ਸ਼ੇਅਰ ਬਾਜ਼ਾਰ 'ਚ ਵਾਧਾ : ਸੈਂਸੈਕਸ 53 ਹਜ਼ਾਰ ਦੇ ਪਾਰ ਤੇ ਨਿਫਟੀ 50 ਅੰਕ ਚੜ੍ਹਿਆ
Tuesday, Aug 03, 2021 - 10:15 AM (IST)
ਮੁੰਬਈ - ਅੱਜ ਹਫ਼ਤੇ ਦੇ ਦੂਜੇ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਵਾਧੇ ਨਾਲ ਹੋਈ ਹੈ।ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਇੰਡੈਕਸ ਸੈਂਸੈਕਸ 211.61 ਅੰਕ ਭਾਵ 0.40 ਫ਼ੀਸਦੀ ਦੇ ਉੱਪਰ 53162.24 ਦੇ ਪੱਧਰ 'ਤੇ ਖੁੱਲ੍ਹਿਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 50 ਅੰਕ ਭਾਵ 0.31 ਫ਼ੀਸਦੀ ਦੇ ਵਾਧੇ ਨਾਲ 15935.20 ਦੇ ਪੱਧਰ 'ਤੇ ਖੁੱਲ੍ਹਿਆ ਹੈ। ਬੀਤੇ ਹਫ਼ਤਾ ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 388.96 ਅੰਕ ਜਾਂ 0.73 ਫ਼ੀਸਦੀ ਹੇਠਾਂ ਆਇਆ।
ਬੰਬਈ ਸਟਾਕ ਐਕਸਚੇਂਜ 'ਤੇ 2,363 ਸ਼ੇਅਰਾਂ ਵਿਚ ਕਾਰੋਬਾਰ ਹੋ ਰਿਹਾ ਹੈ। ਇਨ੍ਹਾਂ ਵਿਚੋਂ 1,729 ਸ਼ੇਅਰ ਵਾਧੇ ਨਾਲ ਕਾਰੋਬਾਰ ਕਰ ਰਹੇ ਹਨ ਅਤੇ 568 ਸ਼ੇਅਰਾਂ ਵਿਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਲਿਸਟਿਡ ਕੰਪਨੀਆਂ ਦਾ ਕੁੱਲ ਮਾਰਕਿਟ ਕੈਪ ਵੀ 238.68 ਲੱਖ ਕਰੋੜ ਰੁਪਏ ਦੇ ਪਾਰ ਪਹੁੰਚ ਗਿਆ ਹੈ।
ਟਾਪ ਗੇਨਰਜ਼
ਟੈਕ ਮਹਿੰਦਰਾ, ਪਾਵਰ ਗਰਿੱਡ, ਮਾਰੂਤੀ, ਐਕਸਿਸ ਬੈਂਕ, ਟਾਈਟਨ, ਐਮ.ਐਂਡ.ਐਮ., ਟੀ.ਸੀ.ਐਸ., ਸਨ ਫਾਰਮਾ, ਐਚ.ਡੀ.ਐਫ.ਸੀ. ਬੈਂਕ, ਐਚ.ਡੀ.ਐਫ.ਸੀ., ਡਾ. ਰੈੱਡੀ , ਇੰਡਸਇੰਡ ਬੈਂਕ, ਐਲ.ਐਂਡ.ਟੀ., ਬਜਾਜ ਫਿਨਸਰਵ, ਭਾਰਤੀ ਏਅਰਟੈੱਲ
ਟਾਪ ਲੂਜ਼ਰਜ਼
ਐਚ.ਸੀ.ਐਲ. ਟੈਕ, ਆਈ.ਸੀ.ਆਈ.ਸੀ.ਆਈ. ਬੈਂਕ, ਟਾਟਾ ਸਟੀਲ, ਐਨ.ਟੀ.ਪੀ.ਸੀ., ਬਜਾਜ ਆਟੋ ,ਐਸ.ਬੀ.ਆਈ.