ਏਅਰ ਇੰਡੀਆ ਐਕਸਪ੍ਰੈਸ ਦੇ ਜਹਾਜ਼ 'ਚੋਂ ਮਿਲਿਆ ਸੱਪ, ਯਾਤਰੀਆਂ 'ਚ ਮਚਿਆ ਹੜਕੰਪ

12/11/2022 11:04:51 AM

ਨਵੀਂ ਦਿੱਲੀ- ਫਲਾਈਟਾਂ 'ਚ ਗੜਬੜੀ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਕਿਸੇ ਦੇ ਇੰਜਣ 'ਚੋਂ ਚੰਗਿਆੜੀ ਨਿਕਲਦੀ ਹੈ, ਕਿਸੇ ਦਾ ਟਾਇਰ ਪੰਚਰ ਹੋ ਜਾਂਦਾ ਹੈ ਤੇ ਕਿਸੇ 'ਚੋਂ ਸੱਪ ਨਿਕਲ ਜਾਂਦਾ ਹੈ। ਏਅਰ ਇੰਡੀਆ ਐਕਸਪ੍ਰੈਸ ਦੇ ਯਾਤਰੀਆਂ 'ਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਉਨ੍ਹਾਂ ਦੇ ਸਮਾਨ ਦੇ ਵਿਚਕਾਰੋਂ ਇੱਕ ਸੱਪ ਨਿਕਲਿਆ। ਸਸਤੀ ਹਵਾਈ ਸੇਵਾ ਪ੍ਰਦਾਨ ਕਰਨ ਵਾਲੀ ਏਅਰ ਇੰਡੀਆ ਐਕਸਪ੍ਰੈਸ ਦੀ ਕਾਲੀਕਟ ਤੋਂ ਦੁਬਈ ਜਾ ਰਹੀ ਫਲਾਈਟ 'ਚ ਇਹ ਮਾਮਲਾ ਸਾਹਮਣੇ ਆਇਆ ਹੈ। ਏਅਰਲਾਈਨ ਦੀ ਬੋਇੰਗ ਬੀ-737 ਉਡਾਣ ਸਮੇਂ ਸਿਰ ਦੁਬਈ ਪਹੁੰਚ ਗਈ ਸੀ। ਦੁਬਈ ਏਅਰਪੋਰਟ 'ਤੇ ਲੈਂਡ ਹੋਣ ਤੋਂ ਬਾਅਦ ਇਸ ਜਹਾਜ਼ ਦੇ ਕਾਰਗੋ 'ਚ ਸੱਪ ਦਿਖਾਈ ਦਿੱਤਾ। ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀ.ਜੀ.ਸੀ.ਏ) ਨੇ ਇਸ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ।

ਇਹ ਵੀ ਪੜ੍ਹੋ-ਗੋਆ ਦੇ ਨਵੇਂ ਕੌਮਾਂਤਰੀ ਹਵਾਈ ਅੱਡੇ ਨਾਲ ਵਧੇਗੀ ਸੂਬੇ ਦੀ GDP : ਪ੍ਰਬੰਧਨ
ਜਹਾਜ਼ ਦੇ ਕਾਰਗੋ 'ਚ ਮਿਲਿਆ ਸੱਪ
ਡੀ.ਜੀ.ਸੀ.ਏ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, “ਏਅਰ ਇੰਡੀਆ ਐਕਸਪ੍ਰੈਸ ਬੀ737-800 ਏਅਰਕਰਾਫਟ VT-AXW ਫਲਾਈਟ IX-343 (ਕਾਲੀਕਟ ਤੋਂ ਦੁਬਈ) ਆਪਰੇਟ ਕਰ ਰਿਹਾ ਸੀ। ਦੁਬਈ ਪਹੁੰਚਣ 'ਤੇ ਜਹਾਜ਼ ਦੇ ਕਾਰਗੋ 'ਚ ਸੱਪ ਮਿਲਿਆ। ਯਾਤਰੀਆਂ ਨੂੰ ਸੁਰੱਖਿਅਤ ਢੰਗ ਨਾਲ ਉਤਾਰਿਆ ਗਿਆ ਅਤੇ ਅਗਲੀ ਉਡਾਣ ਤੋਂ ਪਹਿਲਾਂ ਜਹਾਜ਼ ਨੂੰ ਚੰਗੀ ਤਰ੍ਹਾਂ ਸਾਫ਼ ਕੀਤਾ ਗਿਆ। ਇਕ ਹੋਰ ਅਧਿਕਾਰੀ ਨੇ ਕਿਹਾ, "ਯਾਤਰੀਆਂ ਨੂੰ ਸੁਰੱਖਿਅਤ ਰੂਪ ਨਾਲ ਉਤਾਰ ਲਿਆ ਗਿਆ ਅਤੇ ਹਵਾਈ ਅੱਡੇ ਦੀ ਫਾਇਰ ਸਰਵਿਸਿਜ਼ ਨੂੰ ਸੂਚਨਾ ਦਿੱਤੀ ਗਈ। ਏਅਰਕਰਾਫਟ ਦੀ ਚੰਗੀ ਤਰ੍ਹਾਂ ਸਫਾਈ ਕੀਤੀ ਗਈ ਹੈ।
ਡੀ.ਜੀ.ਸੀ.ਏ ਕਰ ਰਿਹੈ ਜਾਂਚ 
ਡੀ.ਜੀ.ਸੀ.ਏ ਨੇ ਕਿਹਾ ਹੈ ਕਿ ਅਧਿਕਾਰੀ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ 'ਚ ਸੱਪ ਦੀ ਘਟਨਾ ਦੀ ਜਾਂਚ ਕਰ ਰਹੇ ਹਨ। ਡੀ.ਜੀ.ਸੀ.ਏ ਨੇ ਇਸ ਘਟਨਾ ਦੀ ਡੂੰਘਾਈ ਨਾਲ ਜਾਂਚ ਦੇ ਹੁਕਮ ਦਿੱਤੇ ਹਨ। ਹਾਲਾਂਕਿ ਇਸ ਘਟਨਾ 'ਚ ਕਿਸੇ ਯਾਤਰੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।

ਇਹ ਵੀ ਪੜ੍ਹੋ-ਸਵੀਡਨ ਨੇ ਦਿੱਤਾ ਸੰਕੇਤ : ਛੇਤੀ ਹੀ ਭਾਰਤ-EUFTA ’ਤੇ ਲੱਗ ਸਕਦੀ ਹੈ ਮੋਹਰ, ਚੀਨ ਨੂੰ ਲੱਗੇਗਾ ਝਟਕਾ
ਏਅਰਏਸ਼ੀਆ ਇੰਡੀਆ ਨਾਲ ਰਲੇਵਾਂ
ਏਅਰ ਇੰਡੀਆ ਐਕਸਪ੍ਰੈਸ ਦਾ ਏਅਰਏਸ਼ੀਆ ਇੰਡੀਆ ਦੇ ਨਾਲ ਰਲੇਵਾਂ ਹੋ ਰਿਹਾ ਹੈ। ਏਅਰ ਇੰਡੀਆ ਦਾ ਨਵਾਂ ਮਾਲਕ ਟਾਟਾ ਗਰੁੱਪ ਆਪਣੇ ਸਾਰੇ ਏਅਰਲਾਈਨਜ਼ ਕਾਰੋਬਾਰ ਨੂੰ ਇਕੱਠੇ ਲਿਆਉਣਾ ਚਾਹੁੰਦਾ ਹੈ। ਇਸ ਕੜੀ 'ਚ ਏਅਰ ਇੰਡੀਆ ਵਿਸਤਾਰਾ ਨਾਲ ਮਿਲ ਰਹੀ ਹੈ। ਇਸ ਦੇ ਨਾਲ ਹੀ ਏਅਰ ਏਸ਼ੀਆ ਇੰਡੀਆ ਨੂੰ ਏਅਰ ਇੰਡੀਆ ਐਕਸਪ੍ਰੈਸ ਨਾਲ ਮਿਲਾਉਣ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ। ਏਅਰ ਇੰਡੀਆ ਐਕਸਪ੍ਰੈਸ ਇਸ ਸਮੇਂ 34 ਥਾਂਵਾਂ ਲਈ ਹਵਾਈ ਯਾਤਰਾ ਦੀ ਸੁਵਿਧਾ ਦਿੰਦੀ ਹੈ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।


Aarti dhillon

Content Editor

Related News