ਸੋਨਾ ਖਰੀਦਣ ਵਾਲੇ ਲੋਕਾਂ ਲਈ ਖ਼ਾਸ ਖ਼ਬਰ, ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਆਈ ਵੱਡੀ ਗਿਰਾਵਟ

01/17/2024 4:09:54 PM

ਬਿਜ਼ਨੈੱਸ ਡੈਸਕ : ਅੱਜ ਸੋਨੇ ਦੇ ਵਾਇਦਾ ਭਾਅ ਦੀ ਸ਼ੁਰੂਆਤ ਵਾਧੇ ਨਾਲ ਹੋਈ ਹੈ, ਜਦਕਿ ਚਾਂਦੀ ਦੇ ਵਾਇਦਾ ਭਾਅ ਦੀ ਸ਼ੁਰੂਆਤ ਗਿਰਾਵਟ ਨਾਲ ਹੋਈ। ਇਸ ਗਿਰਾਵਟ ਨਾਲ ਚਾਂਦੀ ਦੀ ਫਿਊਚਰ ਕੀਮਤ 72 ਹਜ਼ਾਰ ਰੁਪਏ ਤੋਂ ਹੇਠਾਂ ਚਲੀ ਗਈ। ਸੋਨੇ ਦੀਆਂ ਵਾਇਦਾ ਕੀਮਤਾਂ ਵੀ ਮਜ਼ਬੂਤ ​​ਸ਼ੁਰੂਆਤ ਤੋਂ ਬਾਅਦ 62 ਹਜ਼ਾਰ ਰੁਪਏ ਤੋਂ ਹੇਠਾਂ ਖਿਸਕ ਗਈਆਂ। ਕੌਮਾਂਤਰੀ ਬਾਜ਼ਾਰ 'ਚ ਸੋਨੇ ਦਾ ਵਾਇਦਾ ਭਾਅ ਸਪਾਟ ਹੋਇਆ, ਜਦਕਿ ਚਾਂਦੀ ਦਾ ਵਾਇਦਾ ਭਾਅ ਨਰਮ ਹੋ ਕੇ ਖੁੱਲ੍ਹਿਆ। 

ਇਹ ਵੀ ਪੜ੍ਹੋ - ਉਡਾਣ ਦੌਰਾਨ ਪਿਆਸੇ ਬੱਚੇ ਨੂੰ ਪਾਣੀ ਨਾ ਦੇਣਾ ਏਅਰਲਾਈਨਜ਼ ਨੂੰ ਪਿਆ ਮਹਿੰਗਾ, ਲੱਗਾ ਵੱਡਾ ਜੁਰਮਾਨਾ

ਤੇਜ਼ ਸ਼ੁਰੂਆਤ ਤੋਂ ਬਾਅਦ ਡਿੱਗਿਆ ਸੋਨਾ
ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਸੋਨੇ ਦਾ ਬੈਂਚਮਾਰਕ ਫਰਵਰੀ ਦਾ ਇਕਰਾਰਨਾਮਾ ਅੱਜ 39 ਰੁਪਏ ਦੇ ਵਾਧੇ ਨਾਲ 62,054 ਰੁਪਏ 'ਤੇ ਖੁੱਲ੍ਹਿਆ। ਹਾਲਾਂਕਿ ਖ਼ਬਰ ਲਿਖੇ ਜਾਣ ਤੱਕ ਇਹ ਠੇਕਾ 60 ਰੁਪਏ ਦੀ ਗਿਰਾਵਟ ਨਾਲ 61,955 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ। ਇਸ ਸਮੇਂ ਇਹ ਦਿਨ ਦੇ ਉੱਚੇ ਪੱਧਰ 62,066 ਰੁਪਏ ਅਤੇ ਦਿਨ ਦੇ ਹੇਠਲੇ ਪੱਧਰ 61,952 ਰੁਪਏ 'ਤੇ ਪਹੁੰਚ ਗਿਆ। ਪਿਛਲੇ ਸਾਲ ਦਸੰਬਰ ਮਹੀਨੇ 'ਚ ਸੋਨੇ ਦੀ ਫਿਊਚਰ ਕੀਮਤ 64,063 ਰੁਪਏ ਦੇ ਉੱਚ ਪੱਧਰ ਨੂੰ ਛੂਹ ਗਈ ਸੀ।

ਇਹ ਵੀ ਪੜ੍ਹੋ - 62500 ਰੁਪਏ ਤੋਂ ਹੇਠਾਂ ਡਿੱਗੀਆਂ ਸੋਨੇ ਦੀਆਂ ਕੀਮਤਾਂ, ਚਾਂਦੀ ਵੀ ਹੋਈ ਸਸਤੀ, ਜਾਣੋ ਅੱਜ ਦੇ ਰੇਟ

ਚਾਂਦੀ ਵਾਇਦਾ ਭਾਅ ਡਿੱਗੇ
MCX 'ਤੇ ਚਾਂਦੀ ਦਾ ਬੈਂਚਮਾਰਕ ਮਾਰਚ ਕੰਟਰੈਕਟ ਅੱਜ 92 ਰੁਪਏ ਦੀ ਗਿਰਾਵਟ ਨਾਲ 72,001 ਰੁਪਏ 'ਤੇ ਖੁੱਲ੍ਹਿਆ। ਖ਼ਬਰ ਲਿਖੇ ਜਾਣ ਤੱਕ ਇਹ ਠੇਕਾ 223 ਰੁਪਏ ਦੀ ਗਿਰਾਵਟ ਨਾਲ 71,870 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ। ਇਸ ਸਮੇਂ ਇਹ ਦਿਨ ਦੇ ਉੱਚੇ ਪੱਧਰ 72,001 ਰੁਪਏ ਅਤੇ ਦਿਨ ਦੇ ਹੇਠਲੇ ਪੱਧਰ 71,836 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਿਆ। ਪਿਛਲੇ ਸਾਲ ਦਸੰਬਰ ਮਹੀਨੇ ਚਾਂਦੀ ਦੀ ਕੀਮਤ 78,549 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ ਸੀ।

ਇਹ ਵੀ ਪੜ੍ਹੋ - ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਨਾਲ ਦੇਸ਼ ਦੀ ਆਰਥਿਕਤਾ ਨੂੰ ਲੱਗਣਗੇ ਖੰਭ, 1 ਲੱਖ ਕਰੋੜ ਦਾ ਹੋਵੇਗਾ ਕਾਰੋਬਾਰ

ਅੰਤਰਰਾਸ਼ਟਰੀ ਬਾਜ਼ਾਰ 'ਚ ਸੋਨੇ-ਚਾਂਦੀ ਦੀਆਂ ਕੀਮਤਾਂ 
ਅੰਤਰਰਾਸ਼ਟਰੀ ਬਾਜ਼ਾਰ 'ਚ ਸੋਨੇ-ਚਾਂਦੀ ਦੀਆਂ ਵਾਇਦਾ ਕੀਮਤਾਂ 'ਚ ਸੁਸਤੀ ਵੇਖਣ ਨੂੰ ਮਿਲ ਰਹੀ ਹੈ। ਕਾਮੈਕਸ 'ਤੇ ਸੋਨਾ 2,031.70 ਡਾਲਰ ਪ੍ਰਤੀ ਔਂਸ ਦੇ ਭਾਅ 'ਤੇ ਖੁੱਲ੍ਹਿਆ। ਪਿਛਲੀ ਬੰਦ ਕੀਮਤ 2,030.20 ਡਾਲਰ ਸੀ। ਖ਼ਬਰ ਲਿਖੇ ਜਾਣ ਤੱਕ ਇਹ 2.80 ਡਾਲਰ ਦੀ ਗਿਰਾਵਟ ਦੇ ਨਾਲ 2,027.40 ਡਾਲਰ ਪ੍ਰਤੀ ਔਂਸ ਦੀ ਕੀਮਤ 'ਤੇ ਵਪਾਰ ਕਰ ਰਿਹਾ ਸੀ। ਕਾਮੈਕਸ 'ਤੇ ਚਾਂਦੀ ਦਾ ਫਿਊਚਰਜ਼ ਭਾਅ 23.09 ਡਾਲਰ 'ਤੇ ਖੁੱਲ੍ਹਿਆ, ਪਿਛਲੀ ਬੰਦ ਕੀਮਤ 23.09 ਡਾਲਰ ਸੀ। ਖ਼ਬਰ ਲਿਖੇ ਜਾਣ ਤੱਕ ਇਹ 0.13 ਡਾਲਰ ਦੀ ਗਿਰਾਵਟ ਦੇ ਨਾਲ 22.96 ਡਾਲਰ ਪ੍ਰਤੀ ਔਂਸ ਦੀ ਕੀਮਤ 'ਤੇ ਕਾਰੋਬਾਰ ਕਰ ਰਿਹਾ ਸੀ।

ਇਹ ਵੀ ਪੜ੍ਹੋ - Air India ਦੀ ਫਲਾਈਟ 'ਚ ਸ਼ਾਕਾਹਾਰੀ ਦੀ ਥਾਂ ਮਿਲਿਆ ਨਾਨ-ਵੈਜ ਖਾਣਾ, ਭੜਕੀ ਔਰਤ ਨੇ ਚੁੱਕਿਆ ਇਹ ਕਦਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News