ਸ਼ਰਧਾਲੂਆਂ ਨੂੰ ਨਨਕਾਣਾ ਸਾਹਿਬ ਜਾਣ ਤੋਂ ਕਿਉਂ ਰੋਕਿਆ ਗਿਆ? CM ਮਾਨ ਦਾ ਵੱਡਾ ਬਿਆਨ (ਵੀਡੀਓ)
Monday, Sep 15, 2025 - 03:37 PM (IST)

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਖ ਸ਼ਰਧਾਲੂਆਂ ਨੂੰ ਗੁਰਪੁਰਬ ਮੌਕੇ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਜਾਣ ਤੋਂ ਰੋਕੇ ਜਾਣ 'ਤੇ ਕੇਂਦਰ ਸਰਕਾਰ ਖ਼ਿਲਾਫ਼ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਪਾਲਿਸੀ ਪਾਕਿਸਤਾਨ ਖ਼ਿਲਾਫ਼ ਹੈ ਜਾਂ ਲੋਕਾਂ ਖ਼ਿਲਾਫ਼ ਹੈ। ਉਨ੍ਹਾਂ ਕਿਹਾ ਕਿ ਜਦੋਂ ਫਿਲਮ ਰੋਕਦੇ ਹਨ ਤਾਂ ਨੁਕਸਾਨ ਪ੍ਰੋਡਿਊਸਰ ਦਾ ਹੁੰਦਾ ਹੈ ਪਰ ਜਿਹੜਾ ਮੈਚ ਇੱਧਰ ਵਾਲੇ ਪਾਸੇ ਹੋਇਆ, ਉਹਦਾ ਪ੍ਰੋਡਿਊਸਰ ਵੱਡੇ ਸਾਹਿਬ ਦਾ ਬੇਟਾ ਹੈ ਅਤੇ ਉਸ ਨੂੰ ਨਹੀਂ ਘਾਟਾ ਪੈਣਾ ਚਾਹੀਦਾ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਮੈਚ ਖੇਡਿਆ ਗਿਆ ਪਰ ਸ਼ਰਧਾਲੂਆਂ ਨੂੰ ਪਾਕਿਸਤਾਨ ਜਾਣ ਤੋਂ ਰੋਕਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਵਾਹਨ ਚਾਲਕਾਂ ਲਈ ਵੱਡੀ ਰਾਹਤ, ਬਦਲ ਗਏ RULE! ਚਲਾਨ ਕੱਟਣ ਨੂੰ ਲੈ ਕੇ ਹੁਣ...
ਉਨ੍ਹਾਂ ਕਿਹਾ ਕਿ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਕੇਂਦਰ ਦੀ ਪੰਜਾਬ ਨਾਲ ਕੀ ਦੁਸ਼ਮਣੀ ਹੈ। ਮੈਚ ਲਈ ਕਹਿ ਦਿੰਦੇ ਹਨ ਕਿ ਖੇਡਾਂ ਜ਼ਰੂਰੀ ਸੀ ਪਰ ਇੰਨੀ ਵੀ ਕੀ ਮਜਬੂਰੀ ਸੀ ਅਤੇ ਫਿਰ ਸ਼ਰਧਾਲੂਆਂ ਦਾ ਕੀ ਕਸੂਰ ਹੋ ਗਿਆ ਕਿ ਤੁਸੀਂ ਉਨ੍ਹਾਂ ਨੂੰ ਮੱਥਾ ਟੇਕਣ ਕਿਉਂ ਨਹੀਂ ਜਾਣ ਦੇ ਰਹੇ। ਉਨ੍ਹਾਂ ਕਿਹਾ ਕਿ ਸਭ ਕੁੱਝ ਤੁਹਾਡੀ ਮਰਜ਼ੀ ਨਾਲ ਹੀ ਚੱਲੇਗਾ? ਮੁੱਖ ਮੰਤਰੀ ਨੇ ਕਿਹਾ ਕਿ ਕਿਤੇ ਵੀ ਆਫ਼ਤ ਆਵੇ, ਇਕ ਮਿੰਟ 'ਚ ਪੈਸੇ ਪਹੁੰਚ ਜਾਂਦੇ ਹਨ ਪਰ ਪੰਜਾਬ 'ਚ ਆਫ਼ਤ ਆਈ ਤਾਂ ਪ੍ਰਧਾਨ ਮੰਤਰੀ ਮੋਦੀ ਪੰਜਾਬ ਇੰਨੇ ਦਿਨਾਂ ਬਾਅਦ ਆਏ ਅਤੇ 1600 ਕਰੋੜ ਰੁਪਿਆ ਦੇ ਕੇ ਚਲੇ ਗਏ। ਉਨ੍ਹਾਂ ਨੇ ਰਵਨੀਤ ਬਿੱਟੂ ਅਤੇ ਸੁਨੀਲ ਜਾਖੜ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਨੂੰ ਪੁੱਛਣ ਕਿ ਸ੍ਰੀ ਨਨਕਾਣਾ ਸਾਹਿਬ ਵਿਖੇ ਮੱਥਾ ਟੇਕਣ ਵਾਲੀ ਸੰਗਤ ਨੂੰ ਕਿਉਂ ਰੋਕਿਆ ਗਿਆ ਹੈ।
ਇਹ ਵੀ ਪੜ੍ਹੋ : ਰਜਿਸਟਰੀ ਕਰਵਾਉਣ ਵਾਲੇ ਲੋਕਾਂ ਲਈ ਬੁਰੀ ਖ਼ਬਰ! ਤਹਿਸੀਲਾਂ 'ਚ ਸਾਰਾ ਦਿਨ ਹੁਣ...
ਇਹ ਸਾਡੇ ਲਈ ਕੋਈ ਸਿਆਸਤ ਜਾਂ ਕਾਰੋਬਾਰ ਦਾ ਮੁੱਦਾ ਨਹੀਂ, ਸਗੋਂ ਸਾਡੀ ਆਸਥਾ ਹੈ। ਅਸੀਂ ਹਰ ਰੋਜ਼ ਪਰਮਾਤਮਾ ਤੋਂ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਾ ਸਾਹਿਬਾਨਾਂ ਦੀ ਸੇਵਾ-ਸੰਭਾਲ ਦੀ ਜ਼ਿੰਮੇਵਾਰੀ ਮੰਗਦੇ ਹਨ ਪਰ ਅਸੀਂ ਉੱਥੇ ਮੱਥਾ ਟੇਕਣ ਨਹੀਂ ਜਾ ਸਕਦੇ। ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਅਤੇ ਸ੍ਰੀ ਨਨਕਾਣਾ ਸਾਹਿਬ ਧਾਰਮਿਕ ਸਥਾਨ ਸਾਡੇ ਲਈ ਬਹੁਤ ਵੱਡੇ ਮਾਇਨੇ ਰੱਖਦੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਆਪਣੇ ਮੁਤਾਬਕ ਸਾਨੂੰ ਚਲਾਉਣਾ ਚਾਹੁੰਦੇ ਹਨ ਪਰ ਪੰਜਾਬੀ ਆਪਣੇ ਮੁਤਾਬਕ ਚੱਲਦੇ ਹਨ। ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕਿਹਾ ਕਿ ਉਹ ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਨਾ ਖੇਡਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8