ਸ਼ੇਅਰ ਬਾਜ਼ਾਰ ’ਚ ਤੇਜ਼ੀ, ਸੈਂਸੈਕਸ ’ਚ 238 ਅੰਕਾਂ ਦਾ ਵਾਧਾ, ਨਿਫਟੀ ਫਿਰ 17,400 ਦੇ ਪਾਰ

Wednesday, Feb 16, 2022 - 10:37 AM (IST)

ਸ਼ੇਅਰ ਬਾਜ਼ਾਰ ’ਚ ਤੇਜ਼ੀ, ਸੈਂਸੈਕਸ ’ਚ 238 ਅੰਕਾਂ ਦਾ ਵਾਧਾ, ਨਿਫਟੀ ਫਿਰ 17,400 ਦੇ ਪਾਰ

ਨਵੀਂ ਦਿੱਲੀ– ਬੁੱਧਵਾਰ ਨੂੰ ਸ਼ੇਅਰ ਬਾਜ਼ਾਰ ਬੀਤੇ ਕਾਰੋਬਾਰੀ ਦਿਨ ਦੀ ਤੇਜ਼ੀ ਨੂੰ ਬਰਕਰਾਰ ਰੱਖਦੇ ਹੋਏ ਹਰੇ ਨਿਸ਼ਾਨ ’ਤੇ ਖੁੱਲ੍ਹਿਆ। ਬਾਂਬੇ ਸਟਾਕ ਐਕਸਚੇਂਜ ਦੇ 30 ਸ਼ੇਅਰਾਂ ਵਾਲੇ ਸੂਚਕ ਅੰਕ ਸੈਂਸੈਕਸ ਨੇ 238 ਅੰਕਾਂ ਦੇ ਵਾਧੇ ਨਾਲ 58,380 ਦੇ ਪੱਧਰ 'ਤੇ ਕਾਰੋਬਾਰ ਕਰਨਾ ਸ਼ੁਰੂ ਕੀਤਾ, ਜਦਕਿ ਨੇਸ਼ਨ ਸਟਾਕ ਐਕਸਚੇਂਜ ਦਾ ਨਿਫਟੀ 76 ਅੰਕਾਂ ਦੇ ਵਾਧੇ ਨਾਲ 17,428 ਦੇ ਪੱਧਰ ’ਤੇ ਖੁੱਲ੍ਹਿਆ। 

ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਸ਼ੇਅਰ ਬਾਜ਼ਾਰ ਜ਼ਬਰਦਸਤ ਤੇਜ਼ੀ ਦਰਮਿਆਨ ਬੰਦ ਹੋਇਆ ਸੀ। ਸਟਾਕ ਮਾਰਕੀਟ ਦੇ ਦੋਵੇਂ ਸੂਚਕਾਂਕ ਨੇ ਬੀਤੇ ਦਿਨ ਦੀ ਸੁਸਤੀ ਤੋਂ ਉਭਰਦੇ ਹੋਏ ਮੰਗਲਵਾਰ ਲੰਬੀ ਛਾਲ ਲਗਾਈ ਸੀ। ਸੈਂਸੈਕਸ 1736 ਅੰਕ ਦੇ ਵਾਧੇ ਨਾਲ 58,142 ਦੇ ਪੱਧਰ ’ਤੇ ਬੰਦ ਹੋਇਆ ਸੀ। ਉਥੇ ਹੀ ਨਿਫਟੀ ਇੰਡੈਕਸ 510 ਅੰਕਾਂ ਦੇ ਵਾਧੇ ਨਾਲ 17,352 ਦੇ ਪੱਧਰ ’ਤੇ ਬੰਦ ਹੋਇਆ ਸੀ। ਦੱਸ ਦੇਈਏ ਕਿ ਇਕ ਫਰਵਰੀ 2021 ਤੋਂ ਬਾਅਦ ਕਿਸੇ ਇਕ ਦਿਨ ’ਚ ਇਹ ਸੈਂਸੈਕਸ ਦਾ ਸਭ ਤੋਂ ਵੱਡਾ ਵਾਧਾ ਹੈ।


author

Rakesh

Content Editor

Related News