ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਿੱਤੀ ਵੱਡੀ ਰਾਹਤ, 8ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ...
Saturday, Sep 20, 2025 - 09:35 AM (IST)

ਮੋਹਾਲੀ (ਰਣਬੀਰ) : ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਨੇ ਸੂਬੇ ਦੇ ਸਕੂਲਾਂ ਨੂੰ ਵੱਡੀ ਰਾਹਤ ਦਿੱਤੀ ਹੈ। ਬੋਰਡ ਨੇ ਸਬੰਧਿਤ ਪੰਜਾਬ ਰਾਜ ਦੇ ਸਮੂਹ ਸਰਕਾਰੀ, ਏਡਿਡ, ਐਫੀਲੀਏਟਿਡ ਅਤੇ ਐਸੋਸੀਏਟਿਡ ਸਕੂਲਾਂ ਦੇ ਸਕੂਲ ਮੁਖੀਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਸੈਸ਼ਨ 2025-26 ਲਈ 8ਵੀਂ, 9ਵੀਂ, 10ਵੀਂ, 11ਵੀਂ ਅਤੇ 12ਵੀਂ ਜਮਾਤਾਂ ਦੇ ਵਿਦਿਆਰਥੀਆਂ ਦੇ ਵੇਰਵਿਆਂ ਨਾਂ, ਪਿਤਾ/ਮਾਤਾ ਦਾ ਨਾਂ, ਜਨਮ ਮਿਤੀ, ਰਜਿਸਟ੍ਰੇਸ਼ਨ ਨੰਬਰ, ਫੋਟੋ, ਹਸਤਾਖ਼ਰ, ਵਿਸ਼ੇ, ਸਟਰੀਮ ਆਦਿ ਦੀ ਆਨਲਾਈਨ ਐਂਟਰੀ ਕਰਦੇ ਸਮੇਂ ਜੇਕਰ ਕਿਸੇ ਸਕੂਲ ਵੱਲੋਂ ਵਿਦਿਆਰਥੀਆਂ ਦੇ ਇਨ੍ਹਾਂ ਵੇਰਵਿਆਂ ’ਚ ਕੋਈ ਤਰੁੱਟੀ ਰਹਿ ਗਈ ਹੈ ਤਾਂ ਅਜਿਹੀਆਂ ਤਰੁੱਟੀਆਂ ਨੂੰ ਦੂਰ ਕਰਨ ਲਈ ਬੋਰਡ ਵੱਲੋਂ ਮੌਕਾ ਦਿੱਤਾ ਜਾਂਦਾ ਹੈ।
ਇਸ ਮੌਕੇ ਦੌਰਾਨ ਜੇਕਰ ਵਿਦਿਆਰਥੀ ਦੇ ਵੇਰਵਿਆਂ ਜਿਵੇਂ ਕਿ ਨਾਂ, ਪਿਤਾ ਦਾ ਨਾਂ, ਮਾਤਾ ਦਾ ਨਾਂ, ਆਧਾਰ ਨੰਬਰ, ਮਾਧਿਅਮ ਆਦਿ ’ਚ ਕੋਈ ਸੋਧ ਕਰਨੀ ਹੈ ਤਾਂ ਇਸ ਲਈ 20 ਸਤੰਬਰ ਤੋਂ 30 ਸਤੰਬਰ ਤੱਕ ਸਕੂਲ ਪੱਧਰ 'ਤੇ ਹੀ ਬਿਨਾਂ ਫ਼ੀਸ ਤੋਂ ਸੋਧ ਪ੍ਰੋਫਾਰਮਾ ਜਨਰੇਟ ਕਰਕੇ ਸੋਧ ਕੀਤੀ ਜਾ ਸਕਦੀ ਹੈ। ਉਕਤ ਦੀ ਲਗਾਤਾਰਤਾ ’ਚ ਇਕ ਅਕਤੂਬਰ ਤੋਂ 15 ਅਕਤੂਬਰ ਤੱਕ 200 ਰੁਪਏ ਪ੍ਰਤੀ ਸੋਧ ਫ਼ੀਸ ਨਾਲ ਸੋਧ ਪ੍ਰੋਫਾਰਮਾ ਅਤੇ ਲੋੜੀਂਦਾ ਰਿਕਾਰਡ ਲੈ ਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਿਰਫ ਜ਼ਿਲ੍ਹਾ ਖੇਤਰੀ ਦਫ਼ਤਰਾਂ ਵਿਖੇ ਸੋਧਾਂ ਵੈਰੀਫਾਈ ਕਰਵਾਈਆਂ ਜਾ ਸਕਦੀਆਂ ਹਨ।
ਇਸ ਤੋਂ ਇਲਾਵਾ ਵਿਦਿਆਰਥੀਆਂ ਦੇ ਰਜਿਸਟ੍ਰੇਸ਼ਨ ਨੰਬਰ, ਜਨਮ ਮਿਤੀ, ਫੋਟੋ, ਹਸਤਾਖ਼ਰ, ਵਿਸ਼ੇ ਅਤੇ ਸਟਰੀਮ ਦੀ ਸੋਧ ਲਈ 20 ਸਤੰਬਰ ਤੋਂ 15 ਅਕਤੂਬਰ ਤੱਕ ਸੋਧ ਪ੍ਰੋਫਾਰਮਾ ਸਮੇਤ ਲੋੜੀਂਦੇ ਦਸਤਾਵੇਜ਼ ਅਤੇ 1000 ਰੁਪਏ ਪ੍ਰਤੀ ਸੋਧ ਫ਼ੀਸ ਨਾਲ ਸਿਰਫ ਮੁੱਖ ਦਫ਼ਤਰ ਵਿਖੇ ਸਬੰਧਤ ਸ਼ਾਖਾ ’ਚ ਪਹੁੰਚ ਕਰਕੇ ਸੋਧ ਕਰਵਾਈ ਜਾ ਸਕਦੀ ਹੈ। ਵਧੇਰੇ ਜਾਣਕਾਰੀ ਲਈ ਸ਼ਡਿਊਲ, ਹਦਾਇਤਾਂ ਅਤੇ ਸੋਧਾਂ ਕਰਨ ਦੀ ਵਿਧੀ ਸਕੂਲਾਂ ਦੀ ਲਾਗ-ਇਨ ਆਈ. ਡੀ. ਅਤੇ ਬੋਰਡ ਦੀ ਵੈੱਬਸਾਈਟ ’ਤੇ ਉਪਲੱਬਧ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8