ਹੁਣ ਤੱਕ ਸਿਰਫ 25 ਫੀਸਦੀ ਪੈਨ ਆਧਾਰ ਨਾਲ ਹੋਏ ਲਿੰਕ

Monday, Jul 24, 2017 - 11:28 AM (IST)

ਹੁਣ ਤੱਕ ਸਿਰਫ 25 ਫੀਸਦੀ ਪੈਨ ਆਧਾਰ ਨਾਲ ਹੋਏ ਲਿੰਕ

ਨਵੀਂ ਦਿੱਲੀ—ਸਿਰਫ 25 ਫੀਸਦੀ ਲੋਕਾਂ ਨੇ ਆਪਣੇ ਪੈਨ ਨੂੰ ਆਧਾਰ ਨਾਲ ਜੋੜਿਆ ਹੈ। ਇਹ ਖੁਲਾਸਾ ਵਿੱਤੀ ਮੰਤਰਾਲੇ ਨੇ ਸੰਸਦ 'ਚ ਕੀਤਾ। ਮੰਤਰਾਲਾ ਮੁਤਾਬਕ 17 ਜੁਲਾਈ ਤੱਕ ਕਰੀਬ 8 ਕਰੋੜ ਲੋਕਾਂ ਨੇ ਪੈਨ ਨੂੰ ਆਧਾਰ ਨਾਲ ਜੋੜਿਆ ਹੈ ਜਦਕਿ ਦੇਸ਼ 'ਚ ਪੈਨ ਕਾਰਡ ਧਾਰਕਾਂ ਦੀ ਗਿਣਤੀ 32 ਕਰੋੜ ਤੋਂ ਵੱਧ ਹੈ। ਤੁਹਾਨੂੰ ਦੱਸ ਦੇਈਏ ਕਿ ਇਕ ਜੁਲਾਈ ਤੋਂ ਜਿਨ੍ਹਾਂ ਦੇ ਕੋਲ ਪੈਨ ਕਾਰਡ ਹਨ ਉਨ੍ਹਾਂ ਲਈ ਟੈਕਸ ਰਿਟਰਨ ਭਰਦੇ ਸਮੇਂ ਆਧਾਰ ਨੰਬਰ ਦੇਣਾ ਜ਼ਰੂਰੀ ਹੈ ਅਤੇ ਰਿਟਰਨ ਭਰਨ ਦੀ ਆਖਰੀ ਤਰੀਕ 31 ਜੁਲਾਈ ਹੈ। ਵਿੱਤੀ ਮੰਤਰਾਲੇ ਨੇ ਇਹ ਵੀ ਦੱਸਿਆ ਕਿ ਕਰੀਬ 11.5 ਲੱਖ ਪੈਨ ਕਾਰਡ ਰੱਦ ਕੀਤੇ ਗਏ ਹਨ ਕਿਉਂਕਿ ਇਨ੍ਹਾਂ ਦੇ ਧਾਰਕਾਂ ਨੂੰ ਇਕ ਤੋਂ ਜ਼ਿਆਦਾ ਪੈਨ ਕਾਰਡ ਜਾਰੀ ਹੋਏ। ਨਾਲ ਹੀ ਕਰੀਬ 1500 ਪੈਨ ਕਾਰਡ ਫਰਜ਼ੀ ਪਾਏ ਗਏ ਹਨ।


Related News