ਛੋਟੇ ਉਤਪਾਦਕਾਂ, BLF ਤੋਂ ਸਭ ਤੋਂ ਵੱਡਾ ਖਤਰਾ: ਚਾਹ ਬੋਰਡ ਦੇ ਪ੍ਰਧਾਨ
Saturday, Nov 09, 2019 - 12:27 PM (IST)

ਕੋਲਕਾਤਾ—ਚਾਹ ਬੋਰਡ ਦੇ ਪ੍ਰਧਾਨ ਪੀਕੇ ਬੇਜਬਰੂਆ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸੰਗਠਿਤ ਖੇਤਰ ਨੂੰ ਛੋਟੇ ਚਾਹ ਉਤਪਾਦਕਾਂ (ਐੱਸ.ਟੀ.ਜੀ.) ਅਤੇ ਚਾਹ ਪੱਤੀ ਖਰੀਦ ਦੇ ਚਾਹ ਬਣਾਉਣ ਵਾਲੀਆਂ ਕੰਪਨੀਆਂ (ਬੀ.ਐੱਲ.ਐੱਫ.) ਦੇ ਸੰਯੋਜਨ ਤੋਂ 'ਸਭ ਤੋਂ ਵੱਡਾ ਖਤਰਾ' ਹੈ। ਇਹ ਘੱਟ ਲਾਗਤ ਦੇ ਪੱਧਰ 'ਤੇ ਕੰਮ ਕਰਦੇ ਹਨ। ਦੇਸ਼ ਦੇ ਸਾਲਾਨਾ ਉਤਪਾਦਨ 'ਚ ਛੋਟੇ ਚਾਹ ਉਤਪਾਦਕਾਂ (ਐੱਸ.ਟੀ.ਜੀ.) ਦੀ ਲਗਭਗ 48 ਫੀਸਦੀ ਹਿੱਸੇਦਾਰੀ ਹੈ। ਇਸ ਦੇ 2020 ਦੇ ਅੰਤ ਤੱਕ 50 ਫੀਸਦੀ ਦਾ ਅੰਕੜਾ ਛੂਹਣ ਦੀ ਉਮੀਦ ਹੈ।
ਬੇਜਬਰੂਆ ਨੇ ਇਥੇ ਇੰਡੀਅਨ ਚੈਂਬਰਸ ਆਫ ਕਾਮਰਸ (ਆਈ.ਸੀ.ਸੀ.) ਚਾਹ ਕਾਨਕਲੇਵ 'ਚ ਕਿਹਾ ਕਿ ਸੰਗਠਤ ਖੇਤਰ ਦੇ ਸਾਹਮਣੇ ਸਭ ਤੋਂ ਵੱਡਾ ਖਤਰਾ ਐੱਸ.ਟੀ.ਜੀ.-ਬੀ.ਐੱਲ.ਐੱਫ. ਗਠਬੰਧਨ ਤੋਂ ਹੈ। ਉਨ੍ਹਾਂ ਦੀ ਲਾਗਤ ਸੰਰਚਨਾ ਸੰਗਠਿਤ ਖੇਤਰ ਦੀ ਤੁਲਨਾ 'ਚ ਬਹੁਤ ਘੱਟ ਹੈ ਕਿਉਂਕਿ ਸੰਗਠਤ ਖੇਤਰ ਨੂੰ ਕੁਝ ਵਿਧਾਨਿਕ ਜ਼ਿੰਮੇਵਾਰੀਆਂ ਅਤੇ ਖਰਚਿਆਂ ਨੂੰ ਪੂਰਾ ਕਰਨਾ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਚਾਹ ਬਾਗਾਨ ਦੇ ਪੁਰਾਣੇ ਹੁੰਦੇ ਜਾਣ ਅਤੇ ਮਿੱਟੀ ਦੀ ਖਾਦ 'ਚ ਕਮੀ 'ਚ ਕਮੀ ਆਉਣ ਦੀ ਸਥਿਤੀ ਦੇ ਨਾਲ-ਨਾਲ ਸੰਗਠਿਤ ਚਾਹ ਖੇਤਰ ਸਖਤ ਲੇਬਰ ਕਾਨੂੰਨਾਂ ਨਾਲ ਜੂਝਦਾ ਹੈ।
ਬੇਜਬਰੂਆ ਨੇ ਇਹ ਵੀ ਕਿਹਾ ਕਿ ਚਾਹ ਉਦਯੋਗ ਦੇ ਸਾਹਮਣੇ ਦੂਜੀ ਵੱਡੀ ਚੁਣੌਤੀ ਮੰਗ ਸਪਲਾਈ ਦਾ ਅੰਤਰ ਹੈ। ਹਾਲਾਂਕਿ ਚਾਹ ਬੋਰਡ ਦੇ ਉਪ ਪ੍ਰਧਾਨ ਅਰੁਣ ਕੁਮਾਰ ਰੇ ਨੇ ਕਿਹਾ ਕਿ ਅਰਥਵਿਵਸਥਾ 'ਚ ਮੰਦੀ ਦੇ ਬਾਵਜੂਦ ਨੀਲਾਮੀ 'ਚ ਚਾਹ ਦੀਆਂ ਕੀਮਤਾਂ 'ਚ 3.4 ਫੀਸਦੀ ਦਾ ਵਾਧਾ ਹੋਇਆ ਹੈ। ਜਦੋਂ ਕਿ ਨਿਰਯਾਤ 'ਚ ਮੁੱਲ ਪ੍ਰਾਪਤੀ ਦੇ ਲਿਹਾਜ਼ ਨਾਲ ਇਸ 'ਚ 13 ਫੀਸਦੀ ਦਾ ਵਾਧਾ ਹੋਇਆ ਹੈ।