ਪਾਕਿਸਤਾਨ ਦੇ ਛੇ ਜੱਜਾਂ ਨੇ ਖੁਫੀਆ ਏਜੰਸੀਆਂ ''ਤੇ ਨਿਆਂਇਕ ਮਾਮਲਿਆਂ ''ਚ ਦਖ਼ਲ ਦੇਣ ਦਾ ਲਗਾਇਆ ਦੋਸ਼
Wednesday, Mar 27, 2024 - 06:19 PM (IST)
ਇਸਲਾਮਾਬਾਦ (ਭਾਸ਼ਾ)- ਇਸਲਾਮਾਬਾਦ ਹਾਈ ਕੋਰਟ ਦੇ ਛੇ ਜੱਜਾਂ ਨੇ ਪਾਕਿਸਤਾਨ ਦੀਆਂ ਪ੍ਰਭਾਵਸ਼ਾਲੀ ਖੁਫੀਆ ਏਜੰਸੀਆਂ ਵੱਲੋਂ ਨਿਆਂਪਾਲਿਕਾ ਦੇ ਕੰਮਕਾਜ ਵਿਚ ਕਥਿਤ ਦਖਲਅੰਦਾਜ਼ੀ ਖ਼ਿਲਾਫ਼ ਸੁਪਰੀਮ ਜੁਡੀਸ਼ੀਅਲ ਕੌਂਸਲ ਨੂੰ ਨੋਟਿਸ ਲੈਣ ਦੀ ਅਪੀਲ ਕੀਤੀ ਹੈ। ਇਨ੍ਹਾਂ ਛੇ ਜੱਜਾਂ ਦੇ ਦਸਤਖ਼ਤਾਂ ਵਾਲੇ ਪੱਤਰ ਵਿੱਚ ਸੁਪਰੀਮ ਜੁਡੀਸ਼ੀਅਲ ਕੌਂਸਲ ਤੋਂ ਨਿਆਂਇਕ ਮਾਮਲਿਆਂ ਵਿਚ ਅਜਿਹੀ ਦਖ਼ਲਅੰਦਾਜ਼ੀ ਵਿਰੁੱਧ ਨਿਆਂਇਕ ਵਿਵਸਥਾ ਦੀ ਮੰਗ ਕੀਤੀ ਗਈ ਹੈ। 25 ਮਾਰਚ ਦੇ ਪੱਤਰ 'ਤੇ ਦਸਤਖਤ ਕਰਨ ਵਾਲੇ 6 ਜੱਜਾਂ 'ਚ ਜਸਟਿਸ ਮੋਹਸਿਨ ਅਖਤਰ ਕਿਆਨੀ, ਜਸਟਿਸ ਤਾਰਿਕ ਮਹਿਮੂਦ ਜਹਾਂਗੀਰੀ, ਜਸਟਿਸ ਬਾਬਰ ਸੱਤਾਰ, ਜਸਟਿਸ ਸਰਦਾਰ ਇਜਾਜ਼ ਇਸਹਾਕ ਖਾਨ, ਜਸਟਿਸ ਅਰਬਾਬ ਮੁਹੰਮਦ ਤਾਹਿਰ ਅਤੇ ਜਸਟਿਸ ਸਮਾਨ ਰਫਤ ਇਮਤਿਆਜ਼ ਸ਼ਾਮਲ ਹਨ।
ਪੱਤਰ ਵਿੱਚ ਸਿਸਟਮ ਰਾਹੀਂ ਨਿਆਂਪਾਲਿਕਾ ਦੀ ਆਜ਼ਾਦੀ ਨੂੰ ਯਕੀਨੀ ਬਣਾਉਣ ਲਈ ਸਖ਼ਤ ਰੁਖ ਅਪਣਾਉਣ ਦੀ ਮੰਗ ਕੀਤੀ ਗਈ ਹੈ। ਸੁਪਰੀਮ ਜੁਡੀਸ਼ੀਅਲ ਕੌਂਸਲ ਉੱਚ ਅਤੇ ਸੁਪਰੀਮ ਕੋਰਟਾਂ ਦੇ ਜੱਜਾਂ ਵਿਰੁੱਧ ਕਾਰਵਾਈ ਕਰਨ ਲਈ ਅਧਿਕਾਰਤ ਸਿਖਰ ਸੰਸਥਾ ਹੈ। ਪੱਤਰ ਵਿਚ ਕਾਰਜਪਾਲਿਕਾ ਅਤੇ ਏਜੰਸੀਆਂ ਦੀ ਦਖਲਅੰਦਾਜ਼ੀ ਨੂੰ ਲੈ ਕੇ ਜੱਜਾਂ 'ਤੇ ਦਬਾਅ ਬਣਾਉਣ ਦੀਆਂ ਉਦਾਹਰਣਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਇੱਕ ਕੇਸ ਵਿੱਚ ਹਾਈ ਕੋਰਟ ਦੇ ਜੱਜ ਉੱਤੇ ਦਬਾਅ ਪਾਉਣ ਲਈ ਉਸ ਦੇ ਰਿਸ਼ਤੇਦਾਰ ਨੂੰ ਅਗਵਾ ਕੀਤਾ ਗਿਆ ਅਤੇ ਤਸੀਹੇ ਦਿੱਤੇ ਗਏ।
ਇਹ ਵੀ ਪੜ੍ਹੋ: ਰੂਸ ਦੇ ਸੰਸਦ ਮੈਂਬਰ ਅੱਤਵਾਦੀ ਹਮਲੇ ਮਗਰੋਂ ਮੌਤ ਦੀ ਸਜ਼ਾ 'ਤੇ ਲੱਗੀ ਰੋਕ ਹਟਾਉਣ 'ਤੇ ਕਰ ਰਹੇ ਹਨ ਵਿਚਾਰ
ਇਸ ਵਿੱਚ ਕਿਹਾ ਗਿਆ ਹੈ, "ਅਸੀਂ ਇਸ ਤੱਥ ਵੱਲ ਵੀ ਧਿਆਨ ਦਿਵਾਉਣਾ ਚਾਹੁੰਦੇ ਹਾਂ ਕਿ ਸੁਪਰੀਮ ਜੁਡੀਸ਼ੀਅਲ ਕੌਂਸਲ ਵੱਲੋਂ ਜੱਜਾਂ ਲਈ ਨਿਰਧਾਰਿਤ ਕੋਡ ਆਫ ਕੰਡਕਟ ਵਿਚ ਇਸ ਨੂੰ ਲੈ ਕੇ ਕੋਈ ਮਾਰਗਦਰਸ਼ਨ ਨਹੀਂ ਦਿੱਤਾ ਗਿਆ ਹੈ ਕਿ ਨਿਆਂਇਕ ਸੁਤੰਤਰਤਾ ਵਿੱਚ ਦਖਲ ਦੇਣ ਵਰਗੇ ਮਾਮਲਿਆਂ ਵਿੱਚ ਕਿਸ ਤਰ੍ਹਾਂ ਦੇ ਕਦਮ ਚੁੱਕਣੇ ਚਾਹੀਦੇ ਹਨ।" ਸੁਪਰੀਮ ਕੋਰਟ ਨੇ ਇਸਲਾਮਾਬਾਦ ਹਾਈ ਕੋਰਟ ਦੇ ਸਾਬਕਾ ਜਸਟਿਸ ਸ਼ੌਕਤ ਅਜ਼ੀਜ਼ ਨੂੰ ਹਟਾਉਣ ਦੇ ਫੈਸਲੇ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਸੀ ਅਤੇ ਕਿਹਾ ਸੀ ਕਿ ਉਨ੍ਹਾਂ ਨੂੰ ਸੇਵਾਮੁਕਤ ਜੱਜ ਮੰਨਿਆ ਜਾ ਸਕਦਾ ਹੈ।
ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਇਹ ਪੱਤਰ ਲਿਖਿਆ ਗਿਆ ਹੈ। ਫੈਸਲੇ ਵਿਚ ਕਿਹਾ ਗਿਆ ਸੀ ਕਿ ਸੁਪਰੀਮ ਜੁਡੀਸ਼ੀਅਲ ਕੌਂਸਲ ਨੇ ਜਸਟਿਸ ਸਿੱਦੀਕੀ ਦੇ ਖਿਲਾਫ ਇਹ ਮੰਨ ਕੇ ਕਾਰਵਾਈ ਕੀਤੀ ਕਿ ਸਾਬਕਾ ਜੱਜ ਵੱਲੋਂ ਲਗਾਏ ਗਏ ਦੋਸ਼ਾਂ ਦੀ ਸੱਚਾਈ ਜਾਂ ਝੂਠ "ਅਪ੍ਰਸੰਗਿਕ" ਸੀ। ਸਿੱਦੀਕੀ ਨੂੰ ਸੁਪਰੀਮ ਜੁਡੀਸ਼ੀਅਲ ਕੌਂਸਲ ਨੇ 11 ਅਕਤੂਬਰ 2018 ਨੂੰ ਇੱਕ ਭਾਸ਼ਣ ਕਾਰਨ ਬਰਖਾਸਤ ਕਰ ਦਿੱਤਾ ਸੀ ਜਿਸ ਵਿੱਚ ਉਨ੍ਹਾਂ ਨੇ ਦੇਸ਼ ਦੀ ਸ਼ਕਤੀਸ਼ਾਲੀ ਖੁਫੀਆ ਏਜੰਸੀ ISI 'ਤੇ ਅਦਾਲਤੀ ਕਾਰਵਾਈਆਂ ਨੂੰ ਪ੍ਰਭਾਵਿਤ ਕਰਨ ਦਾ ਦੋਸ਼ ਲਗਾਇਆ ਸੀ।
ਇਹ ਵੀ ਪੜ੍ਹੋ: ਕੈਨੇਡਾ 'ਚ ਰਾਤੋ-ਰਾਤ ਬਦਲੀ ਭਾਰਤੀ ਮੂਲ ਦੇ ਸੰਦੀਪ ਪਟੇਲ ਦੀ ਕਿਸਮਤ, ਲੱਗਾ 1 ਮਿਲੀਅਨ ਡਾਲਰ ਦਾ ਜੈਕਪਾਟ
ਆਪਣੇ ਪੱਤਰ ਵਿੱਚ ਇਸਲਾਮਾਬਾਦ ਹਾਈ ਕੋਰਟ ਦੇ ਜੱਜਾਂ ਨੇ ਜਸਟਿਸ ਸਿੱਦੀਕੀ ਵੱਲੋਂ ਲਾਏ ਦੋਸ਼ਾਂ ਦੀ ਜਾਂਚ ਦੀ ਮੰਗ ਦਾ ਸਮਰਥਨ ਕੀਤਾ ਹੈ। ਇਸ ਪੱਤਰ ਨੂੰ ਬੇਮਿਸਾਲ ਮੰਨਿਆ ਜਾ ਰਿਹਾ ਹੈ, ਕਿਉਂਕਿ ਇਹ ਅਧਿਕਾਰਤ ਤੌਰ 'ਤੇ ਨਿਆਂਪਾਲਿਕਾ ਦੇ ਮਾਮਲਿਆਂ ਵਿੱਚ ਕਾਰਜਕਾਰੀ ਅਤੇ ਖੁਫੀਆ ਏਜੰਸੀਆਂ ਦੀ ਕਥਿਤ ਸ਼ਮੂਲੀਅਤ ਨੂੰ ਉਜਾਗਰ ਕਰਦਾ ਹੈ ਅਤੇ ਜੱਜਾਂ ਵਿਰੁੱਧ ਕਾਰਵਾਈ ਕਰਨ ਅਤੇ ਅਜਿਹੇ ਮਾਮਲਿਆਂ 'ਤੇ ਮਾਰਗਦਰਸ਼ਨ ਪ੍ਰਦਾਨ ਕਰਨ ਲਈ ਸਿਖਰਲੀ ਸੰਸਥਾ SJC ਦਾ ਸਮਰਥਨ ਮੰਗਦਾ ਹੈ।
ਇਹ ਵੀ ਪੜ੍ਹੋ: ਭਾਰਤੀ ਮੂਲ ਦੇ ਪਵਨ ਦਾਵਲੁਰੀ ਮਾਈਕ੍ਰੋਸਾਫਟ ਵਿੰਡੋਜ਼ ਦੇ ਨਵੇਂ ਮੁਖੀ ਨਿਯੁਕਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।