ਅਜੇ ਵੀ 20 ਲੱਖ ਕਾਰੋਬਾਰੀਆਂ ਨੇ ਨਹੀਂ ਭਰੀ ਜੁਲਾਈ ਦੀ ਰਿਟਰਨ

Thursday, Oct 12, 2017 - 01:55 PM (IST)

ਨਵੀਂ ਦਿੱਲੀ—ਵਸਤੂ ਅਤੇ ਸੇਵਾ ਟੈਕਸ (ਜੀ. ਐੱਸ. ਟੀ.) ਦੇ ਤਹਿਤ 70 ਫੀਸਦੀ ਟੈਕਸਦਾਤਾਵਾਂ ਨੇ ਜੁਲਾਈ ਮਹੀਨੇ ਲਈ ਆਪਣੀ ਰਿਟਰਨ ਦਾਖਲ ਕੀਤਾ ਹੈ। ਰਿਟਰਨ ਦਾਖਲ ਕਰਨ ਦੀ ਅਧਿਕਾਰਿਕ ਸਮੇਂ ਸੀਮਾ ਮੰਗਲਵਾਰ ਨੂੰ ਖਤਮ ਹੋ ਗਈ ਅਤੇ ਸਰਕਾਰ ਨੇ ਇਸ ਵਾਰ ਇਸ ਨੂੰ ਅੱਗੇ ਨਹੀਂ ਵਧਾਇਆ ਹੈ। ਇਸ ਤੋਂ ਪਹਿਲਾਂ ਦੋ ਵਾਰ ਇਸ ਦੀ ਸਮੇਂ ਸੀਮਾ ਵਧਾਈ ਗਈ ਸੀ। ਜੁਲਾਈ ਲਈ 65 ਲੱਖ ਟੈਕਸਦਾਤਾਵਾਂ ਨੇ ਪੰਜੀਕਰਣ ਕਰਵਾਇਆ ਸੀ ਜਿਸ ਨਾਲ ਕਰੀਬ 45.9 ਲੱਖ ਟੈਕਸਦਾਤਾਵਾਂ ਨੇ ਆਪਣਾ ਜੀ. ਐੱਸ. ਟੀ. ਆਰ-1 ਰਿਟਰਨ ਦਾਖਲ ਕੀਤਾ ਹੈ। 
ਜੀ. ਐੱਸ. ਟੀ. ਨੈੱਟਵਰਕ ਦੇ ਇਕ ਅਧਿਕਾਰੀ ਨੇ ਕਿਹਾ ਕਿ ਅਸੀਂ ਇਸ ਗੱਲ ਦਾ ਮੁਲਾਂਕਣ ਕਰਾਂਗੇ ਕਿ ਇੰਨੇ ਸਾਲ ਲੋਕਾਂ ਨੇ ਰਿਟਰਨ ਫਾਈਲ ਕਿਉਂ ਨਹੀਂ ਕੀਤੀ। ਅਸੀਂ ਉਨ੍ਹਾਂ ਲੋਕਾਂ ਨੂੰ ਰਿਮਾਇੰਡਰ ਭੇਜਿਆ ਹੈ ਜਿਨ੍ਹਾਂ ਨੇ ਜੀ.ਐੱਸ.ਟੀ.ਆਰ-3ਬੀ ਦਾਖਲ ਕੀਤੀ ਹੈ ਪਰ ਜੀ.ਐੱਸ.ਟੀ.ਆਰ-1 ਦਾਖਲ ਨਹੀਂ ਕੀਤੀ। ਜੀ.ਐੱਸ.ਟੀ. ਪ੍ਰੀਸ਼ਦ ਦੀ ਪਿਛਲੇ ਮਹੀਨੇ ਹੈਦਰਾਬਾਦ 'ਚ ਹੋਈ ਮੀਟਿੰਗ 'ਚ ਜੀ.ਐੱਸ.ਟੀ.ਆਰ.-1 ਦਾਖਲ ਕਰਨ ਦੀ ਤਾਰੀਕ 10 ਸਤੰਬਰ ਤੋਂ ਇਕ ਮਹੀਨੇ ਲਈ ਵਧਾਈ ਗਈ ਸੀ। 
ਇਸ ਤੋਂ ਪਹਿਲਾਂ ਤਕਨੀਕੀ ਸਮੱਸਿਆਵਾਂ ਦੇ ਕਾਰਨ ਇਸ ਨੂੰ 5 ਸਤੰਬਰ ਤੋਂ ਅੱਗੇ ਵਧਾਇਆ ਗਿਆ ਸੀ। ਜੁਲਾਈ ਦੇ ਜੀ.ਐੱਸ.ਟੀ.ਆਰ.-1 ਦੇ ਨਾਲ 33 ਕਰੋੜ ਤੋਂ ਜ਼ਿਆਦਾਂ ਬਿੱਲਾਂ ਨੂੰ ਅਪਲੋਡ ਕੀਤਾ ਗਿਆ ਹੈ। ਇਨ੍ਹਾਂ 'ਚੋਂ 73 ਫੀਸਦੀ ਬਿੱਲ ਜੀ. ਐੱਸ. ਟੀ. ਐੱਨ ਵਲੋਂ ਵਿਕਸਿਤ ਕੀਤੇ ਗਏ ਆਨਲਾਈਨ ਟੂਨ ਤੋਂ ਅਪਲੋਡ ਕੀਤੇ ਗਏ ਜਦਕਿ 16 ਫੀਸਦੀ ਜੀ. ਐੱਸ. ਟੀ. ਆਰ-3 ਫਾਰਮ 10 ਨਵੰਬਰ ਤੱਕ ਦਾਖਲ ਕੀਤੇ ਜਾਣਗੇ। ਇਵਾਈ ਇੰਡੀਆ ਦੇ ਟੈਕਸ ਪਾਰਟਨਰ ਅਭਿਸ਼ੇਕ ਜੈਨ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਹੁਣ ਵੀ 10 ਲੱਖ ਤੋਂ ਜ਼ਿਆਦਾ ਟੈਕਸਦਾਤਾਵਾਂ ਨੇ ਜੀ. ਐੱਸ. ਟੀ. ਆਰ-1 ਦਾਖਲ ਨਹੀਂ ਕੀਤਾ ਹੈ। ਅਜਿਹੇ ਲੋਕਾਂ ਨੂੰ ਹੁਣ 31 ਅਕਤੂਬਰ ਤੱਕ ਉੱਡੀਕ ਕਰਨੀ ਪਏਗੀ ਕਿਉਂਕਿ ਹੁਣ ਤੱਕ ਜੀ. ਐੱਸ. ਟੀ. ਆਰ-2 ਫਾਰਮ ਦਾਖਲ ਕੀਤੇ ਜਾਣਗੇ।


Related News