ਟਰੇਨ ''ਚ ਸਫਰ ਕਰਨ ਵਾਲੇ ਲੋਕਾਂ ਨੂੰ ਝਟਕਾ, ਮਹਿੰਗਾ ਹੋ ਸਕਦਾ ਹੈ ਖਾਣਾ
Saturday, Dec 23, 2017 - 11:58 AM (IST)
ਨਵੀਂ ਦਿੱਲੀ—ਟਰੇਨ 'ਚ ਸਫਰ ਕਰਨ ਵਾਲੇ ਯਾਤਰੀਆਂ ਨੂੰ ਹੁਣ ਖਾਣੇ ਨੂੰ ਲੈ ਕੇ ਰੇਲਵੇ ਵਲੋਂ ਝਟਕਾ ਲੱਗ ਸਕਦਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਟਰੇਨ 'ਚ ਖਾਣੇ ਦੀ ਕੀਮਤ 'ਚ 30 ਤੋਂ 50 ਫੀਸਦੀ ਤੱਕ ਦਾ ਵਾਧਾ ਹੋ ਸਕਦਾ ਹੈ। ਰੇਲ ਮੰਤਰੀ ਪੀਊਸ਼ ਗੋਇਲ ਦੇ ਨਿਰਦੇਸ਼ 'ਤੇ ਰੇਲਵੇ ਬੋਰਡ ਨੇ ਟਰੇਨ 'ਚ ਮਿਲਣ ਵਾਲੇ ਖਾਣੇ ਦੀਆਂ ਕੀਮਤਾਂ ਦੀ ਸਮੀਖਿਆ ਸ਼ੁਰੂ ਕਰ ਦਿੱਤੀ ਹੈ। ਫਲੈਕਸੀ ਫੇਅਰ ਤੋਂ ਬਾਅਦ ਹੁਣ ਰੇਲ ਯਾਤਰੀਆਂ 'ਤੇ ਮਹਿੰਗੇ ਖਾਣੇ ਦਾ ਬੋਝ ਵਧਣ ਵਾਲਾ ਹੈ।
ਰੇਲਵੇ ਮੁਤਾਬਕ 5 ਸਾਲਾਂ 'ਚ ਮਹਿੰਗਾਈ ਦਰ ਵਧੀ ਹੈ ਅਤੇ ਕਾਨਟ੍ਰੈਕਟਸ ਖਾਣੇ ਦੀ ਕੁਆਲਿਟੀ ਨਾਲ ਸਮਝੌਤਾ ਨਾ ਕਰੋਂ ਇਸ ਲਈ ਵੀ ਕੀਮਤਾਂ 'ਚ ਵਾਧਾ ਜ਼ਰੂਰੀ ਹੈ। ਸੂਤਰਾਂ ਮੁਤਾਬਕ ਖਾਣੇ ਦੀ ਕੀਮਤ 30 ਤੋਂ 50 ਫੀਸਦੀ ਤੱਕ ਵਧ ਸਕਦੀ ਹੈ। ਪ੍ਰਸਤਾਵਿਤ ਕੀਮਤਾਂ ਕੁਝ ਇਸ ਤਰ੍ਹਾਂ ਹਨ ਫਿਲਹਾਲ 7 ਰੁਪਏ 'ਚ ਮਿਲਣ ਵਾਲੀ ਚਾਹ 10 ਰੁਪਏ ਦੀ ਹੋ ਸਕਦੀ ਹੈ। ਉਧਰ ਰੇਲ ਨੀਰ ਦੀ ਇਕ ਬੋਤਲ 'ਚ 15 ਰੁਪਏ ਤੋਂ ਵਧਾ ਕੇ 20 ਤੋਂ 21 ਰੁਪਏ ਹੋ ਸਕਦੀ ਹੈ। ਇਸ ਤੋਂ ਇਲਾਵਾ ਸਟੈਂਡਰਡ ਨਾਸ਼ਤਾ 30 ਰੁਪਏ ਤੋਂ ਵਧਾ ਕੇ 42 ਰੁਪਏ ਅਤੇ ਸਟੈਂਡਰਡ ਨਾਨ-ਵੈੱਜ਼ ਮੀਲ 55 ਰੁਪਏ ਤੋਂ ਵਧ ਕੇ 82 ਰੁਪਏ ਤੱਕ ਦਾ ਹੋ ਸਕਦਾ ਹੈ।
ਦੱਸਿਆ ਜਾਂਦਾ ਹੈ ਕਿ ਆਖਿਰੀ ਵਾਰ ਟਰੇਨ ਦੇ ਖਾਣੇ ਦੀ ਕੀਮਤ 2012 'ਚ ਵਧਾਈ ਗਈ ਸੀ। ਰੇਲਵੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਨਾਲ ਖਾਣੇ ਦੀ ਕੀਮਤ ਵਧਾ ਕੇ ਕਾਨਟ੍ਰੈਕਟਸ ਵਲੋਂ ਵਸੂਲੇ ਜਾਣੇ ਵਾਲੀ ਮਨਮਾਨੀ ਕੀਮਤਾਂ 'ਤੇ ਲਗਾਮ ਲਗਾਈ ਜਾ ਸਕਦੀ ਹੈ।
