IRDAI ਨੇ ਰਿਲਾਇੰਸ ਕੈਪੀਟਲ ਲਈ IIHL ਦੀ ਬੋਲੀ ''ਤੇ ਪ੍ਰਗਟਾਈ ਚਿੰਤਾ
Sunday, Apr 07, 2024 - 04:34 PM (IST)
ਨਵੀਂ ਦਿੱਲੀ (ਭਾਸ਼ਾ) - ਬੀਮਾ ਰੈਗੂਲੇਟਰੀ ਆਈਆਰਡੀਏਆਈ ਨੇ ਕਰਜ਼ੇ ਵਿਚ ਡੁੱਬੀ ਰਿਲਾਇੰਸ ਕੈਪੀਟਲ ਲਈ ਹਿੰਦੂਜਾ ਸਮੂਹ ਦੀ ਕੰਪਨੀ ਇੰਡਸਇੰਡ ਇੰਟਰਨੈਸ਼ਨਲ ਹੋਲਡਿੰਗਜ਼ (ਆਈਆਈਐਚਐਲ) ਦੀ ਰੈਜ਼ੋਲੂਸ਼ਨ ਯੋਜਨਾ 'ਤੇ ਕੁਝ ਇਤਰਾਜ਼ ਉਠਾਏ ਹਨ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਭਾਰਤੀ ਬੀਮਾ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ (ਇਰਡਾਈ) ਨੇ ਰਿਲਾਇੰਸ ਕੈਪੀਟਲ ਦੇ ਪ੍ਰਸ਼ਾਸਕ ਨਾਗੇਸ਼ਵਰ ਰਾਓ ਵਾਈ ਨੂੰ ਇੱਕ ਤਾਜ਼ਾ ਪੱਤਰ ਵਿੱਚ ਕਿਹਾ ਹੈ ਕਿ IIHL ਦੀ ਰੈਜ਼ੋਲਿਊਸ਼ਨ ਯੋਜਨਾ ਬੀਮਾ ਨਿਯਮਾਂ ਦੇ ਅਨੁਸਾਰ ਨਹੀਂ ਹੈ। ਰੈਗੂਲੇਟਰ ਨੇ ਇਕੁਇਟੀ ਪੂੰਜੀ ਬਾਰੇ ਸਪੱਸ਼ਟੀਕਰਨ ਮੰਗਿਆ ਹੈ ਜਿਸ ਨੂੰ ਕਿ IIHL ਨਿਵੇਸ਼ ਕਰਨ ਲਈ ਤਿਆਰ ਹੈ।
ਇਹ ਵੀ ਪੜ੍ਹੋ : NCERT ਦੀਆਂ ਕਿਤਾਬਾਂ 'ਚ ਵੱਡਾ ਬਦਲਾਅ, ਬਾਬਰੀ ਮਸਜਿਦ ਤੋਂ ਲੈ ਕੇ ਗੁਜਰਾਤ ਦੰਗਿਆਂ ਤੱਕ ਹੋਇਆ ਫੇਰਬਦਲ
ਸੂਤਰਾਂ ਨੇ ਕਿਹਾ ਕਿ ਰੈਗੂਲੇਟਰ ਨੇ ਉਸ ਲੋਨ ਬਾਰੇ ਇਤਰਾਜ਼ ਜ਼ਾਹਰ ਕੀਤਾ ਹੈ ਜਿਸ ਨੂੰ ਆਈਆਈਐੱਚਐੱਲ ਨੇ ਰਿਲਾਇੰਸ ਕੈਪੀਟਲ ਦੇ ਐਕਵਾਇਰ ਲਈ ਜੁਟਾਉਣ ਦੀ ਯੋਜਨਾ ਬਣਾਈ ਹੈ।
IRDAI ਦਾ ਵਿਚਾਰ ਹੈ ਕਿ ਪ੍ਰਮੋਟਰਾਂ ਨੂੰ ਆਪਣੀ ਖੁਦ ਦੀ ਪੂੰਜੀ ਨਿਵੇਸ਼ ਕਰਨੀ ਚਾਹੀਦੀ ਹੈ, ਕਿਉਂਕਿ ਬੀਮਾ ਕੰਪਨੀਆਂ ਪਾਲਿਸੀਧਾਰਕਾਂ ਦੀ ਦੌਲਤ ਦਾ ਪ੍ਰਬੰਧਨ ਕਰਦੀਆਂ ਹਨ ਅਤੇ ਇੱਕ ਰੈਗੂਲੇਟਰ ਵਜੋਂ, ਪਾਲਿਸੀਧਾਰਕਾਂ ਦੇ ਹਿੱਤਾਂ ਦੀ ਸੁਰੱਖਿਆ ਇਸਦੀ ਪ੍ਰਮੁੱਖ ਤਰਜੀਹ ਹੈ।
ਇਹ ਵੀ ਪੜ੍ਹੋ : ਅੱਧੀ ਰਾਤ ਨੂੰ ਕਿਉਂ ਕੀਤੀ ਛਾਪੇਮਾਰੀ, ਕੀ ਪੁਲਸ ਕੋਲੋਂ ਇਜਾਜ਼ਤ ਲਈ ਸੀ ? NIA ਟੀਮ 'ਤੇ ਹਮਲੇ ਬਾਰੇ ਬੋਲੀ ਮਮਤਾ ਬੈਨਰਜੀ
ਪੱਤਰ ਵਿੱਚ ਕੰਪਨੀ ਦੀ ਲੋਨ ਲੈਣ ਦੀਆਂ ਯੋਜਨਾਵਾਂ ਬਾਰੇ ਵੀ ਸਪੱਸ਼ਟੀਕਰਨ ਮੰਗਿਆ ਗਿਆ ਹੈ। ਰੈਗੂਲੇਟਰ ਨੇ ਰਿਲਾਇੰਸ ਕੈਪੀਟਲ ਦੀ ਹਿੱਸੇਦਾਰੀ IIHL ਨੂੰ ਟਰਾਂਸਫਰ ਕਰਨ ਤੋਂ ਬਾਅਦ FDI ਦੇ ਨਿਰਧਾਰਤ ਸੀਮਾ ਤੋਂ ਵੱਧ ਜਾਣ ਦੀ ਸੰਭਾਵਨਾ ਵੀ ਪ੍ਰਗਟ ਕੀਤੀ ਹੈ। ਧਿਆਨ ਯੋਗ ਹੈ ਕਿ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ(NCLT) ਨੇ 27 ਫਰਵਰੀ, 2024 ਨੂੰ ਰਿਲਾਇੰਸ ਕੈਪੀਟਲ ਲਈ IIHL ਦੀ 9,650 ਕਰੋੜ ਰੁਪਏ ਦੀ ਰੈਜ਼ੋਲੂਸ਼ਨ ਯੋਜਨਾ ਨੂੰ ਮਨਜ਼ੂਰੀ ਦਿੱਤੀ ਸੀ।
ਇਹ ਵੀ ਪੜ੍ਹੋ : ਮਾਈਕ੍ਰੋਸਾਫਟ ਨੇ ਜਾਰੀ ਕੀਤੀ ਚਿਤਾਵਨੀ , ਇਨ੍ਹਾਂ ਦੇਸ਼ਾਂ ਦੀਆਂ ਚੋਣਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ ਚੀਨੀ ਹੈਕਰ
ਇਹ ਵੀ ਪੜ੍ਹੋ : ਸੋਨਾ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ 'ਤੇ, ਪਹਿਲੀ ਵਾਰ 70,000 ਰੁਪਏ ਦੇ ਪਾਰ ਪਹੁੰਚੀ ਕੀਮਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8