ਅਚਾਨਕ ਰੁਪਿਆ ਡਿੱਗਾ, ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ਉੱਤੇ

06/21/2024 10:19:11 AM

ਨਵੀਂ ਦਿੱਲੀ (ਇੰਟ.) - ਅਮਰੀਕੀ ਡਾਲਰ ਦੇ ਸਾਹਮਣੇ ਭਾਰਤੀ ਰੁਪਏ ’ਚ ਤੇਜ਼ ਗਿਰਾਵਟ ਆਈ। ਇਕ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਿਆ ਰਿਕਾਰਡ ਹੇਠਲੇ ਪੱਧਰ ’ਤੇ ਆ ਗਿਆ ਹੈ।

ਵੀਰਵਾਰ ਨੂੰ ਰੁਪਏ ’ਚ ਅਚਾਨਕ 20 ਪੈਸੇ ਦੀ ਤੇਜ਼ ਗਿਰਾਵਟ ਆਈ ਅਤੇ ਇਹ 83.64 ਦੇ ਸਭ ਤੋਂ ਹੇਠਲੇ ਪੱਧਰ ’ਤੇ ਆ ਗਿਆ। ਇਸ ਤੋਂ ਪਹਿਲਾਂ ਇਸ ਨੇ 83.57 ਰੁਪਏ ਪ੍ਰਤੀ ਡਾਲਰ ਦਾ ਪੱਧਰ ਛੂਹਿਆ ਸੀ। ਅਪ੍ਰੈਲ 2024 ’ਚ ਰੁਪਏ ਨੇ ਸਭ ਤੋਂ ਨੀਵਾਂ ਪੱਧਰ ਛੂਹਿਆ।

ਕਿਉਂ ਡਿੱਗਿਆ ਭਾਰਤ ਦਾ ਰੁਪਿਆ?

ਬਲੂਮਬਰਗ ਦੀ ਰਿਪੋਰਟ ਮੁਤਾਬਕ ਅਮਰੀਕੀ ਡਾਲਰ ਦੇ ਮਜ਼ਬੂਤ ਹੋਣ ਦੀ ਵਜ੍ਹਾ ਨਾਲ ਰੁਪਿਆ ਡਿੱਗਿਆ ਹੈ। ਰੁਪਏ ਦੇ ਸਭ ਤੋਂ ਹੇਠਲੇ ਪੱਧਰ ’ਤੇ ਆਉਣ ਦੇ ਬਾਵਜੂਦ ਇਹ ਏਸ਼ੀਆ ’ਚ ਦੂਜੀ ਸਭ ਤੋਂ ਬੈਸਟ ਪ੍ਰਦਰਸ਼ਨ ਕਰਨ ਵਾਲੀ ਕਰੰਸੀ ਹੈ। ਹਾਂਗਕਾਂਗ ਡਾਲਰ ਇਸ ਲਿਸਟ ’ਚ ਸਭ ਤੋਂ ’ਤੇ ਹੈ।

ਆਈ. ਐੱਫ. ਏ. ਗਲੋਬਲ ਦੇ ਫਾਊਂਡਰ ਅਤੇ ਸੀ. ਈ. ਓ. ਅਭਿਸ਼ੇਕ ਗੋਇਨਕਾ ਨੇ ਦੱਸਿਆ ਕਿ ਕੋਈ ਵੱਡੀ ਖਬਰ ਤਾਂ ਨਹੀਂ ਆਈ ਹੈ, ਉਥੇ ਹੀ, ਚੀਨੀ ਕਰੰਸੀ ਯੁਆਨ ਵੀ ਸੁਸਤ ਹੈ। ਮੈਨੂੰ ਲੱਗ ਰਿਹਾ ਹੈ ਕਿ ਵੋਡਾਫੋਨ ਡੀਲ ਇਕ ਕਾਰਨ ਹੋ ਸਕਦਾ ਹੈ।

ਰੁਪਏ ਦੇ ਡਿੱਗਣ ਨਾਲ ਕੀ ਹੋਵੇਗਾ?

ਅਮਰੀਕੀ ਡਾਲਰ ਦੇ ਮੁਕਾਬਲੇ ਰੁਪਏ ’ਚ ਵੱਡੀ ਕਮਜ਼ੋਰੀ ਨਾਲ ਸਰਕਾਰ ਨਾਲ ਤੁਹਾਡੀਆਂ ਮੁਸ਼ਕਲਾਂ ਵੀ ਵਧ ਸਕਦੀਆਂ ਹਨ । ਇਸ ਨਾਲ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਦੀਆਂ ਹਨ, ਜਿਸ ਦਾ ਸਿੱਧਾ ਅਸਰ ਤੁਹਾਡੇ ਬਜਟ ’ਤੇ ਹੁੰਦਾ ਹੈ। ਭਾਰਤ ਆਪਣੀ ਜ਼ਰੂਰਤ ਦਾ ਕਰੀਬ 80 ਫੀਸਦੀ ਪੈਟਰੋਲੀਅਮ ਪ੍ਰੋਡਕ‍ਟ ਦਰਾਮਦ ਕਰਦਾ ਹੈ। ਰੁਪਏ ’ਚ ਗਿਰਾਵਟ ਨਾਲ ਪੈਟਰੋਲੀਅਮ ਪ੍ਰੋਡਕਟਸ ਦੀ ਦਰਾਮਦ ਮਹਿੰਗਾ ਹੋ ਜਾਵੇਗਾ।

ਤੇਲ ਕੰਪਨੀਆਂ ਪੈਟਰੋਲ-ਡੀਜ਼ਲ ਦੀ ਘਰੇਲੂ ਕੀਮਤਾਂ ’ਚ ਵਾਧਾ ਕਰ ਸਕਦੀਆਂ ਹਨ। ਡੀਜਲ ਦੇ ਮੁੱਲ ਵਧਣ ਨਾਲ ਮਾਲ ਢੁਆਈ ਵੱਧ ਜਾਵੇਗੀ , ਜਿਸ ਕਾਰਨ ਮਹਿੰਗਾਈ ’ਚ ਤੇਜ਼ੀ ਆ ਸਕਦੀ ਹੈ।

ਇਸ ਤੋਂ ਇਲਾਵਾ, ਭਾਰਤ ਵੱਡੇ ਪੈਮਾਨੇ ’ਤੇ ਖੁਰਾਕੀ ਤੇਲਾਂ ਅਤੇ ਦਾਲਾਂ ਦੀ ਵੀ ਦਰਾਮਦ ਕਰਦਾ ਹੈ। ਰੁਪਏ ਦੇ ਕਮਜ਼ੋਰ ਹੋਣ ਨਾਲ ਘਰੇਲੂ ਬਾਜ਼ਾਰ ’ਚ ਖੁਰਾਕੀ ਤੇਲਾਂ ਅਤੇ ਦਾਲਾਂ ਦੀਆਂ ਕੀਮਤਾਂ ਵਧ ਸਕਦੀਆਂ ਹਨ।

ਡਾਲਰ ਦੇ ਮੁੱਲ ’ਚ ਇਕ ਰੁਪਏ ਦੇ ਵਾਧੇ ਨਾਲ ਤੇਲ ਕੰਪਨੀਆਂ ’ਤੇ 8,000 ਕਰੋਡ਼ ਰੁਪਏ ਦਾ ਬੋਝ ਵੱਧ ਜਾਂਦਾ ਹੈ। ਇਸ ਨਾਲ ਉਨ੍ਹਾਂ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਾਉਣ ’ਤੇ ਮਜਬੂਰ ਹੋਣਾ ਪੈਂਦਾ ਹੈ। ਪੈਟਰੋਲੀਅਮ ਉਤਪਾਦ ਦੀਆਂ ਕੀਮਤਾਂ ’ਚ 10 ਫੀਸਦੀ ਵਾਧੇ ਨਾਲ ਮਹਿੰਗਾਈ ਕਰੀਬ 0.8 ਫੀਸਦੀ ਵੱਧ ਜਾਂਦੀ ਹੈ। ਇਸ ਦਾ ਸਿੱਧਾ ਅਸਰ ਤੁਸੀਂ ਖਾਣ- ਪੀਣ ਅਤੇ ਟਰਾਂਸਪੋਰਟ ਲਾਗਤ ’ਤੇ ਪੈਂਦਾ ਹੈ।


Harinder Kaur

Content Editor

Related News