ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਦੌਰੇ ਤੋਂ ਬਾਅਦ ਰਾਹੁਲ ਗਾਂਧੀ ਨੇ ਕੀਤੀ ਵੀਡੀਓ ਕਾਲ, ਦਿੱਤਾ ਵੱਡਾ ਤੋਹਫਾ
Wednesday, Sep 17, 2025 - 06:31 PM (IST)

ਅੰਮ੍ਰਿਤਸਰ : ਕਾਂਗਰਸ ਦੇ ਸੰਸਦ ਮੈਂਬਰ ਅਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੰਮ੍ਰਿਤਸਰ ਦੇ 8 ਸਾਲਾ ਅੰਮ੍ਰਿਤਪਾਲ ਸਿੰਘ ਨੂੰ ਸਾਈਕਲ ਤੋਹਫ਼ੇ ਵਜੋਂ ਦਿੱਤਾ ਹੈ। ਦਰਅਸਲ 15 ਸਤੰਬਰ ਨੂੰ ਹੜ੍ਹ ਪੀੜਤਾ ਦੀ ਸਾਰ ਲੈਣ ਅਤੇ ਪ੍ਰਭਾਵਤ ਇਲਾਕਿਆਂ ਦਾ ਦੌਰਾਨ ਕਰਨ ਆਏ ਰਾਹੁਲ ਗਾਂਧੀ ਨੇ ਅੰਮ੍ਰਿਤਸਰ ਦੇ ਪਿੰਡ ਘੋਨੇਵਾਲ ਦਾ ਦੌਰਾ ਕੀਤਾ। ਇਸ ਦੌਰਾਨ 8 ਸਾਲਾ ਬੱਚੇ ਅੰਮ੍ਰਿਤਪਾਲ ਨੇ ਹੰਝੂ ਭਰੀਆਂ ਅੱਖਾਂ ਨਾਲ ਰਾਹੁਲ ਗਾਂਧੀ ਨੂੰ ਦੱਸਿਆ ਕਿ ਉਸ ਦੀ ਸਾਈਕਲ ਹੜ੍ਹਾਂ ਵਿਚ ਖਰਾਬ ਹੋ ਗਈ ਹੈ। ਰਾਹੁਲ ਗਾਂਧੀ ਨੇ ਬੱਚੇ ਨੂੰ ਸ਼ਾਂਤ ਕੀਤਾ ਅਤੇ ਉਸ ਨੂੰ ਪਿਆਰ ਨਾਲ ਚੁੱਕਿਆ। ਇਸ ਦੌਰਾਨ ਰਾਹੁਲ ਨੇ ਘਰ ਵਿਚ ਬੱਚੇ ਦੀ ਟੁੱਟੀ ਹੋਈ ਸਾਈਕਲ ਵੀ ਦੇਖੀ।
ਇਹ ਵੀ ਪੜ੍ਹੋ : ਬਿਜਲੀ ਵਾਲੇ ਮੀਟਰਾਂ ਨੂੰ ਲੈ ਕੇ ਵੱਡੀ ਖ਼ਬਰ, ਪਾਵਰਕਾਮ ਨੇ ਜਾਰੀ ਕੀਤੇ ਨਵੇਂ ਹੁਕਮ
ਇਸ ਉਪਰੰਤ ਬੁੱਧਵਾਰ ਨੂੰ ਰਾਹੁਲ ਗਾਂਧੀ ਨੇ ਕਾਂਗਰਸੀ ਆਗੂਆਂ ਰਾਹੀਂ ਅੰਮ੍ਰਿਤਪਾਲ ਨੂੰ ਇਕ ਨਵੀਂ ਸਾਈਕਲ ਭੇਜੀ ਅਤੇ ਵੀਡੀਓ ਕਾਲ ਰਾਹੀਂ ਬੱਚੇ ਅਤੇ ਉਸ ਦੇ ਪਰਿਵਾਰ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਨੇ ਬੱਚੇ ਨੂੰ ਪੁੱਛਿਆ ਕਿ ਉਸ ਨੂੰ ਸਾਈਕਲ ਕਿਹੋ ਜਿਹੀ ਲੱਗੀ। ਨਵਾਂ ਸਾਈਕਲ ਦੇਖ ਕੇ ਬੱਚੇ ਬੇਹੱਦ ਖੁਸ਼ ਹੋਇਆ ਅਤੇ ਬੱਚੇ ਦੇ ਪਿਤਾ ਨੇ ਰਾਹੁਲ ਦਾ ਧੰਨਵਾਦ ਕੀਤਾ।
ਇਹ ਵੀ ਪੜ੍ਹੋ : ਪੰਜਾਬ ਵਿਆਹ ਕਰਵਾਉਣ ਆਈ 72 ਸਾਲਾ ਅਮਰੀਕੀ ਔਰਤ ਦਾ ਬੇਰਹਿਮੀ ਨਾਲ ਕਤਲ
ਬੱਚੇ ਦੇ ਪਿਤਾ ਰਵਿਦਾਸ ਸਿੰਘ ਨੇ ਕਿਹਾ ਕਿ ਅਸੀਂ ਰਾਹੁਲ ਗਾਂਧੀ ਦਾ ਧੰਨਵਾਦ ਕਰਦੇ ਹਾਂ। ਉਨ੍ਹਾਂ ਦੱਸਿਆ ਕਿ ਉਹ ਮਜ਼ਦੂਰੀ ਕਰਦਾ ਹਾਂ ਅਤੇ ਮੇਰਾ ਪੁੱਤਰ ਪਿੰਡ ਦੇ ਸਰਕਾਰੀ ਸਕੂਲ ਵਿਚ ਦੂਜੀ ਜਮਾਤ ਦਾ ਵਿਦਿਆਰਥੀ ਹੈ। ਹੜ੍ਹ ਕਾਰਨ ਮੇਰੇ ਘਰ ਵਿਚ ਤਰੇੜਾਂ ਆ ਗਈਆਂ ਅਤੇ ਇਕ ਕੰਧ ਡਿੱਗ ਗਈ ਪਰ ਅੱਜ ਜਦੋਂ ਬੱਚੇ ਨੂੰ ਨਵਾਂ ਸਾਈਕਲ ਮਿਲਿਆ ਹੈ ਤਾਂ ਉਹ ਖੁਸ਼ੀ ਨਾਲ ਝੂਮ ਉਠਿਆ ਹੈ। ਇਸ ਦੌਰਾਨ, ਪੰਜਾਬ ਕਾਂਗਰਸ ਨੇ ਆਪਣੇ X ਹੈਂਡਲ 'ਤੇ ਇਕ ਵੀਡੀਓ ਵੀ ਸਾਂਝੀ ਕੀਤੀ ਹੈ ਜਿਸ ਵਿਚ ਲਿਖਿਆ ਕਿ ਇਹ ਮੁਹੱਬਤ ਦੀ ਦੁਕਾਨ ਹੈ। ਜਿੱਥੇ ਨੇਤਾ ਅਤੇ ਜਨਤਾ ਵਿਚਕਾਰ ਦਿਲ ਤੋਂ ਦਿਲ ਦਾ ਰਿਸ਼ਤਾ ਬਣਦਾ ਹੈ। ਇਹ ਰਾਹੁਲ ਗਾਂਧੀ ਦੀ ਪਛਾਣ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e