ਚਾਂਦੀ 1700 ਰੁਪਏ ਫਿਸਲੀ, ਸੋਨਾ ਵੀ 100 ਰੁਪਏ ਟੁੱਟਿਆ

Friday, Feb 28, 2020 - 06:02 PM (IST)

ਚਾਂਦੀ 1700 ਰੁਪਏ ਫਿਸਲੀ, ਸੋਨਾ ਵੀ 100 ਰੁਪਏ ਟੁੱਟਿਆ

ਨਵੀਂ ਦਿੱਲੀ — ਵਿਦੇਸ਼ਾਂ ਵਿਚ ਦੋਵੇਂ ਕੀਮਤੀ ਧਾਤੂਆਂ 'ਚ ਰਹੀ ਨਰਮੀ ਵਿਚਕਾਰ ਦਿੱਲੀ ਸਰਾਫਾ ਬਾਜ਼ਾਰ 'ਚ ਚਾਂਦੀ ਅੱਜ 1,700 ਰੁਪਏ ਦੀ ਵੱਡੀ ਗਿਰਾਵਟ ਦੇ ਨਾਲ ਦੋ ਮਹੀਨੇ ਤੋਂ ਜ਼ਿਆਦਾ ਦੇ ਹੇਠਲੇ ਪੱਧਰ 46,800 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਸੋਨਾ ਵੀ 100 ਰੁਪਏ ਫਿਸਲ ਕੇ 43,720 ਰੁਪਏ ਪ੍ਰਤੀ 10 ਗ੍ਰਾਮ 'ਤੇ ਰਿਹਾ।

ਵਿਦੇਸ਼ਾਂ ਵਿਚ ਸ਼ੁਰੂਆਤ 'ਚ ਸੋਨਾ-ਚਾਂਦੀ 'ਚ ਤੇਜ਼ੀ ਰਹੀ ਪਰ ਬਾਅਦ 'ਚ ਨਿਵੇਸ਼ਕਾਂ ਦੀ ਮੁਨਾਫਾ ਵਸੂਲੀ ਨਾਲ ਇਨ੍ਹਾਂ ਦੀ ਚਮਕ ਫਿੱਕੀ ਪੈ ਗਈ। ਚਾਂਦੀ 'ਚ ਰਹੀ ਪੌਣੇ ਦੋ ਫੀਸਦੀ ਦੀ ਗਿਰਾਵਟ ਨਾਲ ਸਥਾਨਕ ਬਜ਼ਾਰ ਵਿਚ ਵੀ ਸਫੈਦ ਧਾਤੂ ਦਬਾਅ 'ਚ ਰਹੀ।
ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਅਨੁਸਾਰ ਚਾਂਦੀ ਹਾਜਿਰ 0.49 ਡਾਲਰ ਯਾਨੀ ਕਿ 2.76 ਫੀਸਦੀ ਫਿਸਲ ਕੇ 17.26 ਡਾਲਰ ਪ੍ਰਤੀ ਔਂਸ ਰਹਿ ਗਈ। ਸੋਨਾ ਹਾਜਿਰ 11.95 ਡਾਲਰ ਦੀ ਗਿਰਾਵਟ ਦੇ ਨਾਲ 1,633.15 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਅਪ੍ਰੈਲ ਦਾ ਅਮਰੀਕੀ ਸੋਨਾ ਵਾਇਦਾ ਵੀ 9.10 ਡਾਲਰ ਦੀ ਗਿਰਾਵਟ ਨਾਲ 1,633.40 ਡਾਲਰ ਪ੍ਰਤੀ ਔਂਸ ਬੋਲਿਆ ਗਿਆ।


Related News