ਸ਼ੇਅਰ ਬਾਜ਼ਾਰ ਨੇ ਲਗਾਈ ਲੰਬੀ ਛਲਾਂਗ, ਸੈਂਸੈਕਸ 581 ਅੰਕ ਚੜ੍ਹਿਆ ਅਤੇ ਨਿਫਟੀ 11790 ਦੇ ਪੱਧਰ ''ਤੇ ਬੰਦ

10/29/2019 3:57:45 PM

ਨਵੀਂ ਦਿੱਲੀ—ਸ਼ੇਅਰ ਕਾਰੋਬਾਰ ਨਾਲ ਜੁੜੇ ਟੈਕਸ 'ਚ ਭਾਰੀ ਕਟੌਤੀ ਦੀਆਂ ਉਮੀਦਾਂ ਦੇ ਦੌਰਾਨ ਭਾਰਤੀ ਸ਼ੇਅਰ ਬਾਜ਼ਾਰ ਅੱਜ ਤੇਜ਼ੀ ਦੇ ਨਾਲ ਬੰਦ ਹੋਏ ਹਨ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 581.64 ਅੰਕ ਭਾਵ 1.48 ਫੀਸਦੀ ਦੇ ਵਾਧੇ ਨਾਲ 39,831.84 ਦੇ ਪੱਧਰ 'ਤੇ ਅਤੇ ਨਿਫਟੀ 163.20 ਅੰਤ ਭਾਵ 1.40 ਫੀਸਦੀ ਦੇ ਵਾਧੇ ਨਾਲ 11,790.35 ਦੇ ਪੱਧਰ 'ਤੇ ਬੰਦ ਹੋਇਆ ਹੈ। ਅਜਿਹੀ ਉਮੀਦ ਹੈ ਕਿ ਸਰਕਾਰ ਸ਼ੇਅਰ ਕਾਰੋਬਾਰ ਨਾਲ ਜੁੜੇ ਲਾਂਗ ਟਰਮ ਕੈਪੀਟਲ ਗੇਨ ਟੈਕਸ, ਸਕਿਓਰਟੀਜ਼ ਟ੍ਰਾਂਜੈਕਸ਼ਨ ਅਤੇ ਡਿਵੀਡੈਂਟ ਡਿਸਟਰੀਬਿਊਸ਼ਨ ਟੈਕਸ 'ਚ ਵੱਡੀ ਰਾਹਤ ਦੇ ਸਕਦੀ ਹੈ।
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵਾਧਾ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵਾਧਾ ਦੇਖਣ ਨੂੰ ਮਿਲਿਆ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 1.78 ਫੀਸਦੀ ਵਧ ਕੇ 14420 ਦੇ ਕਰੀਬ ਅਤੇ ਸਮਾਲਕੈਪ ਇੰਡੈਕਸ 1.65 ਫੀਸਦੀ ਦੇ ਵਾਧੇ 13126 ਦੇ ਪਾਰ ਬੰਦ ਹੋਇਆ ਹੈ।
ਬੈਂਕ ਸ਼ੇਅਰਾਂ 'ਚ ਵਾਧਾ
ਬੈਂਕ ਨਿਫਟੀ 131 ਅੰਕਾਂ ਦੇ ਵਾਧੇ ਨਾਲ 29120 ਦੇ ਪੱਧਰ 'ਤੇ ਬੰਦ ਹੋਇਆ ਹੈ। ਅੱਜ ਆਟੋ, ਮੈਟਲ, ਆਈ.ਟੀ. ਸ਼ੇਅਰਾਂ 'ਚ ਵਾਧਾ ਦੇਖਣ ਨੂੰ ਮਿਲਿਆ ਹੈ। ਨਿਫਟੀ ਦਾ ਆਟੋ ਇੰਡੈਕਸ 0.64 ਫੀਸਦੀ, ਮੈਟਲ ਇੰਡੈਕਸ 1.87 ਫੀਸਦੀ ਅਤੇ ਆਈ.ਟੀ.ਇੰਡੈਕਸ 0.84 ਫੀਸਦੀ ਦੇ ਵਾਧੇ ਨਾਲ ਬੰਦ ਹੋਇਆ ਹੈ।
ਟਾਪ ਗੇਨਰਸ
ਟਾਟਾ ਮੋਟਰਸ, ਟਾਟਾ ਸਟੀਲ, ਜੇ.ਐੱਸ.ਡਬਲਿਊ ਸਟੀਲ, ਯੈੱਸ ਬੈਂਕ, ਐਕਸਿਸ ਬੈਂਕ, ਮਾਰੂਤੀ ਸੁਜ਼ੂਕੀ
ਟਾਪ ਲੂਜ਼ਰਸ
ਭਾਰਤੀ ਇੰਫਰਾਟੈੱਲ, ਭਾਰਤੀ ਏਅਰਟੈੱਲ, ਅਲਟਰਾ ਟੈੱਕ ਸੀਮੈਂਟ, ਕੋਟਕ ਮਹਿੰਦਰਾ, ਨੈਸਲੇ, ਪਾਵਰ ਗ੍ਰਿਡ ਕਾਰਪ, ਐੱਸ.ਬੀ.ਆਈ.


Aarti dhillon

Content Editor

Related News