਕ ਭਾਵ 0.50 ਪ੍ਰਤੀਸ਼ਤ ਦੀ ਗਿਰਾਵਟ ਨਾਲ 48,972.36 'ਤੇ ਖੁੱਲ੍ਹਿਆ ਹੈ। ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 71.40 ਅੰਕ ਭਾਵ 0.49 ਫੀਸਦੀ ਦੀ ਗਿਰਾਵਟ ਦੇ ਨਾਲ 14,486.50 'ਤੇ ਖੁੱਲ੍ਹਿਆ ਹੈ। ਸ਼ੁਰੂਆਤੀ ਕਾਰੋਬਾਰ ਵਿਚ 352 ਸ਼ੇਅਰਾਂ ਵਿਚ ਵਾਧਾ ਦੇਖਣ ਨੂੰ ਮਿਲਿਆ , 1050 ਸ਼ੇਅਰ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ ਅਤੇ 53 ਸਟਾਕਾਂ ਵਿਚ ਕੋਈ ਤਬਦੀਲੀ ਨਹੀਂ ਹੋਈ। ਜ਼ਿਕਰਯੋਗ ਹੈ ਕਿ ਇਸ ਹਫਤੇ ਹੁਣ ਤੱਕ ਬਾਜ਼ਾਰ ਰੋਜ਼ਾਨਾ ਗਿਰਾਵਟ ਦੇ ਰੁਝਾਨ ਨਾਲ ਬੰਦ ਹੋਏ।

ਗਲੋਬਲ ਬਾਜ਼ਾਰਾਂ ਦਾ ਰੁਝਾਨ 

ਜਾਪਾਨ ਦਾ ਨਿੱਕੇਈ ਇੰਡੈਕਸ 285 ਅੰਕ ਭਾਵ 0.94 ਫੀਸਦੀ ਦੀ ਗਿਰਾਵਟ ਨਾਲ 29,931 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਹਾਂਗ ਕਾਂਗ ਦਾ ਹੈਂਗਸੇਂਗ ਇੰਡੈਕਸ 458 ਅੰਕ ਭਾਵ 1.56 ਫੀਸਦੀ ਦੀ ਗਿਰਾਵਟ ਨਾਲ 28,946 'ਤੇ ਆ ਗਿਆ ਹੈ। ਇਸੇ ਤਰ੍ਹਾਂ ਚੀਨ ਦਾ ਸ਼ੰਘਾਈ ਕੰਪੋਜ਼ਿਟ ਅਤੇ ਕੋਰੀਆ ਦਾ ਕੋਸਪੀ ਇੰਡੈਕਸ ਵੀ ਇਕ-ਇਕ ਫੀਸਦੀ ਘੱਟ ਗਿਆ। ਆਸਟਰੇਲੀਆ ਦੇ ਆਲ ਆਰਡੀਨਰੀਜ਼ 25 ਅੰਕ ਦੀ ਮਾਮੂਲੀ ਗਿਰਾਵਟ ਨਾਲ 6,978 ਅੰਕ 'ਤੇ ਕਾਰੋਬਾਰ ਕਰ ਰਹੇ ਹਨ। ਨੈਸਡੈਕ ਇੰਡੈਕਸ 3.02 ਫੀਸਦੀ ਡਿੱਗ ਕੇ 13,116 ਅੰਕ 'ਤੇ ਬੰਦ ਹੋਇਆ ਹੈ। ਐੱਸ ਐਂਡ ਪੀ 500 ਇੰਡੈਕਸ 1.48 ਪ੍ਰਤੀਸ਼ਤ ਦੀ ਗਿਰਾਵਟ ਨਾਲ 3,915 ਅੰਕ 'ਤੇ ਹੈ। ਡਾਓ ਜੋਨਸ ਵੀ 153 ਅੰਕਾਂ ਦੀ ਗਿਰਾਵਟ ਨਾਲ 32,862 ਦੇ ਪੱਧਰ 'ਤੇ ਬੰਦ ਹੋਇਆ ਹੈ।

ਟਾਪ ਗੇਨਰਜ਼

ਭਾਰਤੀ ਏਅਰਟੈਲ, ਕੋਟਕ ਮਹਿੰਦਰਾ ਬੈਂਕ, ਆਈ.ਟੀ.ਸੀ., ਅਲਟਰਾਟੈਕ ਸੀਮੈਂਟ

ਟਾਪ ਲੂਜ਼ਰਜ਼

ਐਚ.ਸੀ.ਐਲ. ਟੈਕ, ਰਿਲਾਇੰਸ, ਇੰਫੋਸਿਸ, ਆਈ.ਸੀ.ਆਈ.ਸੀ.ਆਈ. ਬੈਂਕ, ਟੀ.ਸੀ.ਐਸ., ਇੰਡਸਇੰਡ ਬੈਂਕ, ਬਜਾਜ ਫਿਨਸਰ, ਐਕਸਿਸ ਬੈਂਕ, ਓ.ਐਨ.ਜੀ.ਸੀ., ਐਲ.ਐਂਡ.ਟੀ, ਐਨ.ਟੀ.ਪੀ.ਸੀ., ਐਚ.ਡੀ.ਐਫ.ਸੀ., ਆਦਿ ਸ਼ਾਮਲ ਹਨ।


Harinder Kaur

Content Editor

Related News