ਪ੍ਰਧਾਨ ਮੰਤਰੀ ਆਵਾਸ ਯੋਜਨਾ-ਸ਼ਹਿਰੀ 2.0 ਚੰਡੀਗੜ੍ਹ ‘ਚ ਲਾਗੂ
Thursday, Sep 18, 2025 - 09:51 AM (IST)

ਚੰਡੀਗੜ੍ਹ (ਮਨਪ੍ਰੀਤ) : ਚੰਡੀਗੜ੍ਹ ਪ੍ਰਸ਼ਾਸ਼ਨ ਪ੍ਰਧਾਨ ਮੰਤਰੀ ਆਵਾਸ ਯੋਜਨਾ-ਸ਼ਹਿਰੀ 2.0 ਦੇ ਤਹਿਤ ਵਿਆਜ ਸਬਸਿਡੀ ਸਕੀਮ ਲਾਗੂ ਕਰ ਰਿਹਾ ਹੈ। ਇਸ ਸਕੀਮ ਦੇ ਤਹਿਤ ਈ. ਡਬਲਯੂ. ਐੱਸ, ਐੱਲ. ਆਈ. ਜੀ ਅਤੇ ਐੱਮ. ਆਈ. ਜੀ ਸ਼੍ਰੇਣੀ ਨਾਲ ਸਬੰਧਿਤ ਸ਼ਹਿਰੀ ਖੇਤਰਾਂ ਵਿੱਚ ਰਹਿਣ ਵਾਲੇ ਪਰਿਵਾਰ ਅਤੇ ਜਿਨ੍ਹਾਂ ਕੋਲ ਦੇਸ਼ ਵਿੱਚ ਕਿਤੇ ਵੀ ਪੱਕਾ ਘਰ ਨਹੀਂ ਹੈ, ਉਹ ਇਸ ਸਕੀਮ ਦੇ ਤਹਿਤ ਘਰ ਖਰੀਦਣ/ਨਿਰਮਾਣ ਕਰਨ ਦੇ ਯੋਗ ਹੋਣਗੇ। ਇਹ ਸਕੀਮ ਈ. ਡਬਲਯੂ. ਐੱਸ, ਐੱਲ. ਆਈ. ਜੀ ਅਤੇ ਐੱਮ. ਆਈ. ਜੀ. ਸ਼੍ਰੇਣੀਆਂ ਦੇ ਪਰਿਵਾਰਾਂ ਲਈ ਉਪਲੱਬਧ ਹੈ, ਜਿਨ੍ਹਾਂ ਦੀ ਸਲਾਨਾ ਆਮਦਨ ਕ੍ਰਮਵਾਰ 3 ਲੱਖ, 6 ਲੱਖ ਅਤੇ 9 ਲੱਖ ਤੱਕ ਹੈ।
ਇਸ ਸਕੀਮ ਦੇ ਤਹਿਤ ਵੱਧ ਤੋਂ ਵੱਧ 1.80 ਲੱਖ (ਵੱਧ ਤੋਂ ਵੱਧ ਐਨ.ਪੀ.ਵੀ 1.50 ਲੱਖ) ਦੀ ਵਿਆਜ ਸਬਸਿਡੀ ਪ੍ਰਦਾਨ ਕੀਤੀ ਜਾਵੇਗੀ, ਬਸ਼ਰਤੇ ਕਰਜ਼ੇ ਦੀ ਮਿਆਦ ਪੰਜ ਸਾਲਾਂ ਤੋਂ ਵੱਧ ਹੋਵੇ। ਜਿਨ੍ਹਾਂ ਪਰਿਵਾਰਾਂ ਦੀ ਆਮਦਨ 9 ਲੱਖ ਤੱਕ ਹੈ, ਜਾਇਦਾਦ ਦੀ ਕੀਮਤ 35 ਲੱਖ, ਅਤੇ 25 ਲੱਖ ਰੁਪਏ ਤੱਕ ਦੀ ਕਰਜ਼ੇ ਦੀ ਰਕਮ ਵਾਲੇ ਪਰਿਵਾਰ ਪਹਿਲੇ 8 ਲੱਖ 'ਤੇ 4.0 ਫ਼ੀਸਦੀ ਵਿਆਜ ਸਬਸਿਡੀ ਲਈ ਯੋਗ ਹੋਣਗੇ, ਬਸ਼ਰਤੇ ਕਰਜ਼ੇ ਦੀ ਮਿਆਦ 12 ਸਾਲਾਂ ਤੱਕ ਹੋਵੇ। ਇਸ ਸਕੀਮ ਅਧੀਨ ਘਰਾਂ ਦਾ ਵੱਧ ਤੋਂ ਵੱਧ ਕਾਰਪੇਟ ਖੇਤਰ 120 ਵਰਗ ਮੀਟਰ ਹੋਵੇਗਾ।