ਛੇ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ 95,432 ਕਰੋੜ ਘਟਿਆ, ਰਿਲਾਇੰਸ ਨੂੰ ਸਭ ਤੋਂ ਜ਼ਿਆਦਾ ਨੁਕਸਾਨ

03/08/2020 11:46:03 AM

ਨਵੀਂ ਦਿੱਲੀ—ਬਾਜ਼ਾਰ ਪੂੰਜੀਕਰਨ (ਐੱਮ ਕੈਪ) ਦੇ ਲਿਹਾਜ਼ ਨਾਲ ਟਾਪ 10 ਘਰੇਲੂ ਕੰਪਨੀਆਂ 'ਚੋਂ ਛੇ ਦਾ ਐੱਮ ਕੈਪ ਸ਼ੁੱਕਰਵਾਰ ਨੂੰ ਖਤਮ ਹਫਤਾਵਾਰ 'ਚ 95,432.26 ਕਰੋੜ ਰੁਪਏ ਘੱਟ ਗਿਆ ਹੈ। ਸਭ ਤੋਂ ਜ਼ਿਆਦਾ ਨੁਕਸਾਨ 'ਚ ਰਿਲਾਇੰਸ ਇੰਡਸਟਰੀਜ਼ ਰਹੀ। ਹਫਤੇ ਦੇ ਦੌਰਾਨ ਬੀ.ਐੱਸ.ਈ. ਸੈਂਸੈਕਸ 720.67 ਅੰਕ ਜਾਂ 1.88 ਫੀਸਦੀ ਤੱਕ ਡਿੱਗ ਗਿਆ। ਸ਼ੁੱਕਰਵਾਰ ਨੂੰ ਯੈੱਸ ਬੈਂਕ ਦੇ ਸੰਕਟ ਦੇ ਚੱਲਦੇ ਸੈਂਸੈਕਸ 'ਚ 894 ਅੰਕ ਦੀ ਗਿਰਾਵਟ ਦਰਜ ਕੀਤੀ ਗਈ ਸੀ। ਸਮੀਖਿਆ ਮਿਆਦ 'ਚ ਰਿਲਾਇੰਸ ਇੰਡਸਟਰੀਜ਼ ਦਾ ਬਾਜ਼ਾਰ ਪੂੰਜੀਕਰਨ 37,144 ਕਰੋੜ ਰੁਪਏ ਘੱਟ ਕੇ 8,05,118.67 ਕਰੋੜ ਰੁਪਏ 'ਤੇ ਆ ਗਿਆ ਹੈ। ਟਾਪ 10 ਕੰਪਨੀਆਂ 'ਚ ਸਭ ਤੋਂ ਜ਼ਿਆਦਾ ਨੁਕਸਾਨ ਰਿਲਾਇੰਸ ਹੀ ਰਹੀ। ਐੱਚ.ਡੀ.ਐੱਫ.ਸੀ. ਬੈਂਕ ਦੇ ਬਾਜ਼ਾਰ ਪੂੰਜੀਕਰਨ 'ਚ ਇਸ ਦੌਰਾਨ 23,435 ਕਰੋੜ ਰੁਪਏ ਦੀ ਕਮੀ ਆਈ ਅਤੇ ਇਹ 6,22,109.94 ਕਰੋੜ ਰੁਪਏ ਰਿਹਾ। ਇਸ ਦੇ ਇਲਾਵਾ ਬਜਾਜ ਫਾਈਨੈਂਸ ਦਾ ਬਾਜ਼ਾਰ ਪੂੰਜੀਕਰਨ 14,299.1 ਕਰੋੜ ਰੁਪਏ ਘੱਟ ਕੇ 2,54,309.94 ਕਰੋੜ ਰੁਪਏ, ਐੱਚ.ਡੀ.ਐੱਫ.ਸੀ. ਦਾ ਐੱਮ.ਕੈਪ 11,625.3 ਕਰੋੜ ਰੁਪਏ ਘੱਟ ਕੇ 3,65,214.59 ਕਰੋੜ ਰੁਪਏ, ਆਈ.ਸੀ.ਆਈ.ਸੀ.ਆਈ. ਬੈਂਕ ਦਾ 2,673.22 ਕਰੋੜ ਰੁਪਏ ਘੱਟ ਕੇ 2,88,225.26 ਕਰੋੜ ਰੁਪਏ ਰਹਿ ਗਿਆ। ਸਭ ਤੋਂ ਜ਼ਿਆਦਾ ਲਾਭ 'ਚ ਇਸ ਦੌਰਾਨ ਟਾਟਾ ਕੰਸਲਟੈਂਸੀ ਸਰਵਿਸੇਜ਼ (ਟੀ.ਸੀ.ਐੱਸ.) ਰਹੀ। ਟੀ.ਸੀ.ਐੱਸ. ਦਾ ਬਾਜ਼ਾਰ ਪੂੰਜੀਕਰਨ 43,884.14 ਕਰੋੜ ਰੁਪਏ ਵਧ ਕੇ 7,94,717.56 ਕਰੋੜ ਰੁਪਏ 'ਤੇ ਪਹੁੰਚ ਗਿਆ। ਇਸ ਤਰ੍ਹਾਂ ਇੰਫੋਸਿਸ ਦਾ ਬਾਜ਼ਾਰ ਪੂੰਜੀਕਰਨ 3,364,.34 ਕਰੋੜ ਰੁਪਏ ਵਧ ਕੇ 3,14,821.60 ਕਰੋੜ ਰੁਪਏ, ਹਿੰਦੁਸਤਾਨ ਯੂਨੀਲੀਵਰ ਲਿਮਟਿਡ ਜਾ 2,534.8 ਕਰੋੜ ਰੁਪਏ ਵਧ ਕੇ 4,73,359.77 ਕਰੋੜ ਰੁਪਏ ਅਤੇ ਕੋਟਕ ਮਹਿੰਦਰਾ ਬੈਂਕ ਦਾ ਬਾਜ਼ਾਰ ਪੂੰਜੀਕਰਨ 2,447.7 ਕਰੋੜ ਰੁਪਏ ਵਧ ਕੇ 3,12,168.86 ਕਰੋੜ ਰੁਪਏ ਰਿਹਾ।


Aarti dhillon

Content Editor

Related News