ਸ਼ੇਅਰ ਬਾਜ਼ਾਰ 'ਤੇ ਹਾਵੀ ਕੋਰੋਨਾਵਾਇਰਸ ਦਾ ਡਰ, 41 ਹਜ਼ਾਰ ਤੋਂ ਹੇਠਾਂ ਗਿਆ ਸੈਂਸੈਕਸ

02/18/2020 10:09:12 AM

ਨਵੀਂ ਦਿੱਲੀ—ਆਰਥਿਕ ਨਰਮੀ ਅਤੇ ਕੋਰੋਨਾਵਾਇਰਸ ਦੇ ਚੱਲਦੇ ਸੈਂਸੈਕਸ ਅਤੇ ਨਿਫਟੀ 'ਚ ਲਗਾਤਾਰ ਦੂਜੇ ਦਿਨ ਗਿਰਾਵਟ ਦਰਜ ਕੀਤੀ ਗਈ ਹੈ। ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਮੰਗਲਵਾਰ ਨੂੰ 258.62 ਅੰਕ ਭਾਵ 0.63 ਫੀਸਦੀ ਡਿੱਗ ਕੇ 40791.62 'ਤੇ ਖੁੱਲ੍ਹਿਆ ਹੈ। ਤਾਂ ਉੱਧਰ ਨੈਸ਼ਨਲ ਸਟਾਕ ਐਕਸਚੇਂਜ (ਐੱਨ.ਐੱਸ.ਈ.) ਦਾ ਨਿਫਟੀ 90.55 ਅੰਕ ਭਾਵ 0.75 ਫੀਸਦੀ ਟੁੱਟ ਕੇ 11958.60 'ਤੇ ਕਾਰੋਬਾਰ ਕਰ ਰਿਹਾ ਹੈ।
ਉੱਧਰ ਸੋਮਵਾਰ ਨੂੰ ਮੱਧ ਅਤੇ ਛੋਟੀਆਂ ਕੰਪਨੀਆਂ 'ਚ ਦਿੱਗਜ ਕੰਪਨੀਆਂ ਦੀ ਤੁਲਨਾ 'ਚ ਜ਼ਿਆਦਾ ਬਿਕਵਾਲੀ ਦੇਖੀ ਗਈ ਜਿਸ ਦੇ ਕਾਰਨ ਬੀ.ਐੱਸ.ਈ. ਦਾ ਮਿਡਕੈਪ 0.91 ਫੀਸਦੀ ਫਿਸਲ ਕੇ 15518.94 ਅੰਕ 'ਤੇ ਅਤੇ ਸਮਾਲਕੈਪ 1.02 ਫੀਸਦੀ ਉਤਰ ਕੇ 14532.45 ਅੰਕ 'ਤੇ ਆ ਗਿਆ ਹੈ। ਬੀ.ਐੱਸ.ਈ. 'ਚ ਜ਼ਿਆਦਾ ਗਰੁੱਪਾਂ 'ਚ ਬਿਕਵਾਲੀ ਹੋਈ। ਸੀਡੀ 1.60 ਫੀਸਦੀ, ਆਈ.ਟੀ.0.29 ਫੀਸਦੀ ਅਤੇ ਟੈੱਕ 0.23 ਫੀਸਦੀ, ਯੂਟੀਲਿਟੀ 2.07 ਫੀਸਦੀ ਅਤੇ ਬੈਂਕ 0.39 ਫੀਸਦੀ ਸ਼ਾਮਲ ਹੈ।
ਬੀ.ਐੱਸ.ਈ. 'ਚ ਕੁੱਲ 2716 ਕੰਪਨੀਆਂ 'ਚ ਕਾਰੋਬਾਰ ਹੋਇਆ ਜਿਸ 'ਚੋਂ 1750 ਕੰਪਨੀਆਂ ਲਾਲ ਨਿਸ਼ਾਨ 'ਚ ਅਤੇ 750 ਹਰੇ ਨਿਸ਼ਾਨ 'ਚ ਰਹੀਆਂ ਜਦੋਂਕਿ 166 'ਚ ਕੋਈ ਬਦਲਾਅ ਨਹੀਂ ਹੋਇਆ। ਬੀ.ਐੱਸ.ਈ ਦਾ ਸੈਂਸੈਕਸ 67 ਅੰਕਾਂ ਦੀ ਤੇਜ਼ੀ ਲੈ ਕੇ 41324.04 ਅੰਕ ਦੇ ਉੱਚ ਪੱਧਰ ਤੱਕ ਗਿਆ। ਇਸ ਦੇ ਬਾਅਦ ਸ਼ੁਰੂ ਹੋਈ ਬਿਕਵਾਲੀ ਕਾਰੋਬਾਰ ਦੇ ਆਖਰੀ ਸੈਸ਼ਨ 'ਚ ਬਣੀ ਰਹੀ ਜਿਸ ਦੇ ਕਾਰਨ ਇਹ 41030.58 ਅੰਕ ਦੇ ਹੇਠਲੇ ਪੱਧਰ ਤੱਕ ਫਿਸਲ ਗਿਆ। ਅੰਤ 'ਚ ਇਹ ਪਿਛਲੇ ਦਿਨ ਦੇ 41257.74 ਅੰਕ ਦੀ ਤੁਲਨਾ 'ਚ 0.49 ਫੀਸਦੀ ਅਰਥਾਤ 202.05 ਅੰਕ ਉਤਰ ਕੇ 41055.69 ਅੰਕ 'ਤੇ ਰਿਹਾ।


Aarti dhillon

Content Editor

Related News